ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਉਸ ਨਾਲ ਤੁਰ ਪਿਆ।

ਸਾਧੂ ਨੂੰ ਨਾਲ ਲੈ ਕੇ ਉਹ ਆਪਣੀ ਮਾਲਕਣ ਦੇ ਮਕਾਨ ਵਿਚ ਜਾ ਵੜੀ। ਮਕਾਨ ਦੇ ਫਾਟਕ ਉੱਪਰ ਇਕ ਚੌਕੀਦਾਰ ਜੋ ਪਹਿਰਾ ਦੇ ਰਿਹਾ ਸੀ, ਉਸ ਨੇ ਭੀ ਕੁਝ ਰੋਕ ਨਾ ਕੀਤੀ। ਉਹ ਇਸਤਰੀ ਸੰਤ ਜੀ ਨੂੰ ਪੌੜੀਆਂ ਚਾੜ੍ਹ ਕੇ ਤੀਜੀ ਛੱਤ ਦੇ ਇਕ ਸੁੰਦਰ ਦਿਵਾਨਖਾਨੇ ਵਿਚ ਲੈ ਗਈ। ਸੰਤ ਜੀ ਨੇ ਨਜ਼ਰ ਮਾਰ ਕੇ ਵੇਖਿਆ ਤਾਂ ਸਾਰਾ ਕਮਰਾ ਝਾੜ ਫਾਲੂਸ ਅਤੇ ਸੁੰਦਰ ਸੁੰਦਰ ਮੂਰਤਾਂ ਨਾਲ ਸਜਿਆ ਹੋਇਆ ਹੈ। ਦੀਵਾਨਖਾਨੇ ਵਿਚ ਇਕ ਵੱਡਾ ਭਾਰੀ ਕਾਲੀਨ ਵਿਛਿਆ ਹੋਇਆ ਹੈ, ਚੌਫੇਰੇ ਚਾਰ ਵੱਡੇ ਸ਼ੀਸ਼ੇ ਜਿਨ੍ਹਾਂ ਵਿਚੋਂ ਮਨੁੱਖ ਆਪਣਾ ਸਾਰਾ ਸਰੀਰ ਦੇਖ ਸਕਦਾ ਹੈ, ਜੜੇ ਹੋਏ ਹਨ। ਇਕ ਮੇਜ਼ ਉੱਪਰ ਸੁੰਦਰ ਗਰਾਮੋਫੋਨ ਵਜ ਰਿਹਾਹੈ, ਉਸ ਕਮਰੇ ਦੇ ਠੀਕ ਵਿਚਾਲੇ ਇਕ ਗੋਲ ਮੇਜ਼ ਲੱਗੀ ਹੋਈ ਹੈ। ਉਸ ਤੇ ਇਕ ਸੁੰਦਰ ਟੇਬਲ ਕਲਾਥ ਜਿਸ ਉੱਪਰ ਰੇਸ਼ਮ ਦਾ ਕੰਮ ਕਢਿਆ ਹੋਇਆ ਹੈ,ਵਿਛਿਆ ਹੈ। ਉਸ ਦੇ ਉੱਤੇ ਫੇਰ ਸੁੰਦਰ ਸੋਨੇ ਚਾਂਦੀ ਦੇ ਅਤਰਦਾਨ ਫੂਲਦਾਨ ਰੱਖੇ ਹੋਏ ਹਨ। ਇਕ ਥਾਲ ਵਿਚ ਤਾਜੇ ਫੁੱਲਾਂ ਦੇ ਹਾਰ ਜੋ ਆਪਣੀ ਸੁਗੰਧ ਨਾਲ ਸਾਰੇ ਕਮਰੇ ਨੂੰ ਸੁਗੰਧਿਤ ਕਰ ਰਹੇ ਹਨ, ਪਏ ਹੋਏ ਹਨ। ਇਕ ਖੂੰਜੇ ਵਿਚ ਮੇਜ਼ ਉਪਰ ਚਿੱਟਾ ਦੁੱਧ ਵਰਗਾ ਇਕ ਕਪੜਾ ਵਿਛਿਆ ਹੋਇਆ ਹੈ। ਉਸ ਦੇ ਉੱਪਰ ਦੋ ਥਾਲ ਜਿਨ੍ਹਾਂ ਵਿਚ ਕਈ ਪ੍ਰਕਾਰ ਦੇ ਭੋਜਨ, ਸਲੂਣੇ ਅਤੇ ਮਿਠਾਈਆਂ ਹਨ, ਸਜੇ ਹੋਏ ਹਨ; ਪਾਸ ਇਕ ਖਾਲੀ ਟੂਲ ਉਤੇ ਕੱਚ ਦੇ ਗਲਾਸ ਠੰਢੇ ਪਾਣੀ ਦੇ ਭਰੇ ਰਖੇ ਹਨ 1 ਉਸ ਦੇ ਠੀਕ ਸਾਮ੍ਹਣੇ ਦੂਸਰੇ ਖੂੰਜੇ ਵਿਚ ਇਕ ਭਾਰੀ ਪਲੰਘ ਨਿਵਾਰ ਦਾ ਬਣਿਆ ਹੋਇਆ ਵਿਛ ਰਿਹਾ ਹੈ, ਉਸ ਦੇ ਉੱਪਰ ਸਾਫ ਮਖਮਲੀ ਬਿਸਤਰਾ ਅਤੇ ਫੇਰ ਉਸ ਦੇ ਉੱਪਰ ਚਿੱਟੀ ਚੰਦਰ ਵਿਛੀ ਹੋਈ ਹੈ।ਉਸ ਚੱਦਰ ਉੱਪਰ ਚਮੇਲੀ ਦੇ ਫੁਲ ਵਿਛਾਏ ਪਏ ਹਨ। ਉਸ ਦੇ ਪਾਵਿਆਂ ਨੂੰ ਭੀ ਚਮੇਲੀ ਦੇ ਫੁੱਲਾਂ ਦੇ ਸਿਹਰੇ ਬੰਨ੍ਹ ਕੇ ਸਜਾਇਆ ਗਿਆ ਹੈ। ਕਿਥੋਂ ਤੱਕ ਦੱਸੀਏ? ਸੰਸਾਰੀ ਮਨੁੱਖ ਨੂੰ ਲੁਭਾਵਣ ਵਾਲੀ ਸਾਰੀ ਸਾਮੱਗਰੀ ਉਥੇ ਮੌਜੂਦ ਹੈ । ਇਸ ਵੇਲੇ ਸੰਤ ਜੀ ਉਸ ਦੀਵਾਨਖਾਨੇ ਦੀ ਸ਼ੋਭਾ ਦੇਖਣ ਵਿਚ ਲਗੇ ਹੋਏ ਸਨ ਕਿ ਅਚਾਨਕ ਹੀ ਇਕ ਸੁੰਦਰ ਇਸਤਰੀ ਜੋ ਖ਼ੂਬ ਕਪੜੇ ਗਹਿਣੇ ਨਾਲ ਸਜੀ ਹੋਈ ਸੀ , ਸੰਤ ਜੀ ਦੇ ਸਾਹਮਣੇ ਆ ਖੜੀ ਹੋਈ ਅਤੇ ਮੁਸਕਾਉਂਦੀ ਨੇ ਕਿਹਾ:–

135