ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

"ਮਾਈ! ਆਪਣੀ ਮਾਲਕਣ ਨੂੰ ਆਖ ਜਾ ਕੇ, ਕਿ ਮੈਂ ਕਿਸੇ ਦੇ ਘਰ ਜਾ ਕੇ ਕਦੇ ਨਹੀਂ ਖਾਧਾ ਅਤੇ ਨਾ ਮੈਂ ਕਿਸੇ ਦੇ ਘਰ ਜਾ ਕੇ ਖਾਣ ਵਾਸਤੇ ਸਾਧੂ ਹੀ ਬਣਿਆ ਹਾਂ। ਮੈਂ ਇਕ ਅਭ੍ਯਾਗਤ (ਅਤਿੱਥੀ) ਹਾਂ। ਪਰ ਅਭਿਆਗਤ ਇਹ ਨ ਆਖੀਅਹਿ ਜੋ ਪਰ ਘਰ ਭੋਜਨ ਕਰੇਨ। ਉਦਰ ਕਾਰਨ ਆਪਣੇ ਬਾਹਲੇ ਭੇਖ ਧਰੇਨ।' ਮੈਨੂੰ ਤਾਂ ਮਾਈ ਜੇ ਕੁਝ ਸ਼ਰਧਾ ਹੈ ਤਾਂ ਛੋਲਿਆਂ ਦੀ ਇਕ ਮੁੱਠੀ ਇਥੇ ਹੀ ਜਾ ਕੇ ਲਿਆ ਦੇਹ, ਮੈਂ ਕਿਸੇ ਦੇ ਘਰ ਨਹੀਂ ਜਾਵਾਂਗਾ।"

“ਮਹਾਰਾਜ! ਆਪ ਦਾ ਆਖਣਾ ਸੱਤ ਹੈ, ਪਰ ਮੇਰੀ ਮਾਲਕਣ ਨੇ ਕਿਹਾ ਹੈ ਕਿ ਸੰਤ ਜੀ ਨੂੰ ਮੈਂ ਜਾਣਦੀ ਹਾਂ, ਇਹ ਵੱਡੇ ਮਹਾਤਮਾਂ ਹਨ, ਉਨ੍ਹਾਂ ਨੂੰ ਖੁਲਾਏ ਬਿਨਾਂ ਅੱਜ ਮੈਂ ਭੀ ਅੰਨ ਜਲ ਨਹੀਂ ਲਵਾਂਗੀ!"

ਤੇਰੀ ਮਾਲਕਣ ਮੈਨੂੰ ਜਾਣਦੀ ਹੈ? ਇਥੇ ਮੈਂ ਅਜੇ ਕਲ ਤਾ ਆਇਆ ਹਾਂ। ਉਹ ਕਿਸ ਤਰ੍ਹਾਂ ਜਾਣਦੀ ਹੈ? ਮੇਰਾ ਦੇਸ਼ ਭੀ ਇਥੋਂ ਬਹੁਤ ਦੂਰ ਹੈ। ਅਚਰਜ ਹੈ!"

“ਮਹਾਰਾਜ, ਮੇਰੀ ਮਾਲਕਣ ਭੀ ਏਥੇ ਦੀ ਨਹੀਂ! ਉਹ - ਇਥੇ ਵਿਆਹੀ ਆਈ ਹੈ। ਮਲੂਮ ਨਹੀਂ ਉਸ ਦਾ ਪੇਕਾ ਕਿੰਨੀ ਦੂਰ ਹੈ?"

ਸਾਧੂ ਨੇ ਇਸ ਗੱਲ ਦਾ ਕੁਝ ਜਵਾਬ ਨਾ ਦਿੱਤਾ। ਉਸ ਨੇ ਫੇਰ ਆਪਣੇਮਨ ਵਿਚ ਸੋਚਿਆ, ਇਹ ਮੈਨੂੰ ਜਾਣਦੀ ਹੈ? ਕੀ ਇਸ ਨੂੰ ਮਿਲਿਆਂ ਮੇਰੀ ਅਰਧੰਗੀ ਦਾ ਕੁਝ ਪਤਾ ਲੱਗ ਸਕਦਾ ਹੈ? ਚੰਗਾ ਚੱਲ ਕੇ ਇਸ ਨੂੰ ਦੇਖ ਹੀ ਲਈਏ। ਸ਼ਾਇਦ ਇਸ ਤੋਂ ਮੇਰਾ ਕੰਮ ਬਣ ਜਾਵੇ, ਮੇਰੀ ਪਿਆਰੀ ਮੈਨੂੰ ਮਿਲਜਾਵੇ, ਪਰ ਹੋਰ ਕੋਈ ਧੋਖਾ ਨਾ ਹੋਵੇ, ਪਰ ਧੋਖਾ ਹੋਵੇਗਾ ਤਾਂ ਮੇਰਾ ਕੋਈ ਕੀ ਕਰ ਲਵੇਗਾ। ਜੇਕਰ ਕੋਈ ਗੱਲ ਹੋਵੇ ਤਾਂ ਵੀ ਕੀ ਡਰ ਹੈ? ਮੇਰਾ ਮਨ ਜਦ ਮੇਰੇ ਵੱਸ ਹੈ ਤਾਂ ਫੇਰ ਮੇਰਾ ਕੋਈ ਕੀ ਕਰ ਸਕਦਾ ਹੈ। ਨਹੀਂ ਨਹੀਂ, ਅਜੇਹੇ ਸ਼ੱਕ ਕਰਨੇ ਪੈਂਦੇ ਹਨ। ਇਹ ਇਸਤਰੀ ਭੀ ਆਪਣੀ ਮਾਲਕਣ ਦੀ ਉਮਰ ੫੦ ਵਰ੍ਹੇ ਦੀ ਦੱਸਦੀ ਹੈ। ਪਤੀ ਉਸ ਦਾ ਪਰਦੇਸ਼ ਵਿਚ ਹੈ, ਇਸੇ ਕਰ ਕੇ ਉਹ ਸਾਧਾਂ ਸੰਤਾਂ ਨੂੰ ਭੋਜਨ ਖੁਵਾਲਦੀ ਹੋਵੇਗੀ। ਉਸ ਦੇ ਘਰ ਜਾਣ ਵਿਚ ਮੈਨੂੰ ਕੋਈ ਹਾਨਿ ਤਾਂ ਦਿੱਸਦੀ ਨਹੀਂ।" ਇਸ ਤਰਾਂ ਮਨ ਵਿਚ ਸੋਚ ਵਿਚਾਰ ਕੇ ਛੇਕੜ ਸਾਧੂ ਨੇ ਕਿਹਾ “ਚੰਗਾ ਠਹਿਰ, ਮੈਂ ਚਲਦਾ ਹਾਂ।' ਇਹ ਆਖ ਕੇ ਤੂੰਬੀ ਚੁਕ ਕੇ

134