ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਸੋਚਦੀ ਉਸ ਨੂੰ ਇਕ ਗੱਲ ਯਾਦ ਆਈ। ਉਸ ਦੇ ਘਰ ਵਿਚ ਇਕ ਦੂਰਬੀਨ ਪਈ ਹੋਈ ਸੀ। ਉਹ ਖ਼ੁਸ਼ੀ ਖੁਸ਼ੀ ਅਲਮਾਰੀ ਵਿਚੋਂ ਦੂਰਬੀਨ ਕੱਢ ਕੇ ਕੌਰ ਕੋਠੇ ਉੱਪਰ ਗਈ! ਉਸ ਨਾਲ ਉਸ ਨੇ ਦੂਰ ਦੂਰ ਤਕ ਚਾਰ ਚੁਫੇਰੇ ਨਜ਼ਰ ਮਾਰੀ, ਪਰ ਉਸ ਦੇ ਮਨ-ਪਸੰਦ ਕੋਈ ਆਦਮੀ ਨਾ ਮਲੂਮ ਹੋਇਆ, ਛੋਕੜ ਉਸ ਦੀ ਨਜ਼ਰ ਇਕ ਸਾਧੂ ਉੱਪਰ ਜਾ ਪਈ। ਜਦ ਤਕ ਉਹ ਅੱਖਾਂ ਦੇ ਓਹਲੇ ਨਾ ਹੋਇਆ ਉਦੋਂ ਤਕ ਤਾਂ ਓਹ ਏਵੇਂ ਦੇਖਦੀ ਰਹੀ, ਪਰ ਫੇਰ ਉਸ ਨੇ ਦੂਰਬੀਨ ਚੁੱਕ ਲਈ ਅਤੇ ਉਸ ਨਾਲ ਵੇਖਣ ਲੱਗੀ। ਜਦ ਕਰੀਬ ਇਕ ਮੀਲ ਦੇ ਉਹ ਸਾਧੂ ਨਿਕਲ ਗਿਆ ਤਾਂ ਚੌਫ਼ੋਰੇ ਇਕ ਵਾਰੀ ਉਸ ਨੇ ਨਜ਼ਰ ਮਾਰੀ, ਫੇਰ ਇਕਾਂਤ ਦੇਖ ਕੇ ਦਿਸ਼ਾ ਹੋਣ ਲੱਗਾ। ਉਸ ਸਾਧੂ ਦੀ ਇਹ ਚਾਲ ਦੇਖ ਕੇ ਉਸ ਇਸਤਰੀ ਦਾ ਮਨ ਖ਼ੁਸ਼ੀ ਨਾਲ ਉੱਛਲ ਪਿਆ। ਉਸ ਨੇ ਆਪਣੇ ਮਨ ਵਿਚ ਕਿਹਾ"ਬੇਸ਼ਕ ਇਹ ਮਨੁੱਖ ਪਤੀ ਦੇ ਹੁਕਮ ਅਨੁਸਾਰ ਹੈ, ਇਸ ਨੂੰ ਹੀ ਸੱਦ ਕੇ ਮੈਂ ਆਪਣੇ ਮਨ ਦੀ ਅੱਗ ਸ਼ਾਂਤ ਕਰਾਂਗੀ। ਇਸ ਤਰ੍ਹਾਂ ਸੋਚਦੀ ਹੋਈ ਓਧਰ ਦੇਖ ਹੀ ਰਹੀ ਸੀ ਕਿ ਏਨੇ ਨੂੰ ਸਾਧੂ, ਜੰਗਲ ਹੋ ਕੇ ਸਿੱਧਾ ਪਿੰਡ ਨੂੰ ਆਇਆ ਅਤੇ ਇਕ ਧਰਮਸਾਲ ਜੋ ਪਿੰਡ ਦੇ ਬਾਹਰਵਾਰ ਸੀ, ਉਸ ਦੇ ਅੰਦਰ ਚਲਿਆ ਗਿਆ। ਉਹ ਝੱਟ ਕੋਠਿਓਂ ਉਤਰ ਆਈ ਅਤੇ ਆਪਣੀ ਇਕ ਵਿਸ਼ਵਾਸ-ਪਾਤਰ ਟਹਿਲਣ ਨੂੰ ਉਸ ਸਾਧੂ ਦੇ ਪਾਸੇ ਪ੍ਰਸ਼ਾਦ ਛਕਾਣ ਲਈ ਕਹਿ ਭੇਜਿਆ। ਅਜੇ ਸੰਤ ਹਰੀ ਇਸ਼ਨਾਨ ਹੀ ਕਰਦੇ ਸੀ ਕਿ ਉਹ ਟਹਿਲਣ ਜਾ ਖੜੀ ਹੋਈ ਅਤੇ ਦੂਰੋਂ ਮੱਥਾ ਟੋਕ ਕੇ ਕਹਿਣ ਲੱਗੀ:-ਮਹਾਰਾਜ ਜੀ! ਮੇਰੀ ਮਾਲਕਣ ਨੇ ਪ੍ਰਸ਼ਾਦ ਛਕਣ ਲਈ ਸੱਦਿਆ ਹੈ, ਅਹੁ ਸਾਹਮਣੇ ਵਾਲੀ ਹਵੇਲੀ ਵਿਚ ਰਹਿੰਦੀ ਹੈ। ਮਹਾਰਾਜ! ਉਹ ਵੱਡੀ ਧਰਮ ਦੀ ਮੂਰਤ ਹੈ! ਚੰਗੇ ਚੰਗੇ ਸਾਧਾਂ ਸੰਤਾਂ ਨੂੰ ਪ੍ਰਸ਼ਾਦ ਛਕਾ ਕੇ ਫੇਰ ਆਪ ਛਕਦੀ ਹੈ?

"ਇਹ ਤਾਂ ਠੀਕ, ਪਰ ਤੇਰੀ ਮਾਲਕਣ ਦੀ ਉਮਰ ਕੀ ਹੈ ਅਤੇ ਉਸ ਦਾ ਮਾਲਕ ਕਿਥੇ ਹੈ?"

"ਮਹਾਰਾਜ! ਉਸ ਦੀ ਉਮਰ ੫੦ ਤੋਂ ਉੱਪਰ ਹੈ, ਅਤੇ ਉਸ ਦਾ ਮਾਲਕ ਪ੍ਰਦੇਸ ਗਿਆ ਹੋਇਆ ਹੈ। ਉਨ੍ਹਾਂ ਦੇ ਰਾਜ਼ੀ ਖੁਸ਼ੀ ਘਰ ਮੁੜਨ ਲਈ ਉਹ ਰੋਜ ਸਾਧਾਂ ਸੰਤਾਂ ਨੂੰ ਪ੍ਰਸ਼ਾਦ ਛਕਾਉਂਦੀ ਹੈ।

133