ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਸਗੋਂ ਵਧਦੀ ਹੈ। ਕੋਈ ਮੇਰੇ ਸਰੀਰ ਨੂੰ ਡੰਡਿਆਂ ਨਾਲ ਚੰਗੀ ਤਰਾਂ ਕੁਟ ਦੇਵੇ ਤਾਂ ਇਹ ਦਰਦ ਮਿਟ ਸਕਦਾ ਹੈ। ਪਰ ਨਹੀਂ ਨਹੀਂ, ਇਹ ਦਰਦ ਡੰਡਿਆਂ ਨਾਲ ਮਿਟਣ ਵਾਲਾ ਭੀ ਨਹੀਂ, ਇਹ ਰੰਗ ਤਾਂ ਕੇਵਲ ਉਸ ਦੀ ਛੁਹ ਨਾਲ ਹੀ ਮਿਟੇਗਾ। ਕੀ ਕਰਾਂ? ਕੁਝ ਨਹੀਂ ਸੁਝਦਾ ਹੈ ਇਕ ਉਪਾ ਹੈ, ਪਰ ਇਸ ਵਿਚ ਇਕ ਪਾਪ ਹੁੰਦਾ ਹੈ। ਪਾਪ ਹੋਵੇ, ਭਾਵੇਂ ਨਾ ਹੋਵੇ, ਪਰ ਮੈਥੋਂ ਹੁਣ ਰਿਹਾ ਨਹੀਂ ਜਾਦਾ, ਮੈਂ ਜਾਣਦੀ ਹਾਂ ਕਿ ਲੋਕ ਇਸ ਕੰਮ ਤੋਂ ਨਿੰਦਿਆ ਕਰਨਗੇ, ਪਰ ਲੋਕਾ ਨੂੰ ਮੇਰਾ ਦਰਦ ਥੋੜ੍ਹਾ ਹੈ? ਮੈਂ ਭੁੱਖੀ ਹਾਂ, ਜਦੋਂ ਤਕ ਕੁਝ ਖਾਵਾਗੀ ਨਹੀਂ ਤਦ ਤਕ ਮੇਰੀ ਤਪਤ ਕਿਸ ਤਰਾਂ ਮਿਟੇਗੀ? ਚੰਗਾ, ਤਾਂ ਪਤੀ ਨੇ ਜਾਣ ਵੇਲੇ ਜੋ ਸਲਾਹ ਦਿਤੀ ਸੀ ਉਹ ਹੁਣ ਕਰਨੀ ਪਵੇਗੀ, ਉਹ ਆਖ ਗਏ ਸਨ ਕਿ ਜਿਥੋਂ ਤੱਕ ਹੋ ਸਕੇ ਆਪਣੇ ਮਨ ਨੂੰ ਰੋਕੀਂ, ਪਰ ਜੇਕਰ ਕਿਸੇ ਵੇਲੇ ਨਾ ਰਿਹਾ ਜਾਵੇ ਤਾਂ ਅਟਾਰੀ ਉੱਪਰ ਚੜ੍ਹ ਕੇ ਜੰਗਲ ਵੱਲ ਨਜ਼ਰ ਕਰੀਂ। ਜਿਹੜਾ ਆਦਮੀ ਸਭਨਾਂ ਲੋਕਾਂ ਨਾਲੋਂ ਦੂਰ ਦਿਸ਼ਾ-ਪਾਣੀ ਜਾਂਦਾ ਤੈਨੂੰ ਨਜ਼ਰ ਆਵੇ ਉਸੇ ਨੂੰ ਸੱਦ ਲਈਂ। ਗੱਲ ਤਾਂ ਬੁਰੀ ਹੈ, ਪਰ ਹੁਣ ਬੁਰਾ ਭਲਾ ਕੁਝ ਸੁਝਦਾ ਨਹੀਂ। ਉਹ ਵੀ ਮੇਰੀ ਚੜ੍ਹਦੀ ਜਵਾਨੀ ਦੇਖ ਕੇ ਹੀ ਆਖ ਗਏ ਹਨ। ਚੰਗਾ, ਤਾਂ ਹੁਣ ਛੱਤ ਪੁਰ ਜਾ ਕੇ ਵੇਖਾਂ, ਵੇਖਾਂ ਕੀ ਹੁੰਦਾ ਹੈ!"

ਇਸ ਤਰ੍ਹਾਂ ਦੇ ਵਿਚਾਰ ਕਰਦੀ ਹੋਈ ਇਕ ੧੬ ਬਰਸਾਂ ਦੀ ਕੁੜੀ ਆਪਣੀ ਹਵੇਲੀ ਦੀ ਚੌਥੀ ਛੱਤ ਉੱਪਰ ਜਾ ਕੇ ਜੰਗਲ ਵੱਲ ਵੇਖਣ ਲੱਗੀ। ਉਸ ਦਾ ਮਕਾਨ ਵਸਤੀ ਦੇ ਇਕ ਕਿਨਾਰੇ ਪੁਰ ਸੀ। ਉਥੋਂ ਦੀ ਹੋ ਕੇ ਲੋਕੀਂ ਦਿਸ਼ਾ ਪਾਣੀ ਜਾਇਆ ਕਰਦੇ ਸਨ! ਇੱਕ, ਦੋ, ਚਾਰ, ਪੰਜ, ਦਸ, ਵੀਹ, ਪੰਜਾਹ, ਸੌ, ਦੋ ਸੌ ਮਨੁੱਖਾਂ ਨੂੰ ਇਸ ਨੇ ਦਿਸ਼ਾ ਮੈਦਾਨ ਜਾਂਦਿਆਂ ਵੇਖਿਆ, ਸਾਰੇ ਹੀ ਵਸਤੀ ਦੇ ਆਸ ਪਾਸ ਬੈਠ ਕੇ ਚਲੇ ਆਏ। ਉਨ੍ਹਾਂ ਸਭਨਾਂ ਨੂੰ ਵੇਖ ਕੇ ਉਸ ਕੁੜੀ ਨੇ ਨਿਸਚੇ ਕਰ ਲਿਆ ਕਿ ਇਹ ਪਤੀ ਦੇ ਹੁਕਮ ਅਨੁਸਾਰ ਨਹੀਂ। ਇਨ੍ਹਾਂ ਵਿਚ ਸ਼ਰਮ ਦਾ ਨਾਮ ਹੀ ਨਹੀਂ, ਕਿਉਂਕਿ ਜੇਕਰ ਇਨ੍ਹਾਂ ਨੂੰ ਸ਼ਰਮ ਹੁੰਦੀ ਤਾਂ ਇਹ ਸਭਨਾਂ ਲੋਕਾਂ ਦੇ ਸਾਹਮਣੇ ਟੱਟੀ ਨਾ ਬੈਠਦੇ। ਇਸ ਤਰ੍ਹਾਂ ਨਿਰਾਸ ਹੋ ਕੇ ਉਹ ਕੁੜੀ ਕੋਠੇ ਉਪਰੋਂ ਲਹਿ ਆਈ। ਉਸ ਨੇ ਆਪਣੇ ਮਨ ਵਿਚ ਕਿਹਾ- 'ਹਾਇ!

ਹਾਇ! ਮਨ ਭੀ ਖ਼ਰਾਬ ਕੀਤਾ, ਪਰ ਪੇਟ ਭੀ ਨਾ ਭਰਿਆ।' ਇਹ ਸੋਚਦੀ

132