ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੨੪

"ਪਤੀ ਨੂੰ ਪਰਦੇਸ ਗਏ। ਅੱਜ ਡੇਢ ਵਰ੍ਹਾ ਹੋ ਗਿਆ ਹੈ, ਅਤੇ ਅਜੇ ਵੀ ਉਨ੍ਹਾਂ ਦੇ ਆਉਣ ਦੀ ਕੋਈ ਆਸ ਨਹੀਂ। ਉਨ੍ਹਾਂ ਨੂੰ ਆਪਣੀ ਖੱਟੀ ਕਮਾਈ ਵਿਚ ਮੇਰੀ ਖ਼ਬਰ ਨਹੀਂ ਕਿ ਮੈਂ ਉਸ ਦੇ ਬਿਨਾਂ ਤੜਫ ਤੜਫ ਕੇ ਮਰ ਰਹੀ ਹਾਂ। ਨਾ ਕੁਝ ਖਾਧਾ ਜਾਂਦਾ ਹੈ ਅਤੇ ਨਾ ਪੀਣ ਨਾਲ ਹੀ ਕਲੇਜਾ ਠੰਢਾ ਹੁੰਦਾ ਹੈ। ਨਾ ਸੁੱਤਿਆਂ ਚੈਨ ਹੈ ਅਤੇ ਨ ਜਾਗਦਿਆਂ ਚੈਨ ਹੈ, ਅੱਠੇ ਪਹਿਰ ਅੰਗ ਅੰਗ ਰੋਮ ਰੋਮ ਉਸ ਦੀ ਛੁਹ ਲਈ ਵਿਆਕੁਲ ਰਹਿੰਦਾ ਹੈ, ਠੰਢਾ ਕਰਨ ਵਾਲਾ ਚੰਦ ਮੇਰੇ ਲਈ ਅੱਗ ਬਰਸਾ ਰਿਹਾ ਹੈ। ਪਪੀਹੇ ਦੀ ਪਿਉ, ਪਿਉ ਦੀ ਦੀ ਅਵਾਜ਼ ਨਾਲ ਮੇਰੇ ਕਲੇਜ਼ੇ ਦੀ ਅੱਗ ਹੋਰ ਭੀ ਭੜਕ ਉੱਠਦੀ ਹੈ:–

"ਅਰੇ ਪਪੀਹੇ ਬਾਵਰੇ ਤੈਂ ਕਿਉਂ ਦੀਨੀ ਕੂਕ॥
ਧੀਰੇ ਧੀਰੇ ਭੜਕਦੀ ਤੈਂ ਕਿਉਂ ਦੀਨੀ ਫੂਕ।"

ਕੀ ਕਰਾਂ? ਕਿੱਥੇ ਜਾਵਾਂ? ਇਸ ਪਾਪੀ ਮਨ ਨੂੰ ਬਹੁਤ ਸਮਝਾਉਂਦੀ ਹਾਂ, ਪਰ ਇਕ ਨਹੀਂ ਮੰਨਦਾ, ਇਸ ਵਿਚਾਰੇ ਦਾ ਕੀ ਕਸੂਰ ਹੈ, ਜੋਬਨ ਜੋ ਹੋਇਆ। ਜੋਬਨ ਬਹੁਤ ਬੁਰੀ ਬਲਾ ਹੈ,ਜੋਬਨ ਅੰਧਾ ਹੈ। ਇਸ ਨੂੰ ਆਪਣਾ ਪਰਾਇਆ ਨਹੀਂ ਸੁਝਦਾ, ਇਸ ਪਾਪੀ ਕਾਮਦੇਵ ਨੇ ਜਦ ਵੱਡੇ ਵੱਡੇ ਰਿਖੀਆਂ ਦੇ ਧਿਆਨ ਡੇਗ ਦਿੱਤੇ ਹਨ ਤਾਂ ਫੇਰ ਮੈਂ ਕਿਸ ਲੇਖੇ ਵਿਚ ਹਾਂ? ਹੁਣ ਮੈਥੋਂ ਰਿਹਾ ਨਹੀਂ ਜਾਂਦਾ। ਹੁਣ ਇਕ ਇਕ ਘੜੀ ਮੈਨੂੰ ਸੌ ਸੌ ਵਰ੍ਹਾ ਪ੍ਰਤੀਤ ਹੁੰਦੀ ਹੈ। ਇਸ ਅੱਗ ਨਾਲ ਮੇਰਾ ਸਰੀਰ ਸੜਿਆ ਜਾਂਦਾ ਹੈ, ਵੈਦਾਂ ਨੂੰ ਨਾੜੀ ਦਿਖਾਲਦੀ ਹਾਂ ਤਾਂ ਉਹ ਅੱਗੋਂ ਆਖਦੇ ਹਨ ਤੈਨੂੰ ਕਾਮਜ੍ਵਰ ਹੈ। ਇਸ ਦਾ ਅਸੀਂ ਕੀ ਉਪਾ ਦੱਸੀਏ? ਮਨ ਵਿਚ ਅਜੇਹਾ ਆਉਂਦਾ ਹੈ ਕਿ ਮੈਂ ਖੂਹ ਵਿਚ ਡਿੱਗ ਕੇ ਮਰ ਜਾਵਾਂ। ਪਰ ਹਾਇ! ਇਹ ਜਵਾਨੀ ਇਸ ਤਰ੍ਹਾਂ ਬਿਅਰਥ ਗੁਵਾਣ ਲਈ ਹੈ? ਸ਼ਰਬਤ ਪੀਣ ਨਾਲ ਲੋਕਾਂ ਨੂੰ ਠੰਢਕ ਮਿਲਦੀ ਹੈ, ਪਰ ਮੇਰੀ ਅੱਗ

131