ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਪਰ ਪਤੀ ਨੇ ਕਿਹਾ “ਨਹੀਂ ਪਿਆਰੀ ! ਤੇਰੇ ਜਾਣ ਦੀ ਲੋੜ ਨਹੀਂ, ਬੇਸ਼ੱਕ ਤੂੰ ਇਕ ਬੀਰ ਨਾਰੀ ਹੈਂ, ਪਰ ਤੇਰਾ ਬਾਹਰ ਜਾਣਾ ਠੀਕ ਨਹੀਂ, ਕਿਉਂਕਿ ਪਿੱਛੇ ਮਾਈ ਬ੍ਰਿਧ ਹੈ, ਨੌਕਰਾਂ ਚਾਕਰਾਂ ਉੱਪਰ ਵਿਸਾਹ ਕਰਨਾ ਠੀਕ ਨਹੀਂ, ਇਸ ਲਈ ਤੇਰਾ ਘਰ ਰਹਿਣਾ ਹੀ ਠੀਕ ਹੈ । ਮੈਂ ਜਾਵਾਂਗਾ ਅਤੇ ਭੈਣ ਦੀ ਭਾਲ ਕਰਾਂਗਾ।"

ਸਰਦਾਰ ਜਗਜੀਵਨ ਸਿੰਘ ਜੀ ਆਪਣੀ ਜਾਗੀਰ ਦਾ ਸਾਰਾ ਪ੍ਰਬੰਧ ਠੀਕ ਕਰ ਕੇ ਅਤੇ ਆਪਣੀ ਪਤਨੀ ਨੂੰ ਸਮਝਾ ਕੇ ਬਾਹਰ ਜਾਣ ਲਈ ਤਿਆਰ ਹੋਏ, ਨੌਕਰਾਂ ਚਾਕਰਾਂ ਨੂੰ ਭੀ ਖ਼ਬਰਦਾਰ ਕੀਤਾ ਅਤੇ ਘੋੜੇ ਉੱਤੇ ਸਵਾਰ ਹੋ ਕੇ ਭੈਣ ਦੀ ਭਾਲ ਲਈ ਚਲ ਪਏ। ਅਨੰਦ ਕੌਰ ਨੇ ਆਦਰ ਨਾਲ ਪਤੀ ਨੂੰ ਘਰੋਂ ਤੋਰਿਆ।

130