ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਤੈਨੂੰ ਅਜੇਹੀਆਂ ਗੱਲਾਂ ਸੁਣ ਕੇ ਆਪਣਾ ਦਿਲ ਕਾਇਮ ਰੱਖਣਾ ਚਾਹੀਦਾ ਹੈ।

“ਮੈਂ ਕੀ ਕਰਾਂ, ਇਸਤਰੀ ਦਾ ਚਿੱਤ ਬਹੁਤ ਕੋਮਲ ਹੁੰਦਾ ਹੈ।

“ਅੱਛਾ, ਇਸ ਵਿਚਾਰੀ ਦੇ ਸੌਣ ਦਾ ਇੰਤਜ਼ਾਮ ਕਰ। ਇਸ ਨੂੰ ਆਪਣੀ ਕੋਠੜੀ ਵਿਚ ਲਿਜਾ ਕੇ ਟਿਕਾ ਦੇਹ! ਪਰ ਪਹਿਲਾਂ ਇਸ ਨੂੰ ਕੁਝ ਖੁਲਾ ਪਿਲਾ, ਇਹ ਬਹੁਤ ਦਿਨਾਂ ਦੀ ਭੁੱਖੀ ਮਲੂਮ ਹੁੰਦੀ ਹੈ।”

“ਨਹੀਂ ਪਿਤਾ ਜੀ, ਮੈਨੂੰ ਇਸ ਵੇਲੇ ਕੋਈ ਭੁੱਖ ਨਹੀਂ, ਆਪ ਚਿੰਤਾ ਨਾ ਕਰੋ।"

“ਨਹੀਂ ਧੀਏ, ਭੁੱਖਾ ਰਹਿਣਾ ਚੰਗਾ ਨਹੀਂ। ਜਿੰਨਾ ਤੇਰਾ ਦਿਲ ਕਰੇ ਖਾ ਲਵੀਂ। ਕੋਈ ਤੈਨੂੰ ਜ਼ਬਰਦਸਤੀ ਨਹੀਂ ਖਵਾਲਦੇ।"

ਇਨਸਪੈਕਟਰ ਸਾਹਿਬ ਦੀ ਵਹੁਟੀ ਰਾਜ ਕੁਮਾਰੀ ਰਸੋਈ ਖਾਨੇ ਵਿਚ ਉਸ ਦੁਖੀਆ ਨੂੰ ਲੈ ਗਈ ਅਤੇ ਚੌਂਕੇ ਵਾਲੀ ਨੂੰ ਥਾਲ ਪਰੋਸਣ ਲਈ ਕਿਹਾ, ਪਰ ਸਰੂਪ ਕੌਰ ਨੇ ਕਿਹਾ ਕਿ ਮੇਰੇ ਲਈ ਆਪ ਬਾਲ ਨਾ ਪਰੋਸਿਓ, ਮੈਨੂੰ ਇਕ ਨਿੱਕੀ ਜੇਹੀ ਰੋਟੀ ਅਤੇ ਉੱਪਰ ਕੁਝ ਸਲੂਣਾ ਰੱਖ ਦਿਓ, ਮੈਂ ਹੱਥਾਂ ਉੱਪਰ ਲੈ ਕੇ ਖਾ ਲਵਾਂਗੀ।"

“ਨਹੀਂ ਧੀਏ, ਨਹੀਂ। ਝੋਨੂੰ ਚੌਂਕੇ ਵਿਚ ਬੈਠ ਕੇ ਖਾਣਾ ਪਵੇਗਾ। ਜਿੰਨਾਂ ਤੇਰਾ ਦਿਲ ਕਰੇ ਖਾਵੀਂ, ਜ਼ੋਰ ਨਹੀਂ।"

“ਪਰ ਪਹਿਲਾਂ ਮੈਨੂੰ ਇਸ਼ਨਾਨ ਕਰ ਲੈਣ ਦਿਓ।” ਸਰੂਪ ਕੌਰ ਨੇ ਕਿਹਾ।

““ਚੰਗਾ ਉਸ ਕੋਠੜੀ ਵਿਚ ਬਾਲਟੀ ਭਰੀ ਰੱਖੀ ਹੈ ਜਾ ਕੇ ਕਰ ਲੈ। ਇਹ ਲੰਪ ਲਈ ਜਾਹ।”

ਸਰੂਪ ਕੌਰ ਲੰਪ ਲੈ ਕੇ ਉਸ ਕੋਠੜੀ ਵਿਚ ਗਈ ਅਤੇ ਕਪੜੇ ਲਾਹੁਣ ਲੱਗੀ। ਉਸ ਦਾ ਕੁੜਤਾ ਕੋਰੜਿਆਂ ਦੇ ਜ਼ਖਮਾਂ ਵਿਚੋਂ ਲਹੂ ਸਿੰਮਣ ਕਰ ਕੇ ਪਿੰਡੇ ਦੇ ਨਾਲ ਚੰਬੜ ਗਿਆ ਸੀ, ਇਸ ਲਈ ਉਸ ਨੂੰ ਛੁਡਾਉਂਦਿਆਂ ਅਤੇ ਲਾਹੁੰਦਿਆਂ ਬਹੁਤ ਤਕਲੀਫ ਹੋਈ, ਪਰ ਜਿਵੇਂ ਕਿਵੇਂ ਲਾਹ ਕੇ ਉਸ ਨੇ ਇਸ਼ਨਾਨ ਕੀਤਾ। ਪਿੰਡੇ ਦੇ ਸਾਰੇ ਜ਼ਖ਼ਮ ਸੜ ਉਠੇ, ਪਰ ਉਸ ਨੇ ਸਭ ਕੰਮ ਚੁਪ ਚਾਪ ਕੀਤਾ। ਇਸ ਤਰ੍ਹਾਂ ਇਸ਼ਨਾਨ ਕਰ ਕੇ ਅਤੇ ਧੋਤੀ ਪਹਿਰ ਕੇ ਸਰੂਪ ਕੌਰ ਰਸੋਈਖਾਨੇ ਵਿਚ ਗਈ। ਅੱਗੇ ਰਾਜ ਕੁਮਾਰੀ ਉਸ ਦਾ ਰਾਹ ਦੇਖਦੀ ਹੀ ਸੀ।

147