ਦੰਪਤੀ ਪਿਆਰ
ਉਸ ਨੇ ਆਪਣੇ ਸਾਹਮਣੇ ਬਿਠਾਲ ਕੋ ਥਾਲ ਲਗਵਾਇਆ । ਰਾਜ ਕੁਮਾਰੀ ਨੇ ਆਪ ਭੀ ਪਤੀ ਦੇ ਅਚਾਨਕ ਚਲੇ ਜਾਣ ਕਰ ਕੇ ਪ੍ਰਸ਼ਾਦ ਨਹੀਂ ਛਕਿਆ ਸੀ, ਇਸ ਲਈ ਚੌੰਕੇ ਵਾਲੀ ਦੇ ਕਹਿਣ ਪਰ ਉਹ ਵੀ ਬੈਠ ਗਈ। ਦੋਵੇਂ ਜਣੀਆਂ ਖਾਣ ਲੱਗੀਆਂ । ਰਾਤ ਉਸ ਦੇ ਸਾਉਣ ਦਾ ਪ੍ਰਬੰਧ ਇਕ ਕੋਠੜੀ ਵਿਚ ਕਰ ਦਿਤਾ ਗਿਆ । ਉਸ ਨੇ ਪਹਿਲਾਂ ਕੀਰਤਨ ਸੋਹਿਲੋ ਦਾ ਪਾਠ ਕੀਤਾ ਫਿਰ ਆਪਣੇ ਬਿਸਤਰੇ ਵਿਚ ਲੇਟ ਗਈ । ਲੇਟਦਿਆਂ ਹੀ ਉਸ ਨੂੰ ਉਹ ਸਭ ਕੁਝ ਚੇਤੇ ਆ ਗਿਆ ਜੋ ਉਸ ਨਾਲ ਵਾਪਰਿਆ ਸੀ, ਜਿਸ ਦੇ ਕਾਰਨ ਉਹ ਸਾਰੀ ਰਾਤ ਤੜਫਦੀ ਰਹੀ ਅਤੇ ਪਲ ਭਰ ਵੀ ਸੌਂ ਨਾ ਸਕੀ !
ਸਵੇਰ ਹੋਈ, ਇਸ਼ਨਾਨ ਪਾਣੀ ਕਰ ਕੇ ਇਨਸਪੈਕਟਰ ਸਾਹਿਬ ਦਫਤਰ ਗਏ । ਉਨ੍ਹਾਂ ਨੇ ਝੱਟ ਹੁਕਮ ਦੇ ਕੇ ਉਸ ਰੰਡੀ ਨੂੰ ਅਤੇ ਉਸ ਦੀਆਂ ਚੇਲੀਆਂ ਨੂੰ ਸਾਹਮਣੇ ਸੱਦਿਆ । ਸਾਰੀਆਂ ਹਵਾਲਾਤਾਂ ਵਿਚੋਂ ਕੱਢ ਕੇ ਇਨਸਪੈਕਟਰ ਸਾਹਿਬ ਦੋ ਪੇਸ਼ ਕੀਤੀਆਂ ਗਈਆਂ। ਸਭਨਾਂ ਦੇ ਇਜ਼ਹਾਰ ਲੈ ਕੇ ਉਨ੍ਹਾਂ ਦਾ ਮੈਜਿਸਟਰੇਟ ਪਾਸ ਚਾਲਾਨ ਕੀਤਾ । ਇਨਸਪੈਕਟਰ ਨੇ ਸਰੂਪ ਕੌਰ ਦਾ ਬਿਆਨ ਤਾਂ ਰਾਤੀਂ ਲਿਖ ਹੀ ਲਿਆ ਸੀ, ਸੋ ਉਸ ਦੇ ਫੇਰ ਦੋਬਾਰਾ ਲਿਖਣ ਦੀ ਲੋੜ ਨਹੀਂ ਸੀ।
ਮੈਜਿਸਟਰੇਟ ਸਾਹਿਬ ਦੇ ਸਾਹਮਣੇ ਸਾਰੇ ਮੁਲਜ਼ਮ ਪੇਸ਼ ਕੀਤੇ ਗਏ । ਸਰੂਪ ਕੌਰ ਨੂੰ ਭੀ ਇਨਸਪੈਕਟਰ ਸਾਹਿਬ ਨਾਲ ਲੈ ਕੇ ਗਏ । ਮੈਜਿਸਟਰੇਟ ਦੇ ਸਾਹਮਣੇ ਸਾਰਾ ਅਪਰਾਧ ਉਸ ਰੰਡੀ ਨੇ ਕਬੂਲ ਕਰ ਲਿਆ । ਉਸ ਦੀਆਂ ਚੇਲੀਆਂ ਨੇ ਭੀ ਸਰੂਪ ਕੌਰ ਨੂੰ ਦੁਖ ਦੇਣ ਵਿਚ ਜੋ ਕੁਝ ਮਦਦ ਉਸ ਰੰਡੀ ਦੀ ਕੀਤੀ ਸੀ ਸਾਰੀ ਸਾਬਤ ਹੋ ਗਈ। ਡਾਕੂਆਂ ਨੂੰ ਧੋਖਾ ਦੇ ਕੇ ਸਰੂਪ ਕੌਰ ਨੂੰ ਕੱਢ ਲਿਆਉਣਾ, ਉਸ ਨੂੰ ਵੇਸਵਾ ਦਾ ਕੰਮ ਕਰਨ ਲਈ ਮਜਬੂਰ ਕਰਨਾ, ਉਸ ਦੇ ਮੂੰਹ ਵਿਚ ਜ਼ਬਰਦਸਤੀ ਮਾਸ ਤੁੰਨਣ ਦੀ ਕੋਸ਼ਿਸ਼ ਕਰਨੀ, ਉਸ ਨੂੰ ਕੋਰੜੇ ਮਾਰਨੇ ਆਦਿਕ ਸਾਰੀਆਂ ਗੱਲਾਂ ਠੀਕ ਸਾਬਤ ਹੋ ਗਈਆਂ । ਠੀਕ ਸੋਚ ਵਿਚਾਰ ਕੇ ਮੈਜਿਸਟਰੇਟ ਸਾਹਿਬ ਨੇ ਇਹ ਫੈਸਲਾ ਸੁਣਾਇਆ :–
"ਵੈੱਲ ਮਹਿਬੂਬਾ, ਤੁਮ ਰੰਡੀ ਹੀ ਨਹੀਂ ਬਲਕਿ ਏਕ ਭਾਰੀ ਡਾਕੂ ਹੈਂ। ਤੂੰ ਨੇ ਇਸ ਔਰਤ ਪਰ ਬਹੁਤ ਜ਼ੁਲਮ ਕੀਆ ਹੈ । ਇਨ ਇਲਜ਼ਾਮੋਂ ਕੀ ਸਜ਼ਾ
148