ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਤੇ ਯੇਹ ਹੈ ਕਿ ਤੁਝੇ ਏਕ ਹਾਥੀ ਕੇ ਪੈਰ ਮੈਂ ਬਾਂਧ ਕਰ ਸਾਰੇ ਸ਼ਹਿਰ ਮੈਂ ਘਸੀਟਾ ਜਾਏ। ਮਗਰ ਅਬ ਇਨ ਸਜਾਉਂ ਕਾ ਜ਼ਮਾਨਾ ਨਹੀਂ ਰਹਾ। ਉਸ ਕੇ ਬਦਲੇ ਮੇਂ ਤੁਝੇ ਯਿਹ ਸਜ਼ਾ ਦੀ ਜਾਤੀ ਹੈ ਕਿ ਤੇਰੇ ਬਾਲ ਕਾਟ ਲੀਏ ਜਾਵਾਂ ਔਰ ਤੇਰਾ ਮੂੰਹ ਕਾਲਾ ਕਰ ਕੇ ਏਕ ਗਧੇ ਪਰ ਚੜ੍ਹਾ ਕਰ ਸਾਰੇ ਸ਼ਹਿਰ ਮੈਂ ਤੁਝ ਕੋ ਫਿਰਾਇਆ ਜਾਵੇ, ਫਿਰ ਚੌਕ ਬਾਜ਼ਾਰ ਮੇਂ ਲੇ ਜਾਕਰ ਤੇਰੇ ਸਿਰ ਮੇਂ ੨੦ ਜੂਤਾ ਲਗਾਏ ਜਾਵਾਂ। ਇਸ ਤਰ੍ਹਾਂ ਆਠ ਦਿਨ ਤਕ ਤੇਰੇ ਲੀਏ ਯੇਹ ਸਜ਼ਾ ਹੈ, ਤਾਕਿ ਸਭ ਲੋਗੋਂ ਕੋ ਇਸ ਸੇ ਕੁਛ ਸਬਕ ਮਿਲੇ ਔਰ ਇਨ ਖ਼ਰਾਬ ਕਾਮੋਂ ਸੇ ਦੂਰ ਰਹੇਂ। ਬਾਦ ਆਠ ਦਿਨ ਕੇ ਤੁਝ ਕੋ ਜੇਲ੍ਹਖਾਨੇ ਕੀ ਮੇਹਤਰਾਨੀ ਬਣ ਕਰ ੧੪ ਬਰਸ ਤਕ ਰਹਿਣਾ ਚਾਹੀਏ। ਤੇਰੀ ਚੇਲੀਓਂ ਕੋ ਤੀਨ ਤੀਨ ਬਰਸ ਕੀ ਕੈਦ ਦੀ ਜਾਤੀ ਹੈ, ਯਿਹ ਸਜ਼ਾ ਤੇਰੇ ਲੀਏ ਬਹੁਤ ਥੋੜੀ ਹੈ, ਮਗਰ ਅਬ ਮੈਂ ਔਰ ਕੁਝ ਨਹੀਂ ਚਾਹਤਾ।

'ਬੀਬੀ ਸਰੂਪ ਕੌਰ! ਮੈਂ ਤੇਰੀ ਇਸ ਦਸ਼ਾ ਔਰ ਦੁਖ ਪਰ ਬਹੁਤ ਅਫਸੋਸ ਕਰਤਾ ਹੂੰ। ਤੂੰ ਬੇਸ਼ਕ ਏਕ ਪਤੀਬਰਤਾ ਔਰ ਸੱਚੀ ਔਰਤ ਹੈਂ। ਮੈਂ ਔਰ ਕੋਈ ਮਦਦ ਨਹੀਂ ਕਰ ਸਕਤਾ, ਸਿਰਫ ਏਕ ਹਜ਼ਾਰ ਰੁਪਯਾ ਇਸ ਰੰਡੀ ਕੀ ਜਾਇਦਾਦ ਮੇਂ ਸੇ ਤੁਝ ਕੋ ਬਤੌਰ ਜੁਰਮਾਨੇ ਕੇ ਦਿਲਾਤਾ ਹੂੰ। ਇਸ ਤਕਲੀਫ਼ ਕਾ ਬਦਲਾ ਜੋ ਕੁਝ ਇਸ ਬਦਮਾਸ਼ ਔਰਤ ਨੇ ਦੀ ਹੈ, ਯੇਹ ਏਕ ਹਜ਼ਾਰ ਰੁਪਿਆ ਨਹੀਂ ਹੈ, ਯੇਹ ਸਿਰਫ ਇਸ ਲੀਏ ਦੀਆ ਜਾਤਾ ਹੈ ਕਿ ਤੂੰ ਅੱਛੀ ਤਰਹ ਆਪਣੇ ਘਰ ਪਹੁੰਚ ਜਾਵੇਂ। ਮੈਂ ਤੁਝੇ ਸਲਾਹ ਦੇਤਾ ਹੂੰ ਕਿ ਤੂੰ ਆਪਣੇ ਪਤੀ ਕੀ ਤਲਾਸ਼ ਛੋੜ ਕਰ ਆਪਣੇ ਘਰ ਚਲੀ ਜਾ, ਤੁਝੇ ਇਕ ਦਿਨ ਪਤੀ ਭੀ ਆ ਮਿਲੇਗਾ। ਔਰ ਕੁਛ ਕਹਿਣਾ ਚਾਹਤੀ ਹੋ ਤਾਂ ਅਭੀ ਬੋਲ ਅਬ ਵਕਤ ਹੈ।”

ਵਿਚਾਰੀ ਸਰੂਪ ਕੌਰ ਅੱਖਾਂ ਨੀਵੀਆਂ ਕਰ ਕੇ ਖੜੀ ਰਹਿ ਗਈ, ਉਸ ਪਾਸੋਂ ਹਾਕਮ ਦੇ ਪ੍ਰਸ਼ਨ ਦਾ ਕੁਝ ਭੀ ਜਵਾਬ ਦੇ ਨਾ ਹੋਇਆ। ਉਸ ਦੀਆਂ ਅੱਖਾਂ ਅੱਗੇ ਇਕ ਇਕ ਕਰ ਕੇ ਆਪਣੇ ਸਾਰੇ ਦੁੱਖ ਆ ਖੜੇ ਹੋਏ ਅਤੇ ਉਸ ਦੀਆਂ ਅੱਖਾਂ ਵਿਚੋਂ ਫਰਨ ਫ਼ਰਨ ਹੰਝੂ ਕਿਰਨ ਲੱਗੀਆਂ। ਇਹ ਦੇਖ ਕੇ ਹਾਕਮ ਨੇ

ਧੀਰਜ ਦਿਤਾ—‘ਵੈੱਲ ਸਰੂਪ ਕੌਰ: ਅਬ ਤੁਮ ਰੋਣਾ ਨਹੀਂ, ਅਬ ਤੁਮ ਕੋ ਕੋਈ

149