ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਤਕਲੀਫ ਵਗੈਰਾ ਨਾ ਹੋਗੀ, ਤੁਮ ਘਬਰਾਓ ਮੱਤ। ਅੱਛਾ ਬਾਬੂ ਦੇਵੀ ਸਹਾਇ! ਆਪ ਇਸ ਕੇ ਆਪਣੇ ਘਰ ਲੈ ਜਾਓ ਔਰ ਹਮਾਰੇ ਹੁਕਮ ਕੇ ਮੁਤਾਬਿਕ ਇਸ ਕੋ ਇਸ ਕੇ ਘਰ ਭਿਜਵਾ ਦੇ। ਏਕ ਹਜ਼ਾਰ ਰੁਪਿਆ ਰੰਡੀ ਕੀ ਜਾਇਦਾਦ ਮੇਂ ਸੇ ਇਸ ਕੋ ਦਿਲਾ ਦੀਆ ਜਾਵੇ।" ਇਹ ਆਖ ਕੇ ਸਾਹਬ ਉੱਠ ਖੜਾ ਹੋਇਆ ਅਤੇ ਸਿਰ ਤੇ ਟੋਪੀ ਰੱਖ ਕੇ ਚਲਿਆ ਗਿਆ। ਸਿਪਾਹੀ ਉਨ੍ਹਾਂ ਕੈਦੀਆਂ ਨੂੰ ਲੈ ਕੇ ਜੋਲ੍ਹਖਾਨੇ ਚਲੇ ਗਏ ਅਤੇ ਬਾਬੂ ਦੇਵੀ ਸਹਾਇ ਸਰੂਪ ਕੌਰ ਨੂੰ ਨਾਲ ਲੈ ਕੇ ਉਸ ਨੂੰ ਆਪਣੇ ਘਰ ਪਹੁੰਚਾਵਣ ਗਏ; ਘਰ ਪਹੁੰਚਾ ਕੇ ਉਹ ਫੇਰ ਦਫ਼ਤਰ ਚਲੇ ਗਏ

150