ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਦੰਪਤੀ ਪਿਆਰ ੨੬ ਮਹਿਬੂਬਾਂ ਜਾਨ ਵੇਸਵਾ ਤੋਂ ਛੁਟਕਾਰਾ ਪਾ ਕੇ ਸਰੂਪ ਕੌਰ ਨੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕੀਤਾ ਅਤੇ ਪਿਛਲੇ ਕਸ਼ਟਾਂ ਦੀ ਮੁਕਤੀ ਦੀ ਖੁਸ਼ੀ ਦੇ ਹੰਝੂ ਉਸ ਦੀਆਂ ਅੱਖਾਂ ਵਿਚ ਝਲਕ ਆਏ।

ਰਾਤ ਨੂੰ ਜਦ ਬਾਬੂ ਦੇਵੀ ਸਹਾਇ ਵੇਹਲੇ ਹੋ ਕੇ ਆਪਣੇ ਘਰ ਆਏ ਤਾਂ ਉਨ੍ਹਾਂ ਨੇ ਸਰੂਪ ਕੌਰ ਨੂੰ ਸੱਦ ਕੇ ਪੁੱਛਿਆ- "ਕਿਉਂ ਬੀਬੀ ! ਹੁਣ ਤੇਰੀ ਕੀ ਮਰਜ਼ੀ ਹੈ ? ਤੂੰ ਆਪਣੇ ਘਰ ਜਾਣਾ ਹੈ ਕਿ ਹੋਰ ਕਿਧਰੇ ? ਜਿਸ ਤਰ੍ਹਾਂ ਆਖੋਂ ਉਸ ਤਰ੍ਹਾਂ ਕਰੀਏ।"

“ਬਾਬੂ ਜੀ ! ਆਪ ਮੇਰੇ ਪਿਤਾ ਸਮਾਨ ਹੈ, ਆਪ ਨੇ ਮੇਰੇ ਉੱਤੇ ਬਹੁਤ ਉਪਕਾਰ ਕੀਤਾ ਹੈ, ਜਿਸ ਨੂੰ ਮੈਂ ਸਾਰੀ ਉਮਰ ਤੱਕ ਨਹੀਂ ਭੁੱਲ ਸਕਦੀ। ਪਿਤਾ ਜੀ, ਮੇਰੀ ਇਹ ਇੱਛਾ ਹੈ ਕਿ ਮੈਂ ਆਪ ਦੀ ਸ਼ਰਨ ਵਿਚ ਕੋਈ ਦਿਨ ਰਹਿ ਕੇ ਪਹਿਲਾਂ ਘਰ ਚਿੱਠੀ ਭੇਜ ਕੇ ਖ਼ਬਰ ਮੰਗਵਾ ਲਵਾਂ ਅਤੇ ਫੇਰ ਮੈਨੂੰ ਤੁਸੀਂ ਮੇਰੇ ਘਰ ਪਹੁੰਚਾ ਦੇਣਾ । ਸ਼ਾਇਦ ਅਜੇ ਤੱਕ ਪਤੀ ਜੀ ਘਰ ਆਏ ਹਨ ਕਿ ਨਹੀਂ। ਨਾ ਆਏ ਹੋਣ ਤਾਂ ਮੇਰਾ ਜਾਣਾ ਬਿਰਥਾ ਹੈ। "ਇਹ ਕਹਿੰਦੀ ਹੋਈ ਹੰਝੂ ਕੇਰਨ ਲੱਗੀ ।

"ਧੀਰਜ ਰੱਖ ਧੀਏ ! ਪਰਮੇਸ਼ਰ ਭਲੀ ਕਰੇਗਾ । ਅੱਛਾ ਏਹ ਦੱਸ ਉਹ ਹਜ਼ਾਰ ਰੁਪਿਆ ਜੋ ਮੈਜਿਸਟਰੇਟ ਸਾਹਿਬ ਨੇ ਰੰਡੀ ਦੀ ਜਾਇਦਾਦ ਵਿਚੋਂ ਦੇਣਾ ਕਿਹਾ ਹੈ, ਉਸ ਦਾ ਕੀ ਕਰੀਏ ?"

“ਬਾਬੂ ਜੀ ! ਮੈਨੂੰ ਤਾਂ ਉਸ ਪਾਪਣ ਦੇ ਭ੍ਰਿਸ਼ਟ ਪੈਸੇ ਦੀ ਲੋੜ ਨਹੀਂ, ਆਖ ਕਿਸੇ ਹੋਰ ਪੁੰਨ ਦੇ ਕੰਮ ਵਿਚ ਲਾ ਛੱਡੇ। ਇੱਥੇ ਦੀ ਗਊਸ਼ਾਲਾ ਦਾ ਮਕਾਨ ਬਣਦਾ ਮੈਂ ਸੁਣਿਆਂ ਹੈ, ਇਸ ਲਈ ਇਹ ਪੈਸਾ ਆਪ ਓਥੇ ਦੇਣਾ ਚੰਗਾ ਸਮਝੋ ਤਾਂ ਚੰਗੀ ਗੱਲ ਹੈ। ਮੈਂ ਜਦ ਤਕ ਤੁਹਾਡੇ ਘਰ ਵਿਚ ਰਹਾਂਗੀ,ਤੁਹਾਡੇ

449

151