ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਭਾਂਡੇ ਮਾਂਜ ਕੇ ਟੁਕੜਾ ਖਾ ਲਿਆ ਕਰਾਂਗੀ।"

ਇਨਸਪੈਕਟਰ ਸਾਹਿਬ ਨੇ ਇਸੇ ਤਰ੍ਹਾਂ ਹੀ ਕੀਤਾ।

ਭਾਵੇਂ ਸਰੂਪ ਕੌਰ ਨੂੰ ਸਰਦਾਰ ਜਗਜੀਵਨ ਸਿੰਘ ਵਰਗੇ ਧਰਮ ਭਾਈ ਦੇ ਘਰ ਜਿਹਾ ਸੁਖ ਨਹੀਂ ਸੀ, ਪਰ ਫੇਰ ਭੀ ਉਸ ਨੇ ਵਾਹਿਗੁਰੂ ਦਾ ਬਹੁਤ ਧੰਨਵਾਦ ਕੀਤਾ ਕਿ ਉਸ ਨੇ ਮੈਨੂੰ ਇਕ ਨਰਕ ਵਿਚੋਂ ਕੱਢ ਕੇ ਸੁਰਗ ਦੇ ਇਕ ਭਲੇ ਘਰ ਤਾਂ ਭੇਜ ਦਿੱਤਾ ਹੈ ਕਦੇ ਉਹ ਮੈਨੂੰ ਆਪਣੇ ਘਰ ਭੀ ਭੇਜ ਕੋ ਸੁਖੀ ਕਰੇਗਾ। ਉਸ ਨੇ ਖ਼ੁਸ਼ੀ ਨਾਲ ਉਸ ਘਰ ਦੇ ਸਾਰੇ ਕੰਮਾਂ ਵਿਚ ਹੱਥ ਵਟਾਉਣਾ ਸ਼ੁਰੂ ਕੀਤਾ। ਘਰ ਵਾਲੀ ਭੀ ਉਸ ਦੀ ਇਸ ਆਦਤ ਪਰ ਬਹੁਤ ਪ੍ਰਸੰਨ ਹੋਈ।

ਇਸ ਤਰ੍ਹਾਂ ਜਦ ਸਰੂਪ ਕੌਰ ਕੁਝ ਹੋਸ਼ ਵਿਚ ਆਈ ਤਾਂ ਉਸ ਨੇ ਘਰ ਚਿੱਠੀ ਭੇਜਣ ਦਾ ਸੰਕਲਪ ਕੀਤਾ। ਉਸ ਨੇ ਪਤੀ ਨੂੰ ਚਿੱਠੀ ਲਿਖੀ:—

੧ਓ ਸਤਿਗੁਰ ਪ੍ਰਸਾਦਿ॥

ਪਿਆਰ ਪਤੀ ਜੀ!

ਆਪ ਦੇ ਚਰਨਾਂ ਨਾਲੋਂ ਵਿੱਛੜ ਕੇ ਮੈਨੂੰ ਜੋ ਕੁਝ ਦੁੱਖ ਭੋਗਣੇ ਪਏ, ਉਨ੍ਹਾਂ ਨੂੰ ਏਥੇ ਲਿਖ ਕੇ ਮੈਂ ਆਪ ਦਾ ਚਿੱਤ ਦੁੱਖੀ ਕਰਨਾ ਨਹੀਂ ਚਾਹੁੰਦੀ। ਤੁਹਾਡੇ ਚਰਨਾਂ ਦੀ ਕ੍ਰਿਪਾ ਅਤੇ ਵਾਹਿਗੁਰੂ ਦੀ ਦਇਆ ਨਾਲ ਮੈਂ ਇੱਕ ਡੈਣ ਦੇ ਪੰਜੇ ਵਿਚੋਂ ਛੁੱਟ ਕੇ ਇੱਕ ਧਰਮ ਪਿਤਾ ਦੇ ਘਰ ਟਿਕੀ ਹੋਈ ਹਾਂ। ਵਾਹਿਗੁਰੂ ਭਲਾ ਕਰੇ ਇਸ ਧਰਮ ਪਿਤਾ ਦਾ, ਇਸ ਨੇ ਮੈਨੂੰ ਵਾਲ ਵਾਲ ਬਚਾ ਲਿਆ ਹੈ। ਸੁਵਾਮੀ ਜੀ! ਮੈਂ ਹੁਣ ਬਹੁਤ ਦੁੱਖੀ ਹੋ ਗਈ ਹਾਂ, ਹੁਣ ਆਪ ਦਾ ਵਿਛੋੜਾ ਸਹਾਰਿਆ ਨਹੀਂ ਜਾਂਦਾ। ਸਿਰਫ ਤੁਹਾਡੇ ਚਰਨਾਂ ਦੀ ਆਸ ਰੱਖ ਕੇ ਹੀ ਮੈਂ ਸੰਸਾਰ ਵਿਚ ਜੀਉਂਦੀ ਹਾਂ। ਹੁਣ ਕ੍ਰਿਪਾ ਕਰ ਕੇ ਮੈਨੂੰ ਬਹੁਤ ਛੇਤੀ ਦਰਸ਼ਨ ਦਿਓ ਅਤੇ ਮੇਰੀ ਰੱਖਿਆ ਕਰੋ। ਮੇਰਾ ਇੱਕ ਇੱਕ ਪਲ ਸੌ ਸੌ ਘੜੀ ਹੋ ਕੇ ਬੀਤਦਾ ਹੈ।

ਤੁਹਾਡੇ ਚਰਨਾਂ ਨਾਲੋਂ ਵਿਛੜੀ ਹੋਈ

ਸਰੂਪ ਕੌਰ

152