ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਇਸ ਤਰ੍ਹਾਂ ਪਤੀ ਦੇ ਨਾਮ ਚਿੱਠੀ ਲਿਖ ਕੇ ਫੇਰ ਆਪਣੇ ਧਰਮ ਭਾਈ ਜਗਜੀਵਨ ਸਿੰਘ ਨੂੰ ਉਸ ਨੇ ਚਿੱਠੀ ਲਿਖੀ:–

ੴ ਸਤਿਗੁਰ ਪ੍ਰਸਾਦਿ॥

ਸ੍ਰੀ ਮਾਨ ਸਰਬੋਪਮਾਂ ਜੋਗ ਭ੍ਰਾਤਾ ਜੀ!

ਮੈਂ ਵਾਹਿਗੁਰੂ ਪਾਸੋਂ ਇਹ ਖ਼ੈਰ ਮੰਗਦੀ ਹਾਂ ਕਿ ਤੁਹਾਡੇ ਸਾਰੇ ਪਰਵਾਰ ਨੂੰ ਉਹ ਸਦਾ ਸੁਖੀ ਅਤੇ ਅਨੰਦ ਰੱਖੇ। ਮੇਰੇ ਧਰਮ ਭਾਈ ਜੀ! ਮੈਂ ਤੁਹਾਡੇ ਘਰੌਂ ਡਾਕੂਆਂ ਦੇ ਹੱਥ ਪੈ ਕੇ ਜੋ ਕੁਝ ਦੁੱਖ ਅੱਜ ਤੱਕ ਭੋਗੇ ਹਨ, ਉਨ੍ਹਾਂ ਸਭਨਾਂ ਦਾ ਕਿੱਸਾ ਜੇਕਰ ਕਦੇ ਤੁਹਾਡੇ ਦਰਸ਼ਨ ਹੋਏ ਤਾਂ ਆਖ ਸੁਣਾਵਾਂਗੀ। ਡਾਕੂਆਂ ਦੇ ਹੱਥੋਂ ਨਿਕਲ ਕੇ ਮੈਂ ਇਕ ਡੈਂਣ ਦੇ ਪੰਜੇ ਵਿਚ ਜਾ ਫਸੀ ਸਾਂ, ਜਿੱਥੋਂ ਮੈਨੂੰ ਆਪ ਵਰਗੇ ਦਿਆਲੂ ਉਪਕਾਰੀ - ਧਰਮ ਪਿਤਾ ਨੇ ਕੱਢ ਲਿਆਂਦਾ ਹੈ ਅਤੇ ਆਪਣੀ ਸ਼ਰਨ ਵਿਚ ਰੱਖਿਆ ਹੈ। ਵਾਹਿਗੁਰੂ ਆਪ ਦਾ ਅਤੇ ਆਪ ਦੇ ਪ੍ਰਵਾਰ ਦਾ ਸਦਾ ਸਹਾਈ ਹੋਵੇ। ਆਪ ਨੂੰ ਹੋਰ ਕੋਈ ਖੇਚਲ ਦੇਣੀ ਨਹੀਂ ਚਾਹੁੰਦੀ; ਕੇਵਲ ਬੇਨਤੀ ਇਹੋ ਹੈ ਕਿ ਜੇਕਰ ਆਪ ਨੂੰ ਉਨਾਂ ਦਾ ਪਤਾ ਮਲੂਮ ਹੋਵੇ ਤਾਂ ਉਨ੍ਹਾਂ ਦੀ ਸੇਵਾ ਵਿਚ ਮੇਰੀ ਖ਼ਬਰ ਲਿਖ ਭੇਜੋ, ਉਹ ਆ ਕੇ ਮੈਨੂੰ ਲੈ ਜਾਣ।

ਤੁਹਾਡੀ ਪਿਆਰੀ ਭੈਣ–

ਸਰੂਪ ਕੌਰ"

ਸਰੂਪ ਕੌਰ ਨੇ ਦੋਵੇਂ ਚਿੱਠੀਆਂ ਬੰਦ ਕਰਕੇ ਅਤੇ ਟਿਕਟ ਲਾ ਕੇ ਲੈਟਰਬਕਸ ਵਿੱਚ ਪਾ ਦਿੱਤੀਆਂ, ਫੇਰ ਆਪਣੇ ਘਰ ਦੇ ਕੰਮ ਕਾਰ ਵਿਚ ਲੱਗ ਪਈ। ਇਸ ਨਵੇਂ ਘਰ ਵਿਚ ਆ ਕੇ ਇਕ ਵਾਰ ਫਿਰ ਉਸ ਦੀ ਆਸ ਦੀ ਕਲੀ ਖਿਲਣ ਲੱਗੀ। ਉਸ ਨੂੰ ਨਿਸਚਾ ਹੋਣ ਲੱਗਾ ਕਿ ਹੁਣ ਛੇਤੀ ਹੀ ਉਸ ਨੂੰ ਆਪਣੇ ਪਰਿਵਾਰ ਦੇ ਮੇਲੇ ਨਸੀਬ ਹੋ ਜਾਣਗੇ।

ਬਾਬੂ ਦੇਵੀ ਸਹਾਇ ਦਾ ਇਕਲੌਤਾ ਬੇਟਾ ਕਿਸ਼ੋਰੀ ਲਾਲ ਸੀ ਜੋ ਬਚਪਨ ਤੋਂ ਹੀ ਮਾਂ ਦੇ ਲਾਡ ਪਿਆਰ ਨੇ ਵਿਗਾੜ ਛੱਡਿਆ ਸੀ। ਵੱਡਾ ਹੋ ਕੇ ਉਹ ਬੁਰੀ ਸੰਗਤ ਵਿਚ ਪੈ ਗਿਆ। ਉਹ ਸ਼ਰਾਬੀ ਬਣ ਗਿਆ ਅਤੇ ਵੇਸਵਾ ਗਮਨ ਦੀ ਬੁਰੀ ਆਦਤ ਵਿਚ ਫਸ ਗਿਆ। ਘਰ ਵਿਚ ਨਵੀਂ ਆਈ ਸਰੂਪ ਕੌਰ ਦੀ

153