ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੨੭

ਬਹਾਦਰ ਪ੍ਰੋ ਸਰਦਾਰ ਜਗਜੀਵਨ ਸਿੰਘ ਹੁਰਾਂ ਨੂੰ ਇਹ ਪੱਕਾ ਪਤਾ ਮਿਲ ਚੁੱਕਾ ਸੀ ਕਿ ਡਾਕੂ , ਲੋਕ ਇਥੋਂ ਰਾਜਪੂਤਾਨੇ ਵੱਲ ਨੱਸ ਗਏ ਸਨ, ਇਸਲਈ ਓਧਰ ਹੀ ਪਹਿਲੇ ਸਰੂਪ ਕੌਰ ਦੀ ਭਾਲ ਕਰਨੀ ਚਾਹੀਦੀ ਹੈ। ਘੋੜੇ ਉੱਪਰ ਸਵਾਰ ਹੋ ਕੇ ਸਰਦਾਰ ਸਾਹਿਬ ਚੱਲ ਪਏ। ਰਾਜਸਥਾਨ ਦਾ ਉਜਾੜ ਬੀਆਬਾਨ ਲੰਘਦਿਆਂ ਉਹਨਾਂ ਨੂੰ ਕਈ ਨਵੇਂ ਤਜਰਬੇ ਹੋਏ। ਪਾਣੀ ਅਤੇ ਅੰਨ ਦਾ ਸੰਕਟ ਵੀ ਕੱਟਣਾ ਪਿਆ। ਕਈ ਜੰਗਲ ਪਹਾੜਾਂ ਅਤੇ ਕੰਦਰਾਂ ਉਨ੍ਹਾਂ ਢੂੰਡ ਮਾਰੀਆਂ, ਪਰ ਸਰੂਪ ਕੌਰ ਦਾ ਕਿਧਰੇ ਪਤਾ ਨਾ ਲੱਗਾ। ਇਸ ਤਰ੍ਹਾਂ ਸਫਰ ਕਰਦੇ ਹੋਏ ਉਹ ਆਬੂ ਪਹਾੜ ਦੀ ਤਰਾਈ ਵਿਚ ਜਾ ਪਹੁੰਚੇ। ਉਥੋਂ ਦੇਹਰੇ ਭਰੇ ਜੰਗਲ ਦੀ ਕੁਦਰਤੀ ਸੋਭਾ ਦੇਖਦੇ ਹੋਏ ਅਤੇ ਜੰਗਲੀ ਫੁੱਲਾਂ ਦੀ ਸੁਗੰਧੀ ਨਾਲ ਆਪਣਾ ਮਨ ਖ਼ੁਸ਼ ਕਰਦੇ ਹੋਏ ਘੋੜੇ ਪੁਰ ਚੜ੍ਹੇ ਜਾ ਰਹੇ ਸਨ ਕਿ ਇੱਕ ਭਾਰੀ ਗਰਜ ਆਈ, ਪਰ ਸਰਦਾਰ ਹਰਾਂ ਦਾ ਮਨ ਇਸਥਿਤ ਨ ਹੋਣਕਰ ਕੇ ਉਨ੍ਹਾਂ ਨੂੰ ਕੁਝ ਸ਼ੱਕ ਨ ਹੋਇਆ ਅਤੇ ਉਹ ਚਲਦੇ ਗਏ। ਪਰ ਮਨੁੱਖ ਨਾਲੋਂ ਪਸ਼ੂਆਂ ਦੀ ਪ੍ਰਾਣ ਸ਼ਕਤੀ ਬਹੁਤ ਤੇਜ਼ ਹੁੰਦੀ ਹੈ, ਇਸ ਲਈ ਸਰਦਾਰ ਹੁਰਾਂ ਦਾ ਘੋੜਾ ਅੱਗੇ ਖ਼ਤਰਾ ਜਾਣ ਕੇ ਕਈ ਥਾਈਂ ਰੁਕ ਗਿਆ ਅਤੇ ਹਿਣਹਿਣ ਭੀਕੀਤੀ। ਪਰ ਸਰਦਾਰ ਹੁਰਾਂ ਕੁਝ ਪਰਵਾਹ ਨਾ ਕੀਤੀ ਅਤੇ ਧੂਸ ਮਾਰੀ ਚਲੇ ਗਏ। ਉਹ ਕੇਵਲ ਪੰਜਾਹ ਕਦਮ ਅੱਗੇ ਗਏ ਹੋਣਗੇ ਕਿ ਅਚਾਨਕ ਉਨ੍ਹਾਂ ਦੀ ਨਜ਼ਰ ਇਕ ਸ਼ੇਰ ਉੱਪਰ ਪਈ। ਰਾਜਪੂਤਾਨੇ ਦਾ ਨੌਹੱਥਾ ਸ਼ੇਰ ਪ੍ਰਸਿੱਧ ਹੈ। ਸ਼ੇਰ ਨੂੰ ਦੇਖਣ ਸਾਰ ਘੋੜਾ ਰੁਕ ਗਿਆ। ਉਸ ਵੇਲੇ ਦਾ ਦ੍ਰਿਸ਼ ਬਹੁਤ ਭਿਆਨਕ ਸੀ! ਸ਼ੇਰ ਨੂੰ ਸੁੱਤਾ ਜਾਣ ਜਿਹੜੇ ਜੰਗਲੀ ਪਸ਼ੂ ਏਧਰ ਉਧਰ ਫਿਰ ਰਹੇ ਸਨ ਉਹ ਸਾਰੇ ਉਸ ਦੀ ਗਰਜ ਸੁਣ ਕੇ ਮਿਆਉਂ ਮਿਆਉਂ ਕਰਨ ਲੱਗੇ। ਸ਼ਿਕਾਰੀ ਪੰਖੀ ਅਤੇ ਪਸ਼ੂ ਏਧਰ ਓਧਰ ਤੱਕਣ ਲੱਗੇ। ਮਾਮੂਲੀ ਘੋੜੇ ਸ਼ੇਰ,

161