ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਵਾਂਗ ਉਸ ਪਿੰਜਰ ਵਿਚੋਂ ਨਿਕਲ ਗਈ। ਸਵੇਰੇ ਜਦ ਉਨ੍ਹਾਂ ਸਰੂਪ ਕੌਰ ਨੂੰ ਨਾ ਵੇਖਿਆ ਤਾਂ ਬੜੇ ਹੈਰਾਨ ਹੋਏ, ਘਰ ਦੀ ਚੀਜ਼ ਵਸਤ ਸੰਭਾਲ ਕੇ ਵੇਖੀ ਤਾਂ ਸਭ ਕੁਝ ਜਿਉਂ ਦਾ ਤਿਉਂ ਸੀ। ਏਧਰ ਓਧਰ ਢੂੰਡ ਭਾਲ ਕੀਤੀ ਗਈ ਅਤੇ ਸਿਪਾਹੀ ਭੇਜੇ ਗਏ, ਪਰ ਉਸਦਾ ਕੁਝ ਥਹੁ ਪਤਾ ਨਾ ਲੱਗਾ। ਘਰ ਵਿਚ ਫੇਰ ਲੜਾਈ ਪਈ। ਇਨਸਪੈਕਟਰ ਸਾਹਿਬ ਨੇ ਆਪਣੀ ਇਸਤ੍ਰੀ ਨੂੰ ਕਿਹਾ:–

"ਦੇਖ ਚੰਦਰੀਏ! ਜੇਕਰ ਤੂੰ ਆਪਣੇ ਪੁੱਤਰ ਨੂੰ ਨ ਵਿਗਾੜਦੀਓਂ ਤਾਂ ਅੱਜ ਅਜੇਹੀ ਗੱਲ ਨਾ ਹੁੰਦੀ, ਮੇਰੀ ਮਿੱਟੀ ਖੁਆਰ ਨਾ ਹੁੰਦੀ। ਮੈਂ ਹੁਣ ਰਾਜਾ ਸਾਹਿਬ ਅਤੇ ਮੈਜਿਸਟਰੇਟ ਨੂੰ ਕਿਸ ਤਰ੍ਹਾਂ ਆਪਣਾ ਮੂੰਹ ਜਾ ਕੇ ਵਿਖਾਲਾਂਗਾ? ਲਾਹਨਤ ਹੈ, ਤੇਰੇ ਇਸ ਸੁਭਾਵ ਪੁਰ! ਅੱਜ ਮੇਰਾ ਤੈਂ ਸਰਬੰਸ ਨਾਸ ਕਰ ਛੱਡਿਆ ਹੈ। ਪਤਾ ਨਹੀਂ ਉਹ ਵਿਚਾਰੀ ਕਰਮਾਂ ਦੀ ਮਾਰੀ ਕਿਸ ਵਿਪਤਾ ਵਿਚ ਨਾ ਪਈ ਹੋਵੇਗੀ, ਸ਼ੋਕ ਹੈ! ਇਕ ਸ਼ਰਣ ਆਈ ਕੰਨਿਆਂ ਨੂੰ ਮੈਂ ਆਪਣੇ ਘਰ ਰੱਖ ਨ ਸਕਿਆ। ਇਹ ਆਖ ਕੇ ਬਾਬੂ ਹੁਰੀਂ ਚੁੱਪ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਜਲ ਵਗਣ ਲੱਗਾ, ਛੇਕੜ ਕੁਝ ਸ਼ਾਂਤ ਹੋ ਕੇ ਆਪਣੀ ਪੁਸਤਕ ਹੱਥ ਵਿਚ ਲਈ, ਜਿਸ ਦਾ ਉਹ ਨਿੱਤ ਪਾਠ ਕਰਦੇ ਹੁੰਦੇ ਸਨ। ਇਹ ਪੁਸਤਕ ਭਗਵਤ ਗੀਤਾ ਸੀ। ਉਨ੍ਹਾਂ ਨੇ ਜਦ ਪੁਸਤਕ ਖੋਲ੍ਹੀ ਤਾਂ ਸੁਭਾਵਿਕ ਹੀ ਚਿੱਠੀ ਵਾਲੀ ਥਾਂ ਪਹਿਲਾਂ ਨਿਕਲੀ, ਉਸ ਚਿੱਠੀ ਨੂੰ ਖੋਲ੍ਹ ਕੇ ਉਨ੍ਹਾਂ ਪੜ੍ਹਿਆ ਤਾਂ ਵੱਡੇ ਹੈਰਾਨ ਹੋਏ। "ਹਾਇ! ਮੈਨੂੰ ਧਿਕਾਰ ਹੈ! ਮੈਂ ਜੀਉਂਦਾ ਹੀ ਕਿਉਂ ਨਾ ਮਰ ਗਿਆ? ਵਾਹਵਾ! ਬੀਬੀ ਸਰੂਪ ਕੌਰ ਤੂੰ ਧੰਨ ਹੈਂ! ਤੇਰੀ ਜਣਨ ਵਾਲੀ ਵੀ ਧੰਨ ਹੈ! ਤੂੰ, ਸਾਡੇ ਘਰ ਵਿਚ ਲੜਾਈ ਹੁੰਦੀ ਵੇਖ ਅਤੇ ਮੇਰੇ ਕਪੁੱਤਰ ਦੀ ਕਰਤੂਤ ਤੋਂ ਡਰਦੀ ਹੋਈ ਆਪ ਹੀ ਕਿਨਾਰਾ ਕਰ ਗਈ। ਮੇਰੇ ਇਸ ਘਰ ਬਾਰ ਨੂੰ ਸੌ ਸੌਧ੍ਰਿਕਾਰ ਹੈ!"

160