ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਖੜੀ ਕਰ ਦੇਵੇ, ਕਿਉਂਕਿ ਉਸ ਨੂੰ ਆਪਣਾ ਪੁੱਤਰ ਬਹੁਤ ਪਿਆਰਾ ਹੈ। ਉਹ ਜਿਸ ਤਰ੍ਹਾਂ ਆਖੇ ਉਸੇ ਤਰ੍ਹਾਂ ਕਰਨ ਲਈ ਉਸ ਦੀ ਮਾਂ ਤਿਆਰ ਹੈ। ਜੇਕਰ ਪੁੱਤਰ ਉਸ ਨੂੰ ਆਖੇ ਖੂਹ ਵਿਚ ਡੁੱਬ ਮਰ ਤਾਂ ਉਹ ਜ਼ਰੂਰ ਡੁੱਬ ਮਰਨ ਲਈ ਤਿਆਰ ਹੋ ਜਾਵੇਗੀ, ਇਸ ਲਈ ਅਜੇਹੀ ਥਾਂ ਤੋਂ ਕਿਨਾਰਾ ਕਰਨਾ ਚੰਗਾ ਹੈ।

ਇਨ੍ਹਾਂ ਸੋਚਾਂ ਵਿਚਾਰਾਂ ਵਿਚ ਹੀ ਉਸ ਦੀ ਰਾਤ ਬੀਤ ਗਈ। ਸਵੇਰਾ ਹੋਇਆ, ਉਠ ਕੇ ਘਰ ਦਾ ਸਾਰਾ ਕੰਮ ਕਾਰ ਜਿਸ ਤਰਾਂ ਪਹਿਲਾਂ ਕਰਦੀ ਸੀ, ਉਸੇ ਤਰ੍ਹਾਂ ਉਸ ਨੇ ਕੀਤਾ। ਕਿਸੇ ਨੂੰ ਕੁਝ ਸ਼ੱਕ ਨ ਪਿਆ ਕਿ ਇਹ ਇੱਥੋਂ ਚਲੀ ਜਾਵੇਗੀ। ਇਸ ਤਰ੍ਹਾਂ ਕੰਮ ਕਾਰ ਵਿਚ ਜਦ ਸਾਰਾ ਦਿਨ ਬੀਤ ਗਿਆ ਤਾਂ ਸ਼ਾਮ ਵੇਲੇ ਕਲਮ ਦਵਾਤ ਲੈ ਕੇ ਇਕ ਚਿੱਠੀ ਲਿਖੀ। ਜਿਸ ਦਾ ਸਾਰ ਇਹ ਹੈ:—

ਸਰਬੋਪਮਾਂ ਜੋਗ ਧਰਮ ਪਿਤਾ ਜੀ! ਆਪ ਨੇ ਉਸ ਡੈਣ ਮਹਿਬੂਬਾ ਦੇ ਫੰਧ ਵਿਚੋਂ ਕੱਢ ਕੇ ਜੋ ਪ੍ਰਾਣ ਦਿਤੇ ਹਨ, ਉਸ ਉਪਕਾਰ ਦੀ ਯਾਦ ਮੈਂ ਸਾਰੀ ਉਮਰ ਨਹੀਂ ਭੁੱਲ ਸਕਦੀ, ਉਸ ਉਪਕਾਰ ਦੇ ਬਦਲੇ ਵਿਚ ਜੇਕਰ ਮੈਂ ਆਪਣੀ ਖੱਲ ਦੀ ਜੁੱਤੀ ਬਣਾ ਕੇ ਭੀ ਆਪ ਨੂੰ ਪਵਾਵਾਂ ਤਾਂ ਭੀ ਮੈਂ ਤੁਹਾਡੇ ਉਸ ਕਰਜ਼ ਤੋਂ ਛੁੱਟ ਨਹੀਂ ਸਕਦੀ। ਜਦ ਤੋਂ ਮੈਂ ਤੁਹਾਡੀ ਸ਼ਰਨ ਵਿਚ ਆਈ ਹਾਂ ਤਦ ਤੋਂ ਮੈਨੂੰ ਖ਼ਿਆਲ ਹੋਇਆ ਸੀ ਕਿ ਇਥੇ ਮੈਂ ਸੁੱਖ ਨਾਲ ਕੋਈ ਦਿਨ ਰਹਿ ਸਕਾਂਗੀ ਅਤੇ ਛੇਕੜ ਪਤੀ ਜੀ ਦੇ ਭੀ ਦਰਸ਼ਨ ਹੋਣਗੇ, ਆਪ ਦੇ ਘਰ ਵਿਚ ਮੇਰਾ ਇਕ ਵਾਲ ਭੀ ਕੋਈ ਵਿੰਗਾ ਨਹੀਂ ਕਰ ਸਕੇਗਾ, ਪਰ ਹੁਣ ਮੈਨੂੰ ਨਿਸਚਾ ਹੋ ਗਿਆ ਹੈ ਮੇਰਾ ਆਪ ਦੇ ਘਰ ਰਹਿਣਾ ਭੀ ਠੀਕ ਨਹੀਂ, ਮੇਰੇ ਰਹਿਣ ਨਾਲ ਆਪ ਦੇ ਘਰ ਵਿਚ ਲੜਾਈ ਹੁੰਦੀ ਹੈ, ਆਪ ਦੇ ਸੁਖ ਵਿਚ ਵਿਘਨ ਪੈਂਦਾ ਹੈ, ਇਸ ਲਈ ਮੈਨੂੰ ਇਥੋਂ ਚਲੇ ਜਾਣਾ ਚੰਗਾ ਹੈ। ਆਪ ਨੇ ਮੇਰੇ ਉੱਪਰ ਬਹੁਤ ਉਪਕਾਰ ਕੀਤਾ ਹੈ, ਇਸ ਲਈ ਵਾਹਿਗੁਰੂ ਆਪ ਨੂੰ ਆਪਣੇ ਬਾਲ ਬੱਚਿਆਂ ਸਮੇਤ ਸਦਾ ਪਰਸੰਨ ਰੱਖੋ, ਇਹੋ ਮੇਰੀ ਇੱਛਾ ਹੈ।"

ਇਸ ਪ੍ਰਕਾਰ ਚਿੱਠੀ ਲਿਖ ਕੇ ਉਸ ਨੇ ਇਨਸਪੈਕਟਰ ਸਾਹਿਬ ਦੀ ਉਸ ਪੋਥੀ ਵਿਚ, ਜਿਸਦਾ ਸਵੇਰੇ ਉਹ ਨਿੱਤ ਪਾਠ ਕਰਦੇ ਹੁੰਦੇ ਸਨ, ਰੱਖ ਦਿੱਤੀ। ਜਦ ਸਾਰੇ ਜਣੇ ਰਾਤ ਨੂੰ ਸੌਂ ਗਏ ਤਾਂ ਸਰੂਪ ਕੌਰ ਬੀਰ ਨਾਰੀ ਹੋ ਕੇ ਸ਼ੋਰਨੀ

159