ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

“ਪਿਤਾ ਜੀ, ਮੈਂ ਜਾਣਦੀ ਸਾਂ ਕਿ ਤੁਹਾਡੇ ਘਰ ਮੈਂ ਕੋਈ ਦਿਨ ਗੁਜ਼ਾਰਾਂਗੀ, ਪਰ ਵਿਧਾਤਾ ਨੂੰ ਮੇਰਾ ਇਥੇ ਰਹਿਣਾ ਮਨਜ਼ੂਰ ਨਹੀਂ। ਮੇਰੇ ਹੀ ਕਾਰਣ ਘਰ ਵਿਚ ਇਹ ਲੜਾਈ ਪੈਦਾ ਹੋਈ ਹੈ, ਇਸ ਲਈ ਕ੍ਰਿਪਾ ਕਰ ਕੇ ਮੈਨੂੰ ਆਗਿਆ ਦਿਓ, ਮੇਰੇ ਕਾਰਣ ਤੁਸੀਂ ਕਸ਼ਟਾਂ ਵਿਚ ਨਾ ਪਵੋ। ਤੁਹਾਡੀ ਬਿਰਧ ਅਵਸਥਾ ਹੈ, ਇਸ ਲਈ ਮੈਂ ਤੁਹਾਨੂੰ ਬਹੁਤ ਕਸ਼ਟ ਦੇਣਾ ਨਹੀਂ ਚਾਹੁੰਦੀ। ਜੋ ਕੁਝ ਉਪਕਾਰ ਤੁਸਾਂ ਕੀਤਾ ਹੈ, ਉਸ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ, ਇਸ ਲਈ ਮੇਰੀ ਹੁਣ ਨਮਸਕਾਰ ਹੈ, ਮੈਂ ਜਾਂਦੀ ਹਾਂ।”

ਇਹ ਆਖ ਕੇ ਸਰੂਪ ਕੌਰ ਨੇ ਇਕ ਕਦਮ ਜਾਣ ਲਈ ਚੁਕਿਆ ਹੀ ਸੀ ਕਿ ਝੱਟ ਇਨਸਪੈਕਟਰ ਸਾਹਿਬ ਉੱਛਲ ਕੇ ਉਸ ਦੇ ਅੱਗੇ ਆ ਗਏ ਅਤੇ ਕਿਹਾ:—

“ਨਹੀਂ ਧੀਏ! ਤੂੰ ਇਥੋਂ ਜਾਣਾ ਨਹੀਂ ਹੋਵੇਗਾ। ਤੇਰੇ ਚਲੇ ਜਾਣ ਨਾਲ ਮੇਰੀ ਸਾਰੀ ਇੱਜ਼ਤ ਮਿੱਟੀ ਵਿਚ ਮਿਲ ਜਾਵੇਗੀ। ਮੈਂ ਰਾਜਾ ਸਾਹਿਬ ਅਤੇ ਮੈਜਿਸਟਰੇਟ ਨੂੰ ਮੂੰਹ ਦਿਖਲਾਣ ਜੋਗਾ ਨਹੀਂ ਰਹਾਂਗਾ। ਲੋਕੀਂ ਕੀ ਆਖਣਗੇ ਕਿ ਇਕ ਭਲੇਮਾਣਸ ਦੀ ਧੀ ਨੂੰ ਇਹ ਆਪਣੀ ਸ਼ਰਨ ਵਿਚ ਨਾ ਰੱਖ ਸਕਿਆ? ਜਦ ਤੱਕ ਤੇਰੇ ਪਤੀ ਦਾ ਪੱਕਾ ਪਤਾ ਨ ਮਿਲੇ ਓਦੋਂ ਤੱਕ ਤੂੰ ਨਹੀਂ ਜਾ ਸਕਦੀ।

ਇਨਸਪੈਕਟਰ ਸਾਹਿਬ ਦੀਆਂ ਗੱਲਾਂ ਦਾ ਸਰੂਪ ਕੌਰ ਦੇ ਚਿੱਤ ਉੱਪਰ ਬਹੁਤ ਅਸਰ ਪਿਆ। ਉਹ ਉੱਥੇ ਹੀ ਠਹਿਰ ਗਈ। ਓਧਰ ਜਦ ਉਨ੍ਹਾਂ ਦੇ ਇਸਤਰੀ ਪੁੱਤਰ ਗਾਲ੍ਹੀਆਂ ਕਢਦੇ ਕਢਦੇ ਥੱਕ ਗਏ ਤਾਂ ਆਪ ਹੀ ਚੁੱਪ ਹੋ ਗਏ। ਸਰੂਪ ਕੌਰ ਪਹਿਲਾਂ ਵਾਂਗ ਫੇਰ ਘਰ ਦੇ ਕੰਮ-ਕਾਰ ਵਿਚ ਲੱਗ ਗਈ। ਬਾਬੂ ਜੀ ਕੁਝ ਸ਼ਾਂਤ ਹੋ ਕੇ ਆਪਣੀ ਬੈਠਕ ਵਿਚ ਜਾ ਬੈਠੇ। ਇਸ ਤਰ੍ਹਾਂ ਲੜਾਈ ਬੰਦ ਹੋ ਗਈ ਅਤੇ ਰਾਤ ਪੈ ਗਈ।

ਸਰੂਪ ਕੌਰ ਨੇ ਸਾਰੀ ਰਾਤ ਚਿੰਤਾ ਵਿਚ ਬਿਤਾਈ। ਉਸ ਨੂੰ ਇਕ ਪਲ ਭੀ ਅਰਾਮ ਨਾ ਆਇਆ। ਪਾਪੀ ਕਿਸ਼ੋਰੀ ਦੀ ਕਰਤੂਤ ਦੇਖ ਕੇ ਉਹ ਬਹੁਤ ਡਰੀ, ਉਸ ਨੇ ਸਮਝ ਲਿਆ ਕਿ ਇਥੋਂ ਰਹਿਣ ਵਿਚ ਮੈਨੂੰ ਕਦੇ ਸੁਖ ਨਹੀਂ ਹੋ ਸਕਦਾ, ਸਗੋਂ ਮੇਰੀ ਜਾਨ ਦਾ ਵੀ ਇਥੇ ਖ਼ਤਰਾ ਹੈ। ਨ ਜਾਣੀਏ ਕਿਸ਼ੋਰੀ ਦੀ ਮਾਂ ਹੀ ਇਸ ਗੱਲ ਤੋਂ ਨਰਾਜ਼ ਹੋ ਕੇ ਮੈਨੂੰ ਜ਼ਹਿਰ ਦਿਵਾ ਦੇਵੇ ਜਾਂ ਹੋਰ ਹੀ ਕੋਈ ਵਿਪਦਾ

158