ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਮਾਰਨਾ ਚਾਹੁੰਦੇ ਹੀ ਸਨ ਕਿ ਏਨੇ ਵਿਚ ਝੱਟ ਕਿਸ਼ੋਰੀ ਦੀ ਮਾਂ ਦੌੜੀ ਆਈ ਅਤੇ ਆਉਂਦਿਆਂ ਹੀ ਉਸ ਨੇ ਇਨਸਪੈਕਟਰ ਸਾਹਿਬ ਦਾ ਹੱਥ ਫੜ ਲਿਆ। ਬੱਸ ਬੱਸ ਮੇਰੇ ਪੁੱਤਰ ਨੂੰ ਮਾਰਨ ਦਾ ਤੁਹਾਡਾ ਕੋਈ ਹੱਕ ਨਹੀਂ। ਹਾਕਮ ਹੋ ਤਾਂ ਨਗਰ ਦੇ ਹੋ, ਮੇਰੇ ਘਰ ਦੇ ਨਹੀਂ, ਦੇਖ ਤਾਂ ਸਹੀ ਇਕ ਪਰਾਈ ਰੰਨ ਪਿੱਛੇ ਮੇਰੇ ਲਾਲ ਨੂੰ ਕਿਸ ਤਰ੍ਹਾਂ ਪਿੰਜ ਸੁੱਟਿਆ ਤੇ ਮੇਰੇ ਪੁੱਤਰ ਨੂੰ ਕਿਉਂ ਕੱਢਦੇ ਹੋ, ਉਸ ਰੰਨ ਨੂੰ ਹੀ ਕੱਢ ਦੇਵੋ। ਖ਼ਬਰਦਾਰ! ਜੇਕਰ ਹੋਰ ਕੁਝ ਹੱਥ ਹਿਲਾਇਆ ਤਾਂ। ਆਏ ਹਨ ਵਡੇ ਹਾਕਮ ਬਣ ਕੇ ਜੋਸ਼ ਦਿਖਾਲਣ।

"ਚੁਪ ਰਹੋ! ਬਕ ਬਕ ਮਤ ਕਰ! ਜਾਣਦੀ ਨਹੀਂ ਤੇਰੇ ਪੁੱਤਰ ਨੇ ਕੀ ਕਰਮ ਕੀਤਾ ਹੈ? ਪਰਾਈ ਇਸਤ੍ਰੀ ਨੂੰ ਛੇੜਨ ਦਾ ਕੀ ਮਕਦੂਰ ਹੈ? ਇਹ ਸਾਰਾ ਤੇਰਾ ਹੀ ਵਿਗਾੜ ਹੈ। ਤੈਂ ਹੀ ਇਸ ਛੋਕਰੇ ਦਾ ਸੱਤਿਆਨਾਸ ਕਰ ਛੱਡਿਆ ਹੈ। ਮੈਂ ਇਸ ਨੂੰ ਕੀ ਮਾਰਨਾ ਹੈ, ਰਾਜੇ ਨੂੰ ਖ਼ਬਰ ਹੋ ਗਈ ਤਾਂ ਉਹ ਇਸ ਦਾ ਉਸੇ ਵੇਲੇ ਲਹੂ ਪੀ ਜਾਵੇਗਾ। ਜਾਣਦੀ ਹੈ ਕਿ ਨਹੀਂ ਰਾਜੇ ਦਾ ਕੀ ਸੁਭਾਵ ਹੈ? ਕੀ ਇਸ ਦੇ ਬਦਲੇ ਤੂੰ ਮਰਨ ਜਾਵੇਂਗੀ? ਦੱਸ?"

"ਆਹੋ ਆਹੋ! ਮੈਂ ਮਰਾਂਗੀ। ਮੈਂ ਭਾਵੇਂ ਮਰਾਂ ਚਾਹੇ ਜੀਆਂ, ਤੁਹਾਡਾ ਇਸ ਦੇ ਉੱਪਰ ਹੱਥ ਉਲਾਰਨ ਦਾ ਕੋਈ ਕੰਮ ਨਹੀਂ। ਜੇਕਰ ਫੇਰ ਇਸ ਨੂੰ ਕੁਝ ਆਖਿਆ ਤਾਂ ਮੈਂ ਉਸੇ ਵੇਲੇ ਕੋਠੇ ਉੱਪਰੋਂ ਡਿੱਗ ਕੇ ਮਰ ਜਾਵਾਂਗੀ ਅਤੇ ਤੁਹਾਡੇ ਸਿਰ ਆਪਣੀ ਮੌਤ ਦਾ ਕਾਰਨ ਮੜ੍ਹਾਂਗੀ" ਇਹ ਆਖਦੀ ਹੀ ਸੀ ਕਿ ਬਾਬੂ ਸਾਹਿਬ ਨੇ ਉਸੇ ਡੰਡੇ ਨਾਲ ਉਸ ਦੀ ਭੀ ਖ਼ਬਰ ਲਈ। ਬੱਸ ਫੇਰ ਕੀ ਸੀ? ਉਸ ਨੇ ਹਾਲ ਹਾਲ ਕਰ ਕੇ ਅਕਾਸ਼ ਚੁਕ ਲਿਆ। ਗਲੀ ਮਹੱਲੇ ਦੇ ਸਾਰੇ ਲੋਕ ਇਕੱਠੇ ਹੋ ਗਏ। ਬਾਬੂ ਜੀ ਦੀ ਇਸਤਰੀ ਖ਼ੂਬ ਗਾਲ੍ਹੀਆਂ ਦੇ ਗੋਲੇ ਛੱਡਣ ਲੱਗੀ। ਮਾਂ ਨੂੰ ਆਪਣੀ ਮਦਦ ਵਿਚ ਦੇਖ ਕੇ ਲੜਕਾ ਭੀ ਬਾਪ ਨੂੰ ਟਿੱਚ ਕਰ ਕੇ ਜਾਨਣ ਲੱਗਾ। ਉਸ ਦੀ ਮਾਂ ਨੇ ਹਜ਼ਾਰਾਂ ਸਰੂਪ ਕੌਰ ਨੂੰ ਅਤੇ ਆਪਣੇ ਪਤੀ ਨੂੰ ਸੁਣਾਈਆਂ; ਛੇਕੜ ਛਾਤੀ ਪਿੱਟ ਪਿੱਟ ਰੌਣ ਲੱਗੀ।

ਸਾਰੇ ਲੋਕ ਤਮਾਸ਼ਾ ਦੇਖਣ ਲੱਗੇ। ਬਾਬੂ ਹੁਰੀਂ ਵੀ ਬੁਰਾ ਭਲਾ ਆਖਦੇ ਹੋਏ ਉਥੋਂ ਖਿਸਕਣ ਲੱਗੇ। ਇੰਨੇ ਵਿਚ ਝੱਟ ਸਰੂਪ ਕੌਰ ਨੇ ਅੱਗੇ ਹੋ ਕੇ

ਕਿਹਾ:-

157