ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਪੰਜਾ ਮਾਰਿਆ ਕਿ ਪਿੱਠ ਦਾ ਮਾਸ ਕੱਢ ਲਿਆ। ਬਸ ਦੋਵੇਂ ਸ਼ੇਰ ਇਕੱਠੇ ਅਚੇਤ ਹੋ ਕੇ ਧਰਤੀ ਉਪਰ ਡਿਗ ਪਏ। ਇਸ ਦੇ ਪਿਛੋਂ ਸਰਦਾਰ ਜਗਜੀਵਨ ਸਿੰਘ ਦੀ ਕੀ ਦਸ਼ਾ ਹੋਈ? ਸ਼ੇਰ ਕਦ ਮੋਇਆ? ਆਦਿਕ ਉਨਾਂ ਨੂੰ ਕੁਝ ਭੀ ਮਲੂਮ ਨਾ ਰਿਹਾ, ਪਰ ਜਿਸ ਵੇਲੇ ਉਨ੍ਹਾਂ ਨੂੰ ਕੁਝ ਹੋਸ਼ ਆਈ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਇਕ ਪਿੰਡ ਦੇ ਬਾਹਰ ਵਾਰ ਟੁੱਟੀ ਫੁੱਟੀ ਝੌਂਪੜੀ ਵਿਚ ਮੰਜੀ ਤੇ ਪਿਆ ਵੇਖਿਆ। ਮੂਰਛਾ ਦੂਰ ਹੁੰਦਿਆਂ ਹੀ ਉਨ੍ਹਾਂ ਨੇ ਕਿਹਾ:–

"ਉਹ ਸ਼ੇਰ ਕਿਥੇ ਗਿਆ? ਕੀ ਅਜੇ ਉਹ ਜੀਉਂਦਾ ਹੈ?”

"ਘਬਰਾਓ ਨਹੀਂ, ਅੱਜ ਦੋ ਦਿਨਾਂ ਪਿਛੋਂ ਤੁਹਾਨੂੰ ਹੋਸ਼ ਆਈ ਹੈ। ਘਬਰਾਓਗੇ ਤਾਂ ਫਿਰ ਤੁਹਾਨੂੰ ਮੂਰਛਾ ਆ ਜਾਵੇਗੀ। ਆਪ ਵਡੇ ਬਹਾਦਰ ਹੋ। ਮੂਰਛਾ ਵਿਚ ਭੀ ਜਦ ਆਪ ਨੂੰ ਕੁਝ ਹੋਸ਼ ਆ ਜਾਂਦੀ ਸੀ ਤਾਂ 'ਮਾਰ ਲਿਆ ਮਾਰ ਲਿਆ' ਪਏ ਆਖਦੇ ਸੀ। ਆਪ ਬਹੁਤ ਧੰਨ ਹੋ।"

“ਤੁਸੀਂ ਧੰਨ ਧੰਨ ਰਹਿਣ ਦਿਓ, ਇਹ ਦਸੋ ਭਈ ਹੋਰ ਮਰ ਗਿਆ ਕਿ ਨਹੀਂ? ਕੀ ਮੈਨੂੰ ਅਧਮੋਇਆ ਕਰ ਕੇ ਉਹ ਬਚ ਗਿਆ?"

"ਆਪ ਕਿਉਂ ਇੰਨੇ ਅਧੀਰ ਹੁੰਦੇ ਹੋ? ਸ਼ੇਰ ਮਰ ਗਿਆ ਹੈ। ਝੌਂਪੜੀ ਵਿਚ ਉਸ ਦੀ ਲੋਥ ਰਖੀ ਹੋਈ ਹੈ। ਜਦ ਆਪ ਨੂੰ ਅਰਾਮ ਆ ਜਾਵੇਗਾ, ਤਾਂ ਵੇਖ ਲੈਣੀ।"

"ਨਹੀਂ ਭਈ ਨਹੀਂ! ਮੈਨੂੰ ਹੁਣੇ ਵਿਖਾਲੋ, ਮੈਨੂੰ ਸ਼ੇਰ ਦੀ ਲੋਥ ਛੇਤੀ ਵਿਖਾਓ।"

"ਓਹੋ! ਸੂਰਬੀਰ ਲੋਕ ਆਪਣੇ ਵੈਰੀ ਨੂੰ ਮਾਰਨ ਵਿਚ ਕਹੇ ਉਤਾਵਲੇ ਹੁੰਦੇ ਹਨ। (ਮੰਜੀ ਸਰਕਾ ਕੋ) ਅਹੁ ਵੇਖੋ ਸਾਹਮਣੇ ਪਿਆ ਹੈ। ਹੁਣ ਆਪ ਨੂੰ ਤਸੱਲੀ ਆਈ? ਦਸੋ ਹੁਣ ਆਪ ਨੂੰ ਕੀ ਦੁੱਖ ਹੈ।"

"ਬਸ, ਵਾਹਿਗੁਰੂ ਦਾ ਹਜ਼ਾਰ ਵਾਰ ਧੰਨਵਾਦ ਹੈ! ਉਸ ਦੀ ਕ੍ਰਿਪਾ ਨਾਲ ਹੀ ਮੇਰੇ ਪਿਆਰੇ ਘੋੜੇ ਦਾ ਵੈਰੀ ਮਾਰਿਆ ਗਿਆ ਹੈ। ਹਾ ਹਾ! ਅੱਜ ਮੈਂ ਆਪਣਾ ਪਿਆਰਾ ਘੋੜਾ ਨਹੀਂ ਵੇਖਦਾ। ਮੈਂ ਉਸ ਦੀ ਸੇਵਾ ਭੀ ਨਾ ਕਰ ਸਕਿਆ।"

“ਸਰਦਾਰ ਸਾਹਿਬ! ਤੁਹਾਡਾ ਘੋੜਾ ਭੀ ਨਹੀਂ ਮੋਇਆ। ਉਹ ਅਜੇ

163