ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਸਹੀ ਸਲਾਮਤ ਹੈ। ਅਹੁ ਦੇਖੋ ਉਸ ਬ੍ਰਿਛ ਦੇ ਹੇਠਾਂ ਖੜਾ ਹੈ।"

"ਵਾਹਵਾ ! ਆਪ ਨੇ ਮੇਰੇ ਉੱਪਰ ਬਹੁਤ ਉਪਕਾਰ ਕੀਤਾ ਹੈ। ਮੇਰੇ ਘੋੜੇ ਨੂੰ ਭੀ ਤੁਸੀਂ ਜੀਊਂਦਾ ਜਾਗਦਾ ਫੇਰ ਦਿਖਾਲ ਦਿੱਤਾ ਹੈ। ਕ੍ਰਿਪਾ ਕਰ ਕੇ ਦਸੋ ਆਪ ਕੌਣ ਹੋ?"

"ਸਰਦਾਰ ਸਾਹਿਬ! ਥੋੜ੍ਹੇ ਦਿਨਾਂ ਵਿਚ ਹੀ ਮੈਨੂੰ ਭੁੱਲ ਗਏ?"

"ਓਹੋ! ਹੁਣ ਪਛਾਣਿਆ ਹੈ ਹੁਣ। ਧੰਨ ਹੈ ਵਾਹਿਗੁਰੂ ਜਿਸ ਨੇ ਮੇਰੇ ਪ੍ਰਾਣ ਬਚਾਉਣ ਲਈ ਆਪ ਨੂੰ ਭੇਜ ਦਿੱਤਾ ਹੈ। ਨਹੀਂ ਤਾਂ ਮੇਰਾ ਬਚਣਾ ਔਖਾ ਸੀ। ਸ਼ੇਰ ਦੀ ਲੜਾਈ ਵਿਚ ਮਰ ਜਾਣ ਦਾ ਮੈਨੂੰ ਅਫ਼ਸੋਸ ਕੁਝ ਨਹੀਂ ਸੀ, ਪਰ ਇਹ ਅਫ਼ਸੋਸ ਜ਼ਰੂਰ ਰਹਿ ਜਾਂਦਾ ਕਿ ਮੈਂ ਭੈਣ ਸਰੂਪ ਕੌਰ ਨੂੰ ਲੱਭ ਕੇ ਆਪ ਦੇ ਸਪੁਰਦ ਨਾ ਕਰ ਸਕਿਆ। ਉਸ ਦਾ ਭਾਰ ਅਜੇ ਤੱਕ ਮੇਰੀ ਛਾਤੀ ਉੱਪਰ ਸਿਲ ਵਾਂਗ ਪਿਆ ਹੋਇਆ ਹੈ।!"

ਇਸ ਪਰ ਦੂਸਰੇ ਮਨੁੱਖ ਨੇ ਸਰਦਾਰ ਜਗਜੀਵਨ ਸਿੰਘ ਦੀ ਬਹੁਤ ਉੱਪਮਾ ਕੀਤੀ। ਦੋਹਾਂ ਨੇ ਆਪਣਾ ਸਾਰਾ ਹਾਲ ਸੁਣਾਇਆ। ਪੰਦਰਾਂ ਵੀਹ ਦਿਨਾਂ ਪਿਛੋਂ ਸਰਦਾਰ ਜਗਜੀਵਨ ਸਿੰਘ ਦਾ ਜ਼ਖ਼ਮ ਭੀ ਭਰ ਗਿਆ ਅਤੇ ਚੰਗੀ ਤਰ੍ਹਾਂ ਅਰਾਮ ਆ ਗਿਆ। ਸਰਦਾਰ ਹੁਰੀਂ ਉਸ ਸ਼ੇਰ ਦੀ ਖੱਲ ਸਾਫ਼ ਕਰਵਾ ਕੇ ਘੋੜੇ ਸਣੇ ਆਪਣੇ ਨਗਰ ਬਹਾਦਰ ਪੁਰ ਭੇਜ ਦਿੱਤੀ ਅਤੇ ਦੋਵੇਂ ਉਥੋਂ ਇਕੱਠੇ ਹੋ ਕੇ ਅੱਗੇ ਨੂੰ ਤੁਰੇ। ਦੂਜਾ ਆਦਮੀ ਕੌਣ ਸੀ? ਇਹ ਉਹੋ ਸੰਤ ਜੀ ਸਨ, ਜੋ ਇਕ ਭਲੇ ਘਰ ਦੀ ਤੀਵੀਂ ਨੂੰ ਸਤਿ ਉਪਦੇਸ਼ ਦੇ ਕੇ ਉਸ ਦੇ ਪਤਿਬ੍ਰਤ ਤੇ ਆਪਣੇ ਇਸਤਰੀ ਬ੍ਰਤ ਧਰਮ ਦੀ ਸਿਖਿਆ ਕਰ ਚੁਕੇ ਸਨ।

}ਸਰਦਾਰ ਜਗਜੀਵਨ ਸਿੰਘ ਹੁਰੀਂ ਭਾਵੇਂ ਘਰੋਂ ਇਕੱਲੇ ਨਿਕਲੇ, ਪਰ ਉਹ ਆਪਣੇ ਘਰ ਚਿੱਠੀ-ਪੱਤਰ ਭੇਜ ਕੇ ਖ਼ਬਰ ਜ਼ਰੂਰ ਰੱਖਦੇ ਹੁੰਦੇ ਸਨ। ਉਨ੍ਹਾਂ ਦੀ ਖ਼ਬਰ ਉਸ ਪਿੰਡ ਵਿਚ ਪਾ ਕੇ ਉਨ੍ਹਾਂ ਦੀ ਇਸਤਰੀ ਨੇ ਸਰੂਪ ਕੌਰ ਦੀ ਰਾਜਪੁਰਾ ਭੇਜੀ ਹੋਈ ਚਿੱਠੀ ਬਹੁਤ ਜਲਦੀ ਭੇਜੀ ਅਤੇ ਉਨ੍ਹਾਂ ਨੂੰ ਵਧਾਈ ਲਿਖੀ। ਉਹ ਉੱਥੋਂ ਹੀ ਸਨ ਕਿ ਏਨੇ ਵਿਚ ਇਕ ਆਦਮੀ ਉੱਥੇ ਆਇਆ ਅਤੇ ਉਹਨਾਂ ਦਾ ਪਤਾ ਕੱਢ ਕੇ ਝੱਟ ਉਨ੍ਹਾਂ ਨੂੰ ਰਾਹ ਵਿਚ ਜਾ ਮਿਲਿਆ ਅਤੇ ਫਤਹ ਬੁਲਾ ਕੇ ਚਿੱਠੀ ਫੜਾਈ। ਇਸ ਚਿੱਠੀ ਨੂੰ ਪੜ੍ਹ ਕੇ ਸੰਤ

164