ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਜੀ ਮਹਾਰਾਜ ਅਤੇ ਸਰਦਾਰ ਜਗਜੀਵਨ ਸਿੰਘ ਦੋਵੇਂ ਬਹੁਤ ਖ਼ੁਸ਼ ਹੋਏ, ਜਾਣੋਂ ਉਨ੍ਹਾਂ ਨੂੰ ਕੋਈ ਸੋਨੇ ਦੀਆਂ ਮੋਹਰਾਂ ਦਾ ਖ਼ਜ਼ਾਨਾ ਹੱਥ ਲੱਗਾ ਹੈ। ਦੋਹਾਂ ਨੇ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਸਰਦਾਰ ਜਗਜੀਵਨ ਸਿੰਘ ਨੇ ਆਪਣੇ ਰਾਜੀ ਖ਼ੁਸ਼ੀ ਅਤੇ ਭਾਈ ਗੁਰਮੁਖ ਸਿੰਗ ਜੀ ਦੇ ਅਚਾਨਕ ਮਿਲ ਜਾਣ ਦੀ ਖ਼ਬਰ ਚਿੱਠੀ ਵਿਚ ਲਿਖ ਕੇ ਉਸ ਆਦਮੀ ਨੂੰ ਆਪਣੇ ਨਗਰ ਰਵਾਨਾ ਕੀਤਾ ਅਤੇ ਆਪ ਦੋਵੇਂ ਖ਼ੁਸ਼ੀਆਂ ਨਾਲ ਉਛਲਦੇ ਹੋਏ ਰਾਜਪੁਰ ਨੂੰ ਤੁਰ ਪਏ, ਪਰ ਉਥੇ ਪਹੁੰਚਦਿਆਂ ਹੀ ਉਨ੍ਹਾਂ ਦਾ ਸਾਰਾ ਅਨੰਦ ਉਤਸ਼ਾਹ ਮਿੱਟੀ ਵਿਚ ਮਿਲ ਗਿਆ। ਇਨਸਪੈਕਟਰ ਸਾਹਿਬ ਬਾਬੂ ਦੇਵੀ ਸਹਾਇ ਪਾਸੋਂ ਸਰੂਪ ਕੌਰ ਦੇ ਕਸ਼ਟ ਸੁਣ ਸੁਣ ਕੇ ਦੋਹਾਂ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਪਏ, ਛੋਕੜ ਧੀਰਜ ਧਾਰ ਕੇ ਉਹਨਾਂ ਨੇ ਕਿਹਾ:—

"ਬਾਬੂ ਸਾਹਿਬ! ਜੋ ਕੁਝ ਹੋਇਆ ਸੋ ਚੰਗਾ ਹੋਇਆ। ਸਾਨੂੰ ਵਾਹਿਗੁਰੂ ਦਾ ਭਾਣਾ ਮੰਨਣਾ ਜ਼ਰੂਰੀ ਹੈ। ਸਾਨੂੰ ਇਸ ਗੱਲ ਦਾ ਭਾਰੀ ਫ਼ਖ਼ਰ ਅਤੇ ਖ਼ੁਸ਼ੀ ਹੈ ਕਿ ਸਰੂਪ ਕੌਰ ਨੇ ਏਨੇ ਭਾਰੇ ਕਸ਼ਟ ਸਹਾਰ ਕੇ ਭੀ ਆਪਣੇ ਧਰਮ ਨੂੰ ਕਲੰਕਤ ਨਹੀਂ ਕੀਤਾ। ਅੱਛਾ ਵਾਹਵਾ! ਅਜੇ ਪ੍ਰਾਰਬਧ ਨੇ ਕੁਝ ਦਿਨ ਸਾਨੂੰ ਹੋਰ ਕੋਈ ਨਾਚ ਨਚਾਉਣਾ ਹੈ। ਆਪ ਨੇ ਸਾਡੇ ਉੱਤੇ ਬਹੁਤ ਉਪਕਾਰ ਕੀਤਾ ਹੈ। ਅਸੀਂ ਦੋਵੇਂ ਆਪ ਦਾ ਧੰਨਵਾਦ ਕਰਦੇ ਹਾਂ।"

"ਮਹਾਰਾਜ! ਮੈਨੂੰ ਸ਼ਰਮਿੰਦਾ ਨਾ ਕਰੋ। ਇਹ ਤਾਂ ਸੀ ਜਦ ਆਪ ਦੀ ਅਮਾਨਤ ਆਪ ਦੇ ਸਪੁਰਦ ਕਰਦਾ, ਇਸ ਵੇਲੇ ਤਾਂ ਆਪ ਦਾ ਮੈਂ ਅਪਰਾਧੀ ਹਾਂ।"

"ਨਹੀਂ ਨਹੀਂ, ਆਪ ਦਾ ਇਸ ਵਿਚ ਕੋਈ ਅਪਰਾਧ ਨਹੀਂ। ਬਾਬੂ ਜੀ! ਕੁਟੰਬ ਦਾ ਕਲੇਸ਼ ਬਹੁਤ ਭਾਰਾ ਹੁੰਦਾ ਹੈ। ਉਸ ਨੇ ਚੰਗਾ ਕੀਤਾ ਜੋ ਇਥੋਂ ਚਲੀ ਗਈ, ਨਹੀਂ ਤਾਂ ਸਾਡੇ ਖੋਟਿਆਂ ਭਾਗਾਂ ਦਾ ਅਸਰ ਆਪ ਪਰ ਭੀ ਪੈਂਦਾ!"

ਅੱਥਰੂ ਪੂੰਝਦੇ ਇਉਂ ਬੋਲੇ:–

"ਬਾਬੂ ਸਾਹਿਬ! ਉਹ ਆਪ ਦੇ ਘਰੋਂ ਚਲੀ ਗਈ, ਇਹ ਉਸ ਨੇ ਬਹੁਤ

ਚੰਗਾ ਕੀਤਾ ਹੈ; ਨਹੀਂ ਤਾ ਪਤਾ ਨਹੀਂ ਤੁਹਾਡੇ ਉੱਪਰ ਕੀ ਆਫਤ ਆਉਂਦੀ।

165