ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਬੇਰਾਂ ਨਾਲ ਪੇਟ ਭਰ ਕੇ ਜਦ ਉਹ ਰੱਜ ਗਈ ਤਾਂ ਫੇਰ ਉਸੇ ਬ੍ਰਿਛ ਦੇ ਹੇਠ ਜਾ ਕੇ ਲੁਕ ਰਹੀ।

ਸੱਚਾ ਦੰਪਤੀ ਪਿਆਰ ਅਥਾਹ ਸ਼ਕਤੀ ਰੱਖਦਾ ਹੈ। ਉਹ ਇਸਤ੍ਰੀ ਅਤੇ ਮਨੁੱਖ ਨੂੰ ਬਲ ਬਖ਼ਦਾ ਹੈ, ਸਰੂਪ ਕੌਰ ਇਸ ਬਲ ਕਾਰਨ ਸਭ ਦੁੱਖ ਖਿੜੇ ਮੱਥੋ ਝੱਲਦੀ ਹੈ। ਆਪਣੇ ਲਾਵਾਂ ਵੇਲੇ ਕੀਤੇ ਕੌਲ ਨੂੰ ਬਹਾਦਰੀ ਨਾਲ ਨਿਭਾਂਦੀ ਹੈ।

ਉਸ ਬ੍ਰਿਛ ਦੇ ਹੇਠਾਂ ਲੇਟਦਿਆਂ ਬੈਠਦਿਆਂ ਅਤੇ ਚਿੰਤਾ ਕਰਦਿਆਂ ਸਾਰਾ ਦਿਨ ਬੀਤ ਗਿਆ। ਸੂਰਜ ਅਸਤ ਹੋਣ ਲੱਗਾ, ਉਸ ਨੇ ਫੇਰ ਇਕ ਵਾਰੀ ਸੋਚਿਆ ਕਿ ਜੇਕਰ ਮੈਂ ਇਥੇ ਪਈ ਨੂੰ ਹੀ ਕੋਈ ਸੱਪ ਲੜ ਗਿਆ ਤਾਂ ਮੇਰੀ ਇੱਥੇ ਹੀ ਢੇਰੀ ਹੋ ਜਾਵੇਗੀ, ਇਸ ਲਈ ਹੋਵੇ ਨਹੀਂ ਤਾਂ ਮੈਂ ਕਿਸੇ ਅੱਛੇ ਨਗਰ ਵਿਚ ਜਾ ਕੇ ਕੋਈ ਦਿਨ ਕੱਟਾਂ ਅਤੇ ਆਪਣੇ ਘਰ ਬਾਰ ਦਾ ਪਤਾ ਕੱਢਾਂ। ਇਸ ਜੰਗਲ ਵਿਚ ਮੈਨੂੰ ਕੌਣ ਢੂੰਡਣ ਆਵੇਗਾ ਅਤੇ ਮੈਨੂੰ ਆਪਣੇ ਘਰ ਪਹੁੰਚਾਵੇਗਾ? ਇਸ ਤਰ੍ਹਾਂ ਸੋਚ ਵਿਚਾਰ ਦੇ ਪਿੱਛੋਂ ਉਸ ਨੇ ਉੱਥੋਂ ਚੱਲਣਾ ਹੀ ਚੰਗਾ ਸਮਝਿਆ। ਉਸੇ ਜੰਗਲ ਵਿਚ ਦਿਸ਼ਾ ਦਾ ਧਿਆਨ ਰੱਖ ਕੇ ਉਹ ਟੁਰੀ ਗਈ। ਪ੍ਰੰਤੂ ਥੋੜੇ ਸਮੇਂ ਪਿਛੋਂ ਕਾਲੀ ਘਟਾ ਚੜ੍ਹ ਕੇ ਆਈ ਕਿ ਬਿਲਕੁਲ ਹਨੇਰਾ ਘੁੱਪ ਹੋ ਗਿਆ। ਬੱਦਲ ਗੱਜਣ ਲੱਗੇ, ਬਿਜਲੀ ਚਮਕਣ ਲੱਗੀ। ਬੱਸ ਥੋੜੀ ਦੇਰ ਵੀ ਨਹੀਂ ਹੋਈ ਸੀ ਕਿ ਸ਼ਾਂ ਸ਼ਾਂ ਕਰਦਾ ਮੀਂਹ ਵਰ੍ਹਨ ਲੱਗ ਪਿਆ। ਸਰੂਪ ਕੌਰ ਇਸ ਭਿਆਨਕ ਸਮੇਂ ਨੂੰ ਦੇਖ ਕੇ ਕੁਝ ਡਰੀ, ਪਰ ਉਸ ਨੇ ਅੱਗੇ ਜਾਣਾ ਬੰਦ ਨਾ ਕੀਤਾ। ਉਸ ਵਿੱਚ ਜਿੰਨੀ ਹਿੰਮਤ ਸੀ, ਸਾਰੀ ਇਕੱਠੀ ਕਰਕੇ ਉਹ ਦੌੜਨ ਲੱਗੀ। ਇਸ ਤਰ੍ਹਾਂ ਉਹ ਕੁਝ ਕੁ ਮੀਲ ਜੰਗਲ ਟੱਪ ਗਈ! ਮੀਂਹ ਅਜੇ ਵੀ ਬੰਦ ਨਾ ਹੋਇਆ, ਲਗਾਤਾਰ ਦੋ ਤਿੰਨ ਘੰਟੇ ਉਸ ਨੂੰ ਪੈਂਦਿਆਂ ਹੋ ਗਏ ਸਨ। ਚਿੱਕੜ ਤੋਂ ਡਰਦੀ ਸਰੂਪ ਕੌਰ ਨੇ ਰਾਹ ਦਾ ਉੱਚ ਪਾਸਾ ਫ਼ੜ ਲਿਆ ਅਤੇ ਟੁਰੀ ਗਈ, ਉਸ ਰਾਹ ਦੇ ਕਿਨਾਰੇ ਇਕ ਖੂਹ ਸੀ ਜੋ ਬਹੁਤ ਪੁਰਾਣੇ ਸਮੇਂ ਦਾ ਸੀ। ਕਿਸੇ ਦੇ ਮੁਰੰਮਤ ਦਾ ਖ਼ਿਆਲ ਨਾ ਰੱਖਣ ਕਰਕੇ ਉਸ ਦੇ ਮਨਾਰੇ ਡਿੱਗ ਚੁੱਕੇ ਸਨ, ਉਸ ਦੀ ਵਿਚਲੀ ਕੰਧ ਅਤੇ ਬਾਹਰਲੀ-ਜ਼ਮੀਨ ਬਰਾਬਰ ਹੋ ਚੁੱਕੀ ਸੀ। ਉਸ ਹਨ੍ਹੇਰੀ ਕਾਲੀ ਰਾਤ ਵਿੱਚ ਆਪਣਾ ਹੱਥ ਭੀ

169