ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਮਨੁੱਖ ਨੂੰ ਨਹੀਂ ਸੁੱਝਦਾ ਸੀ, ਫੇਰ ਭਲਾ ਹੋਰ ਤਾਂ ਕੀ ਦਿੱਸਣਾ ਹੈ? ਸਰੂਪ ਕੌਰ ਉਸ ਖੂਹ ਦੀ ਸੇਧ ਉੱਪਰ ਟੁਰੀ ਗਈ ਅਤੇ ਘੁੱਪ ਹਨੇਰਾ ਹੋਣ ਕਰਕੇ ਘੜੰਮ ਕਰ ਕੇ ਉਸ ਵਿੱਚ ਡਿੱਗ ਪਈ। ਭਾਵੇਂ ਉਹ ਹੇਠਾਂ ਨਜ਼ਰ ਕਰਕੇ ਹੀ ਤੁਰੀ ਜਾਂਦੀ ਸੀ, ਪਰ ਕੁਝ ਚਾਨਣ ਹੋਵੇ ਤਾਂ ਨਜ਼ਰ ਆਵੇ। ਉਸ ਦੇ ਖੋਟੇ ਭਾਗਾਂ ਨੂੰ ਉਸ ਵੱਲੋ ਬਿਜਲੀ ਭੀ ਨਾ ਚਮਕੀ, ਨਹੀਂ ਤਾਂ ਉਸ ਦੇ ਚਾਨਣ ਵਿਚ ਹੀ ਅੱਗੇ ਖੂਹ ਵੇਖ ਕੇ ਸੁਚੇਤ ਹੋ ਜਾਂਦੀ। ਪਾਣੀ ਉਸ ਖੂਹ ਦਾ ਬਹੁਤ ਨਹੀਂ ਸੀ, ਸਿਰਫ਼ ਛਾਤੀ ਤੱਕ ਆਉਂਦਾ ਸੀ। ਸਰੂਪ ਕੌਰ ਪਹਿਲਾਂ ਤਾਂ ਡਿਗਦੇ ਸਾਰ ਬੇਹੋਸ਼ ਜਿਹੀ ਹੋ ਗਈ, ਪਰ ਜਦ ਦੋ ਪਲ ਮਗਰੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਸਮਝ ਲਿਆ ਕਿ ਮੈਂ ਖੂਹ ਵਿਚ ਡਿੱਗ ਪਈ ਹਾਂ, ਹੱਥ ਨਾਲ ਟੋਹ ਟਾਂਹ ਕੇ ਉਸ ਨੇ ਖੂਹ ਦੀਆਂ ਕੰਧਾਂ ਭੀ ਮਲੂਮ ਕਰ ਲਈਆਂ। ਕੁਝ ਦੇਰ ਪਿਛੋਂ ਆਪਣੀ ਅਜਿਹੀ ਦਸ਼ਾ ਦੇਖ ਕੇ ਬਹੁਤ ਹੱਸੀ। ਉਸ ਨੇ ਆਪਣੇ ਮਨ ਵਿਚ ਕਿਹਾ-ਦੇਖੋ ਮੇਰੀ ਕਿਸਮਤ ਕਹੀ ਤੇਜ਼ ਹੈ। ਅਜਿਹੀ ਖ਼ਤਰਨਾਕ ਥਾਂ ਵਿਚ ਡਿੱਗ ਕੇ ਭੀ ਮੈਂ ਵਾਲ ਵਾਲ ਬਚ ਰਹੀ। ਇਹ ਸੋਚ ਕੇ ਉਸ ਨੇ ਅੱਖਾਂ ਬੰਦ ਕਰਕੇ ਪ੍ਰੇਮ ਨਾਲ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਪ੍ਰਾਰਥਨਾ ਕਰਨ ਲੱਗੀ-ਹੇ ਵਾਹਿਗੁਰੂ! ਤੂੰ ਵੱਡਾ ਭਾਰੀ ਰੱਖਿਅਕ ਹੈਂ, ਤੈਂ ਅਜਿਹੀ ਥਾਂ ਵਿਚ ਮੇਰੀ ਰੱਖਿਆ ਕੀਤੀ ਹੈ, ਜਿਥੇ ਅਜਿਹੇ ਸਮੇਂ ਕੋਈ ਪਹੁੰਚ ਨਹੀਂ ਸਕਦਾ। ਜੇਕਰ ਬਾਹਰ ਜੰਗਲ ਦਾ ਕੋਈ ਜੀਵ ਜਾਂ ਕੋਈ ਚੋਰ ਡਾਕੂ ਹੀ ਰਾਤ ਨੂੰ ਮਿਲ ਜਾਂਦਾ ਤਾਂ ਮੇਰੀ ਖੈਰ ਨਹੀਂ ਸੀ, ਇਸ ਲਈ ਹੇ ਪਿਤਾ! ਤੈਂ ਮੈਨੂੰ ਅਜੇਹੀ ਥਾਂ ਭੇਜ ਦਿੱਤਾ ਹੈ, ਜਿਥੇ ਮੈਨੂੰ ਐਸ ਵੇਲੇ ਕੋਈ ਜਾਣ ਨਹੀਂ ਸਕਦਾ। ਤੂੰ ਧੰਨ ਹੈਂ!"

ਸਾਰੀ ਰਾਤ ਮੀਂਹ ਵਸਦਾ ਰਿਹਾ ਅਤੇ ਸਰੂਪ ਕੌਰ ਖੂਹ ਵਿਚ ਪਈ ਰਹੀ। ਜਦ ਸਵੇਰ ਹੋਈ ਤਾਂ ਮੀਂਹ ਭੀ ਕੁਝ ਥੰਮ੍ਹ ਗਿਆ ਅਤੇ ਧੁੱਪ ਨਿਕਲ ਆਈ, ਪਰ ਕੋਈ ਖੂਹ ਉੱਤੇ ਨਾ ਬਹੁੜਿਆ। ਭਾਵੇਂ ਉਸ ਰਾਹ ਥਾਣੀਂ ਕਈ ਰਾਹੀ ਲੰਘੇ ਹੋਣਗੇ; ਪਰ ਕਿਸੇ ਨੂੰ ਕੀ ਪਤਾ ਜੋ ਖੂਹ ਵਿਚ ਕਈ ਤੀਵੀਂ ਡਿੱਗ ਪਈ ਹੈ, ਉਸ ਨੂੰ ਬਾਹਰ ਕੱਢੀਏ। ਹੁੰਦਿਆਂ ਹੁੰਦਿਆਂ ਤੀਜਾ ਪਹਿਰ ਹੋ ਗਿਆ।

ਚਾਰ ਮੁਸਾਫਰ ਉਸ ਰਾਹ ਥਾਣੀਂ ਆ ਨਿਕਲੇ। ਇਨ੍ਹਾਂ ਚੌਹਾਂ ਦੇ ਸਿਰ

170