ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਲੈ ਆਏ। ਮੁਨਾਰੇ ਗੱਡ ਕੇ ਚਰਖ ਲਾਇਆ ਅਤੇ ਖੂਹ ਵਿਚ ਲਮਕਾ ਕੇ ਸਰੂਪ ਕੌਰ ਬਾਹਰ ਕੱਢਿਆ। ਉਸ ਦਾ ਸਾਰਾ ਸਰੀਰ ਪਾਣੀ ਨਾਲ ਗਲ ਕੇ ਚਿੱਟਾ ਗਿਆ ਸੀ। ਮੂੰਹ ਦੀ ਲਾਲੀ ਜਾਂਦੀ ਰਹੀ ਸੀ। ਭੁੱਖ ਨਾਲ ਪੇਟ ਉਸ ਦਾ ਨਾਲ ਲੱਗ ਗਿਆ ਸੀ। ਠੰਢ ਨਾਲ ਸਾਰਾ ਸਰੀਰ ਕੰਬ ਰਿਹਾ ਸੀ। ਅੱਗ ਬਾਲ ਕੇ ਉਨ੍ਹਾਂ ਚੌਬਿਆਂ ਨੇ ਉਸ ਨੂੰ ਚੰਗੀ ਤਰ੍ਹਾਂ ਸੁਕਾਇਆ। ਜਦ ਉਸ ਦਾ ਪਾਲਾ ਕੁਝ ਦੂਰ ਹੋਇਆ ਤਾਂ ਚਾਰੇ ਜਣੇ ਉਸ ਨੂੰ ਚੁੱਕ ਕੇ ਪਿੰਡ ਵਿਚ ਲੈ ਗਏ ਅਤੇ ਉਸ ਦੀ ਚੰਗੀ ਤਰ੍ਹਾਂ ਸੇਵਾ ਕੀਤੀ! ਜਦ ਚੰਗੀ ਭਲੀ ਹੋ ਗਈ ਤਾਂ ਉਸ ਨੇ ਆਪਣਾ ਸਾਰਾ ਹਾਲ ਸੁਣਾਇਆ। ਆਪਣੀ ਕਹਾਣੀ ਦੇ ਅੰਤ ਵਿਚ ਉਸ ਨੇ ਉਨ੍ਹਾਂ ਬ੍ਰਾਹਮਣਾਂ ਨੂੰ ਧੰਨਵਾਦ ਦਿੱਤਾ ਕਿ ਤੁਸਾਂ ਮੇਰੇ ਉੱਪਰ ਭਾਰੀ ਉਪਕਾਰ ਕੀਤਾ ਹੈ ਜੋ ਮੇਰੋ ਪਾਣ ਬਚਾਏ ਹਨ। ਉਸ ਨੇ ਕਿਹਾ 'ਤੁਹਾਡੀ ਲੱਜ ਮੈਂ ਨਹੀਂ ਫੜੀ ਸੀ। ਉਹ ਇਕ ਖੂਹ ਵਿਚ ਉੱਗੇ ਹੋਏ ਬੂਟੇ ਨਾਲ ਉਲਝ ਗਈ ਸੀ, ਖ਼ੈਰ! ਤੁਸਾਂ ਮੇਰੇ ਪ੍ਰਾਣ ਬਚਾਏ ਹਨ, ਇਸ ਲਈ ਮੈਂ ਤੁਹਾਡੀ ਬਹੁਤ ਹੀ ਕਰਜ਼ਦਾਰ ਹਾਂ। ਤੁਸੀਂ ਮੇਰੇ ਸਕੇ ਭਾਈ ਹੈ। ਤੁਸਾਂ ਮੇਰੇ ਲਈ ਬਹੁਤ ਕਸ਼ਟ ਉਠਾਇਆ ਹੈ। ਤੁਸੀਂ ਕਈ ਦਿਨਾਂ ਤੋਂ ਆਪਣੀ ਜੀਵਕਾ ਛੱਡ ਕੇ ਮੇਰੇ ਪਿੱਛੇ ਰੁਕੇ ਰਹੇ, ਇਸ ਲਈ ਹੁਣ ਤੁਸੀਂ ਰਾਜੀ ਖੁਸ਼ੀ ਆਪਣੇ ਕਾਰ ਵਿਹਾਰ ਲੱਗੋ । ਮੇਰੇ ਭਾਗਾਂ ਵਿਚ ਜੇਕਰ ਪਤੀ ਦੇ ਦਰਸ਼ਨ ਹੋਣਗੇ ਤਾਂ ਹੋ ਜਾਣਗੇ, ਨਹੀਂ ਤਾਂ ਗੁਰੂ ਰਾਖਾ! ਮੈਂ ਤੁਹਾਨੂੰ ਦਿਲੋਂ ਤਾਂ ਅਸ਼ੀਰਵਾਦ ਦੇਂਦੀ ਹਾਂ, ਹੁਣ ਤੁਸੀਂ ਜਾਓ!"

“ਨਾਈਂ ਬੀਰ! ਅਬ ਹਮ ਤੋਹਿ ਛੋੜ ਕੈਸੇ ਜਾਮੇ , ਤੂੰ ਅਬ ਹਮਾਰੋ ਸੰਗ ਚਲ। ਹਮਹੁ ਅਬ ਅਪਨੋ ਗਾਵ ਕੋ ਜਾਤ ਹੈਂ। ਵਹਾਂ ਥੋੜੇ ਦਿਨ ਰਹਿ ਕੇ ਜਬ ਹਮ ਪੂਰਬ ਕੇ ਜਾਮੇਂਗੇ ਤਬ ਤੁਮ ਕੂੰ ਭੀ ਤੇਰੇ ਘਰ ਪਹੁੰਚਾਇ ਦੇਵੇਂਗੇ। ਤੁ ਕਛੁ ਅੰਦੇਸੋ ਮਤ ਕਰੋ। ਹਮ ਤੋਇ ਬਹਨ ਕਰ ਕੈ ਰਾਖੇਂਗੇ। ਹਮਾਰੇ ਘਰ ਮਾਂ ਤੇਰੇ ਜੈਸੀ ਇਕ ਔਰ ਬਹਨ ਹੈ। ਜੋ ਤੇਰੇ ਘਰ ਪੈ ਠਿਕਾਨੋਂ ਨਾ ਲਗੇ ਤੋ ਹਮਾਰੇ ਘਰ ਮੈਂ ਰਹੀਓਂ, ਉਹ ਤੇਰੇ ਹੀ ਘਰ ਹੈ।”

“ਤੁਮਾਰਾ ਕਹਿਣਾ ਠੀਕ ਹੈ, ਪਰ ਮੈਂ ਪਹਿਲਾਂ ਕਈ ਬਾਰ ਧੋਖਾ ਖਾ ਚੁਕੀ ਹਾਂ, ਇਸ ਲਈ ਹੁਣ ਮੇਰਾ ਕਿਸੀ ਪਰ ਵਿਸ਼ਵਾਸ ਨਹੀਂ।”

"ਨਾ ਬਹਨਾ!ਹਮ ਧੋਖੇ ਦੇਬੇ ਵਾਰੇ ਆਦਮੀ ਨਾਇਂ ਹੈਂ। ਹਮ ਭਗਵਾਨ

173