ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

"ਭੂਤ! ਭੂਤ!" ਤਿੰਨੇ ਜਣੇ ਭੂਤ ਦਾ ਨਾਮ ਸੁਣਦਿਆਂ ਹੀ ਡਰ ਗਏ। ਬਹੁਤ ਦੇਰ ਤਕ ਤਿੰਨਾਂ ਨੇ ਅੱਖਾਂ ਬੰਦ ਕਰ ਲਈਆਂ ਅਤੇ ਉੱਥੇ ਹੀ ਚੁਪ ਕਰ ਕੇ ਬੈਠ ਗਏ, ਖੂਹ ਵਿਚ ਦੇਖਣ ਦੀ ਕਿਸੇ ਨੂੰ ਹਿੰਮਤ ਨਾ ਪਈ। ਕਰੀਬਨ ਅਧੇ ਘੰਟੇ ਤਕ ਜਦ ਕੋਈ ਅਵਾਜ਼ ਖੂਹ ਵਿਚੋਂ ਨ ਆਈ ਤਾਂ ਉਨ੍ਹਾਂ ਵਿਚੋਂ ਇਕ ਨੇ ਅੱਖਾਂ ਖੋਲ੍ਹੀਆਂ, ਫੇਰ ਹੌਲੀ ਹੌਲੀ ਕਰ ਕੇ ਤਿੰਨਾਂ ਨੇ ਖੋਲ੍ਹੀਆਂ। ਜਦ ਓਹਨਾਂ ਨੂੰ ਕੁਝ ਹੋਸ਼ ਆਈ ਤਾਂ ਓਹਨਾਂ ਨੇ ਰਲ ਕੇ ਖੂਹ ਵਿਚ ਝਾਤ ਪਾਈ ਅਤੇ ਪੁੱਛਿਆ:—

"ਤੁ ਕੋ ਹੈ ਰੇ ਕੂਆ ਮੇਂ? ਕਾ ਭੂਤ ਹੈ ਭੂਤ?"

"ਨਹੀਂ ਬਾਬਾ ਮੈਂ ਇਕ ਔਰਤ ਹਾਂ। ਰਾਤ ਦੇ ਹਨੇਰੇ ਵਿਚ ਡਿੱਗ ਪਈ ਹਾਂ।"

ਇਹ ਜਵਾਬ ਸੁਣ ਕੇ ਤਿੰਨੇ ਜਣੇ ਆਪਸ ਵਿਚ ਕੁਝ ਮਿਣ ਮਿਣ ਕਰਨ ਲੱਗੇ। ਤੇਹਾਂ ਨੂੰ ਹੌਲੀ ਹੌਲੀ ਕਾਨਾਂ-ਫੂਸੀ ਕਰਦਾ ਵੇਖ ਪਹਿਲਾ ਮਨੁੱਖ ਘਾਬਰ ਉੱਠਿਆ, ਪਰ ਓਹਨਾਂ ਤਿੰਨਾਂ ਨੇ ਉਸ ਨੂੰ ਸਮਝਾਇਆ ਅਤੇ ਓਹ ਘਾਬਰਨੋਂ ਹਟਿਆ। ਚਾਰੇ ਰਲ ਕੇ ਫੇਰ ਖੂਹ ਵਿਚ ਵੇਖਣ ਲੱਗੇ ਅਤੇ ਉਹਨਾਂ ਚੰਗੀ ਤਰ੍ਹਾਂ ਦੇਖ ਭਾਲ ਕੇ ਫੇਰ ਪੁੱਛਿਆ:—

"ਤੂੰ ਭੂਤ ਹਾਹਿ ਤੋਂ ਬਤਾਇ ਕੁਆ ਮੈਂ ਕੈਸੇ ਗਿਰ ਪਰੀ?"

ਸਰੂਪ ਕੌਰ ਨੇ ਉਹਨਾਂ ਨੂੰ ਨਿਸਚੇ ਕਰਾਇਆ ਕਿ ਮੈਂ ਭੂਤ ਨਹੀਂ ਹਾਂ। ਜਦ ਉਹਨਾਂ ਨੂੰ ਪੱਕਾ ਨਿਸਚਾ ਹੋ ਗਿਆ ਕਿ ਇਹ ਔਰਤ ਹੈ ਤਾਂ ਉਹਨਾਂ ਨੇ ਉਸ ਨੂੰ ਕਿਹਾ—

"ਚਿੰਤਾ ਮਤਿ ਕਰ, ਬੀਰ! ਹਮ ਤੋਹਿ ਨਿਕਾਰੈ ਲੇਤ ਹੈ।"

ਪਰ ਸਰੂਪ ਕੌਰ ਨੇ ਉਨ੍ਹਾਂ ਦੀ ਇਸ ਗੱਲ ਪੁਰ ਜਵਾਬ ਦਿੱਤਾ:—

"ਨਾ ਬਾਬਾ, ਮੈਨੂੰ ਨਾ ਕੱਢੋ। ਮੈਂ ਬਾਹਰ ਨਿਕਲ ਕੇ ਕੀ ਕਰਾਂਗੀ? ਮੈਨੂੰ ਖੂਹ ਵਿਚ ਪਈ ਪਈ ਦਾ ਮਰਨਾ ਚੰਗਾ ਹੈ।"

"ਨਾ ਬੀਰ, ਹਮ ਤੋਹਿ ਅਬ ਮਰਨੋਂ ਨਹੀਂ ਦੇਂਗੇ।"

ਇਹ ਆਖ ਕੇ ਉਨ੍ਹਾਂ ਚੌਹਾਂ ਨੇ ਸਲਾਹ ਕੀਤੀ ਅਤੇ ਆਪਣੇ ਵਿਚੋਂ ਦੋ ਮਨੁੱਖ ਪਿੰਡ ਵਿਚ ਗਏ। ਉਥੋਂ ਇਕ ਜੋੜੀ ਬਲਦ, ਚਰਖੀ, ਚਰਸ ਅਤੇ ਰੱਸੇ

172