ਦੰਪਤੀ ਪਿਆਰ
ਪਿਛਲੀ ਦੋਂਹ ਕਲਾਂ ਨੂੰ ਰੌਸ਼ਨ ਕੀਤਾ ਹੈ, ਤੂੰ ਆਪਣੀਆਂ ਇੱਕੀ ਕੁਲਾਂ ਦੀ ਤਾਰਨ ਵਾਲੀ ਹੈਂ; ਧੀਏ! ਤੂੰ ਹੁਣ ਚਿੰਤਾ ਨਾ ਕਰ, ਵਾਹਿਗੁਰੂ ਬੜੇ ਦਿਨਾਂ ਵਿਚ ਹੀ ਤੈਨੂੰ ਆਪਣਾ ਪਤੀ ਮਿਲਾਵੇਗਾ।"
"ਮਾਤਾ ਜੀ! ਤੁਹਾਡੀ ਅਸੀਸ ਪ੍ਰਾਪਤ ਕਰਕੇ ਮੇਰਾ ਮਨ ਸਾਖੀ ਦੇਂਦਾ ਹੈ ਕਿ ਮੇਰਾ ਮਨੋਰਥ ਜ਼ਰੂਰ ਪੂਰਾ ਹੋਵੇਗਾ। ਮੈਂ ਉਨ੍ਹਾਂ ਪਿੱਛੇ ਬਹੁਤ ਬਹੁਤ ਦੁੱਖ ਪਾ ਚੁੱਕੀ ਹਾਂ, ਪਰ ਹਾਇ! ਦਰਿਆ ਵਿਚੋਂ ਉਹ ਸਹੀ ਸਲਾਮਤ ਬਚ ਨਿਕਲੇ।"
"ਧੀਏ! ਚਿੰਤਾ ਨਾ ਕਰ, ਵਾਹਿਗੁਰੂ ਬਹੁਤ ਛੇਤੀ ਤੇਰੀ ਆਸ ਪੂਰਨ ਕਰੇਗਾ। ਬਸੰਤੀਏ ਧੀਏ! ਆਪਣੀ ਇਸ ਬੱਚੀ ਨੂੰ ਜਾ ਕੇ ਇਸ਼ਨਾਨ ਕਰਾ ਅਤੇ ਪ੍ਰੇਮ ਨਾਲ ਪਾਸ ਬੈਠਾ ਕੇ ਫੇਰ ਪ੍ਰਸ਼ਾਦ ਛਕਾ। ਵਾਹਿਗੁਰੂ ਤੈਨੂੰ ਪਲੀ ਪਲਾਈ ਧੀ ਭੇਜ ਦਿੱਤੀ ਹੈ, ਭਈ ਤੈਨੂੰ ਮੇਹਨਤ ਨਾ ਕਰਨੀ ਪਵੇ।”
"ਚੱਲ ਬੇਟੀ, ਚੱਲ ਕੇ ਇਸ਼ਨਾਨ ਕਰਕੇ ਪ੍ਰਸ਼ਾਦ ਛੱਕ"
"ਬ੍ਰਿਧ ਮਾਈ―"ਜਾ ਬੱਚੀ ਇਸ ਦੇ ਨਾਲ ਜਾਹ, ਇਸ ਨੂੰ ਆਪਣੀ ਸ਼ੱਕੀ ਮਾਂ ਕਰਕੇ ਸਮਝ, ਸੰਗੀਂ ਨਾਂ, ਇਹ ਤੇਰਾ ਆਪਣਾ ਘਰ ਹੈ, ਜੋ ਕੁਛ ਤੇਰੇ ਮਨ ਆਵੈ ਹੁਕਮ ਕਰ।"
"ਬਹੁਤ ਭਲਾ ਮਾਤਾ ਜੀ" ਆਖ ਕੇ ਸਰੂਪ ਕੌਰ ਉੱਠੀ ਅਤੇ ਉਸ ਨੇ ਕ੍ਰਿਧਾ ਦੇ ਚਰਨਾਂ ਉੱਪਰ ਮੱਥਾ ਟੇਕਿਆ। ਬ੍ਰਿਧਾ ਨੇ ਫੜ ਕੇ ਉਸ ਨੂੰ ਗਲ ਨਾਲ ਲਾਇਆ ਅਤੇ ਪਿਆਰ ਦਿੱਤਾ।
ਮਾਈ ਬਸੰਤ ਕੌਰ ਨੇ ਆਪ ਪਾਣੀ ਦਾ ਡੋਲ ਲਿਆ ਕੇ ਸਰੂਪ ਕੌਰ ਨੂੰ ਇਸ਼ਨਾਨ ਕਰਾਇਆ। ਸਰੂਪ ਕੌਰ ਨੇ ਨਿੱਤਨੇਮ ਅਨੁਸਾਰ ਪਾਠ ਕਰਕੇ, ਲੋੜ ਅਨੁਸਾਰ ਪ੍ਰਸ਼ਾਦ ਛਕਿਆ ਜਿਵੇਂ ਕੁੜੀਆਂ ਪੇਕੇ ਘਰ ਨਿਸੰਗ ਹੋ ਕੇ ਖਾਂਦੀਆਂ ਹਨ।
ਪ੍ਰਸ਼ਾਦ ਪਿੱਛੋਂ ਸਰੂਪ ਕੌਰ ਨੇ ਘਰ ਦਾ ਸਰਵੇਖਣ ਕੀਤਾ ਜੋ ਉਸ ਨੂੰ ਚੰਗੀ ਤਰਾਂ ਦੀ ਧਰਮਸਾਲ ਪ੍ਰਤੀਤ ਹੋਇਆ। ਬਹੁਤ ਸਾਰੀਆਂ ਰੋਟੀਆਂ ਪੱਕੀਆਂ ਹੋਈਆਂ ਦੇਖ ਕੇ ਸਰੂਪ ਕੌਰ ਨੇ ਪੁੱਛਿਆ:―
'ਮਾਂ ਜੀ! ਘਰ ਵਿਚ ਤਾਂ ਤੁਸੀਂ ਤਿੰਨ ਮਨੁੱਖ ਹੋ, ਏਨੀਆਂ ਰੋਟੀਆਂ
202