ਦੰਪਤੀ ਪਿਆਰ
ਪਕਾ ਕੇ ਕੀ ਕਰੋਗੇ?"
"ਧੀਏ! ਸਾਡੇ ਘਰ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲ ਹੈ। ਇਥੇ ਆਏ ਗਏ ਮੁਸਾਫਰ ਆ ਕੇ ਠਹਿਰਦੇ ਹਨ। ਸੋ ਉਨ੍ਹਾਂ ਦੇ ਵਾਸਤੇ ਇਹ ਰੋਟੀਆਂ ਪਕਾਈਆਂ ਹਨ।"
ਸਰੂਪ ਕੌਰ ਇਹ ਸੁਣ ਕੇ ਬਹੁਤ ਪ੍ਰਸੰਨ ਹੋਈ ਅਤੇ ਉਸ ਨੂੰ ਨਿਸਚਾ ਹੋ ਗਿਆ ਕਿ ਇਥੇ "ਧਰਮਸਾਲਾ" ਹੋਣ ਕਰ ਕੇ ਮੇਰੇ ਪਤੀ ਹੁਰੀਂ ਸ਼ਾਇਦ ਆ ਨਿਕਲਣ ਤਾਂ ਕੋਈ ਅਚਰਜ ਨਹੀਂ।
ਬਾਬਾ ਭਾਨ ਸਿੰਘ ਜੀ ਦਾ ਜਨਮ ਪੰਜਾਬ ਦੇਸ਼ ਵਿਚ ਇਕ ਬੇਦੀ ਘਰਾਣੇ ਵਿਚ ਹੋਇਆ ਸੀ। ਜਦ ਗੁਰੂ ਗੱਦੀ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਹੋਏ ਤਾਂ ਉਸ ਵੇਲੇ ਇਨ੍ਹਾਂ ਦੀ ਅਵਸਥਾ ਕੇਵਲ ਪੰਜ ਵਰ੍ਹੇ ਦੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਅਨੰਦਪੁਰ ਦੀ ਲੜਾਈ ਵੇਲੇ ਲੱਖਾਂ ਤੁਰਕਾਂ ਦੇ ਘੇਰੇ ਵਿਚ ਸਨ ਤਾਂ ਬਾਬਾ ਭਾਨ ਸਿੰਘ ਜੀ ਦਾ ਪਿਤਾ ਧਰਮ ਚੰਦ ਆਪਣੇ ਗੁਰੂ ਵੰਸ ਦੀ ਸੇਵਾ ਕਰਨ ਲਈ ਕਈ ਸੌ ਸਿੱਖਾਂ ਨੂੰ ਨਾਲ ਲੈ ਕੇ ਉਸ ਲੜਾਈ ਵਿਚ ਗਿਆ ਅਤੇ ਤੁਰਕਾਂ ਨਾਲ ਯੁੱਧ ਕਰ ਕੇ ਸੱਚ ਖੰਡ ਪਹੁੰਚਾ। ਪਿੱਛੋਂ ਬਾਬਾ ਭਾਨ ਸਿੰਘ ਅਤੇ ਇਹਨਾਂ ਦੀ ਮਾਈ ਇਹ ਦੋ ਜਣੇ ਰਹਿ ਗਏ। ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਦੇਸ਼ ਚਲੇ ਗਏ ਅਤੇ ਉਹਨਾਂ ਬੰਦੇ ਬਹਾਦਰ ਨੂੰ ਭੇਜਿਆ ਤਾਂ ਉਸ ਨੇ ਆ ਕੇ ਸਾਰੇ ਪੰਜਾਬ ਵਿਚ ਧਾਂਕ ਪਾ ਦਿੱਤੀ। ਮੁਸਲਮਾਨ ਲੋਕ ਥਰ ਥਰ ਕੰਬਣ ਲੱਗੇ, ਉਸ ਵੇਲੇ ਬਾਬੇ ਭਾਨ ਸਿੰਘ ਦੀ ਅਵਸਥਾ ੨੫ ਵਰ੍ਹੇ ਦੀ ਸੀ। ਇਨ੍ਹਾਂ ਦਾ ਵਿਆਹ ਭੀ ਹੋ ਚੁਕਾ ਸੀ। ਬਾਬੇ ਬੰਦੇ ਦਾ ਪਰਾਕਰਮ ਅਤੇ ਤੇਜ ਸੁਣ ਸੁਣ ਕੇ ਇਨ੍ਹਾਂ ਦਾ ਮਨ ਕੀਤਾ ਕਿ ਅਸੀਂ ਭੀ ਨਾਲ ਰਲ ਕੇ ਕਈ ਦਿਨ ਸੈਰ ਕਰੀਏ। ਇਹ ਸੋਚ ਕੇ ਆਪਣੀ ਮਾਂ ਤੋਂ ਚੋਰੀ ਹੀ ਖਿਸਕ ਗਏ ਅਤੇ ਬਾਬੇ ਬੰਦੇ ਦੇ ਦਲ ਵਿਚ ਜਾ ਮਿਲੇ। ਉਥੇ ਇਨ੍ਹਾਂ ਨੇ ਜਾ ਕੇ ਅੰਮ੍ਰਿਤ ਛਕਿਆ ਅਤੇ ਭਾਨ ਚੰਦ ਦੀ ਥਾਂ ਇਨ੍ਹਾਂ ਦਾ ਨਾਮ ਭਾਨ ਸਿੰਘ ਰੱਖਿਆ ਗਿਆ। ਬਾਬੇ ਬੰਦੇ ਦੇ ਨਾਲ ਰਲ ਕੇ ਭਾਨ ਸਿੰਘ ਨੇ ਖ਼ੂਬ ਯੁੱਧ ਕੀਤੇ ਅਤੇ ਆਪਣੀ ਸੂਰਬੀਰਤਾ ਦਿਖਲਾਈ।
ਬਾਬਾ ਬੰਦਾ ਜਦ ਹੰਕਾਰੀ ਹੋ ਗਿਆ ਅਤੇ ਉਸ ਨੇ ਗੁਰੁ, ਜੀ ਦੇ ਹੁਕਮ ਦੇ
203