ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/210

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਵਿਰੁਧ ਰਾਹ ਫੜਿਆ ਤਾਂ ਸਾਰੇ ਖਾਲਸੇ ਦੇ ਨਾਲ ਬਾਬਾ ਭਾਨ ਸਿੰਘ ਜੀ ਭੀ ਵਖਰੇ ਹੋ ਗਏ ਅਤੇ ਆਪਣੇ ਘਰ ਚਲੇ ਗਏ। ਇੰਨੇ ਦਿਨ ਤੱਕ ਉਹਨਾਂ ਦੀ ਮਾਈ ਆਪਣੀ ਨੂੰਹ ਸਣੇ ਇਕੱਲੀ ਘਰ ਵਿਚ ਰਹਿੰਦੀ ਅਤੇ ਸਾਰੇ ਘਰ ਬਾਰ ਦੀ ਰੱਖਿਆ ਕਰਦੀ ਰਹੀ। ਪੁੱਤਰ ਨੂੰ ਫ਼ੇਰ ਜੀਉਂਦਾ ਜਾਗਦਾ ਘਰ ਆਇਆ ਵੇਖ ਕੇ ਉਸ ਦੀ ਖੁਸ਼ੀ ਦਾ ਅੰਤ ਨਾ ਰਿਹਾ। ਉਸ ਨੇ ਪੁੱਤਰ ਦੀ ਇਸ ਗੱਲ ਪੁਰ ਕਿ ਅੰਮ੍ਰਿਤ ਛਕ ਕੇ ਸਿੰਘ ਹੋ ਗਿਆ ਹੈ, ਕੁਝ ਬੁਰਾ ਨਾ ਮੰਨਿਆਂ, ਸਗੋਂ ਆਪਣੀ ਖੁਸ਼ੀ ਪ੍ਰਗਟ ਕੀਤੀ, ਇਸ ਤਰ੍ਹਾਂ ਕੁਝ ਦਿਨ ਤਕ ਬਾਬਾ ਹੁਰੀਂ ਘਰ ਰਹਿੰਦੇ ਰਹੇ।

ਜਦ ਮਿਸਲਾਂ ਨੇ ਦਿੱਲੀ ਉੱਪਰ ਧਾਵਾ ਕੀਤਾ ਤਾਂ ਬਾਬਾ ਭਾਨ ਸਿੰਘ ਭੀ ਫੇਰ ਉਹਨਾਂ ਦੇ ਨਾਲ ਹੋ ਪਏ। ਮਿਸਲਾਂ ਨੇ ਦਿੱਲੀ ਫਤੇ ਕਰ ਲਈ, ਪਰ ਤਖ਼ਤ ਉੱਪਰ ਕੌਣ ਬਿਠਾਇਆ ਜਾਵੇ? ਇਸ ਗੱਲ ਪਰ ਬਹੁਤ ਬਹਿਸ ਹੋ ਪਈ ਅਤੇ ਛੇਕੜ ਆਪਸ ਵਿਚ ਫੁੱਟ ਪੈ ਗਈ। ਆਪਸ ਵਿਚ ਦੀ ਫੁੱਟ ਨੇ ਜਦ ਰੰਗ ਫੜਿਆ ਤਾਂ ਬਾਬਾ ਭਾਨ ਸਿੰਘ ਹੁਰਾਂ ਨੇ ਕਿਨਾਰਾ ਕਰ ਲਿਆ ਅਤੇ ਪੰਜਾਬ ਨੂੰ ਵਾਪਸ ਹੋ ਪਏ। ਰਾਹ ਵਿਚ ਜਦ ਉਹ ਜਗਜੀਤਪੁਰ ਆ ਕੇ ਰਾਤ ਰਹੇ ਤਾਂ ਉਹਨਾਂ ਨੇ ਸੁਣਿਆ ਕਿ ਇਥੇ ਇਕ ਬਿਰਧ ਗੁਰਮੁਖ ਸੰਤ ਰਹਿੰਦੇ ਹਨ ਅਤੇ ਉਨ੍ਹਾਂ ਨੇ ਇਕ ਧਰਮਸਾਲ ਬਣਾਈ ਹੋਈ ਹੈ। ਸਵੇਰੇ ਉਠ ਕੇ ਬਾਬਾ ਜੀ। ਉਹਨਾਂ ਸੰਤਾਂ ਦੇ ਪਾਸ ਗਏ ਅਤੇ ਚਰਨਾਂ ਉੱਤੇ ਜਾ ਕੇ ਮੱਥਾ ਟੇਕਿਆ। ਉਹ ਮਹਾਤਮਾਂ ਵੱਡੇ ਰਹਿਤਵਾਨ ਅਤੇ ਪਹੁੰਚੇ ਹੋਏ ਸਨ, ਉਹਨਾਂ ਨੇ ਬਾਬੇ ਭਾਨ ਸਿੰਘ ਨੂੰ ਦੇਖ ਕੇ ਕਿਹਾ:—

"ਆ ਭਾਈ! ਜੀ ਆਇਆਂ ਨੂੰ। ਅਸੀਂ ਤੇਰਾ ਰਾਹ ਦੇਖਦੇ ਸਾਂ! ਲੋ ਹੁਣ ਇਸ ਅਸਥਾਨ ਨੂੰ ਤੂੰ ਸਾਂਭ ਅਸੀਂ ਹੁਣ ਦੇਹ ਛੱਡਦੇ ਹਾਂ।

ਇਹ ਸੁਣ ਕੇ ਬਾਬਾ ਭਾਨ ਸਿੰਘ ਹੈਰਾਨ ਹੋਇਆ। ਉਸ ਦੀ ਹੈਰਾਨੀ ਨੂੰ ਦੂਰ ਕਰਨ ਲਈ ਸੰਤ ਜੀ ਨੇ ਕਿਹਾ:—

"ਅਚਰਜ ਦੀ ਕੋਈ ਗੱਲ ਨਹੀਂ। ਪਿਛਲੇ ਜਨਮ ਵਿਚ ਤੂੰ ਕੁਸ਼ਟੀ ਸੀ। ਤੇ ਤੈਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸਨ। ਤੇਰੇ ਬੇਨਤੀ ਕਰਨ ਪੁਰ

ਉਹਨਾਂ ਨੇ ਤੈਨੂੰ ਆਪਣੇ ਚਰਨਾਂ ਦਾ ਅੰਮ੍ਰਿਤ ਦਿੱਤਾ, ਜਿਸ ਨੂੰ ਤੂੰ ਪੀ ਕੇ ਉਸੇ

204