ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਵੇਲੇ ਉਸ ਨਰਕ ਦੇਹ ਤੋਂ ਮੁਕਤ ਹੋ ਗਿਆ। ਮਰਨ ਵੇਲੇ ਤੇਰੇ ਮਨ ਵਿਚ ਇਹ ਇੱਛਾ ਹੋਈ ਸੀ ਕਿ ਮੈਂ ਕੁਝ ਗੁਰੂ ਨਾਨਕ ਦੇਵ ਜੀ ਦੀ ਸੇਵਾ ਨਹੀਂ ਕੀਤੀ ਇਸ ਦਾ ਤੈਨੂੰ ਮਨ ਵਿਚ ਸੰਕਲਪ ਫੁਰਿਆ ਅਤੇ ਉਸੇ ਸੰਕਲਪ ਅਨੁਸਾਰ ਤੈ ਹੁਣ ਫੇਰ ਜਨਮ ਲਿਆ ਹੈ। ਹੁਣ ਆਪਣੀ ਇੱਛਾ ਪੂਰੀ ਕਰ, ਇੱਥੇ ਬੈਠ ਕੇ ਆਏ ਗਏ ਦੀ ਸੇਵਾ ਕਰ, ਅਸੀਂ ਹੁਣ ਦੇਹ ਛੱਡਾਂਗੇ।”

ਇਹ ਸੁਣ ਕੇ ਬਾਬਾ ਭਾਨ ਸਿੰਘ ਨੂੰ ਸੰਤ ਜੀ ਦੇ ਬਚਨਾਂ ਉੱਪਰ ਨਿਸਚਾ ਹੋ ਗਿਆ ਅਤੇ ਉਸ ਨੇ ਉਹਨਾਂ ਦਾ ਕਹਿਣਾ ਮਨਜ਼ੂਰ ਕੀਤਾ, ਪਰ ਉਸ ਨੇ ਬੇਨਤੀ ਕੀਤੀ “ਮਹਾਰਾਜ! ਮੇਰੇ ਘਰ ਵਿਚ ਮੇਰੀ ਮਾਈ ਅਤੇ ਇਕ ਇਸਤ੍ਰੀ ਹੈ, ਆਗਿਆ ਕਰੋ ਤਾਂ ਉਹਨਾਂ ਨੂੰ ਇੱਥੇ ਲੈ ਆਵਾਂ।"

"ਚੰਗੀ ਗੱਲ ਹੈ, ਛੇਤੀ ਜਾ ਕੇ ਉਹਨਾਂ ਨੂੰ ਲੈ ਆ, ਅਸੀਂ ਓਦੋਂ ਤੱਕ ਸਰੀਰ ਨਹੀਂ ਛੱਡਦੇ।

ਇਸ ਤਰ੍ਹਾਂ ਬਾਬਾ ਭਾਨ ਸਿੰਘ ਜੀ ਸੰਤ ਜੀ ਨਾਲ ਪ੍ਰਣ ਕਰ ਕੇ ਘਰ ਆਏ ਅਤੇ ਇਸਤ੍ਰੀ ਤਥਾ ਮਾਈ ਨੂੰ ਨਾਲ ਲੈ ਕੇ ਜਗਜੀਤ ਪੁਰ ਜਾ ਰਹੇ। ਸੰਤ ਜੀ ਨੇ ਪਿੰਡ ਦੇ ਪੰਚ ਲੋਕ ਸੱਦ ਕੇ ਉਹਨਾਂ ਨੂੰ ਕਿਹਾ "ਕਿ ਅਸੀਂ ਹੁਣ ਸਰੀਰ ਛੱਡਦੇ ਹਾਂ, ਪਿੱਛੋਂ ਇਸ ਡੇਰੇ ਦੇ ਸੇਵਾਦਾਰ ਇਹ ਭਾਈ ਜੀ ਹੋਣਗੇ, ਸੋ ਤੁਸਾਂ ਇਹਨਾਂ ਦੀ ਖਬਰਦਾਰੀ ਕਰਨੀ ਅਤੇ ਸੇਵਾ ਕਰ ਕੇ ਸੁਖੀ ਰੱਖਣਾ।" ਇਹ ਆਖ ਕੇ ਉਹਨਾਂ ਸਰੀਰ ਛੱਡ ਦਿੱਤਾ ਅਤੇ ਬਾਬਾ ਭਾਨ ਸਿੰਘ ਨੇ ਉਹਨਾਂ ਦਾ ਸਾਰਾ ਕਾਰਜ ਪੂਰਨ ਕੀਤਾ। ਤਦ ਤੋਂ ਇਹ ਬਾਬਾ ਜੀ ਇਥੇ ਰਹਿਣ ਲੱਗੇ ਸਨ।

ਸਰੂਪ ਕੌਰ ਅਨੰਦ ਨਾਲ ਆਪਣੇ ਦਿਨ ਕੱਟਣ ਲੱਗੀ, ਜਿਸ ਤਰ੍ਹਾਂ ਪੁਰਾਣੇ ਸਮੇਂ ਵਿਚ ਰਿਖੀਆਂ ਦੇ ਆਸ਼ਰਮਾਂ ਉੱਪਰ ਸੰਸਾਰੀ ਲੋਕ ਆਨੰਦ ਨਾਲ ਜਾ ਕੇ ਰਹਿੰਦੇ ਸਨ, ਉਸ ਤਰਾਂ ਸਰੂਪ ਕੌਰ ਰਹਿਣ ਲੱਗੀ। ਬਾਬਾ ਜੀ, ਉਹਨਾਂ ਦੀ ਇਸਤ੍ਰੀ ਅਤੇ ਮਾਂ ਉਸ ਨੂੰ ਆਪਣੀ ਧੀ ਜਾਣ ਕੇ ਪਿਆਰ ਕਰਦੇ ਅਤੇ ਉਸ ਨੂੰ ਖੁਸ਼ ਰੱਖਦੇ ਸਨ। ਉਹਨਾਂ ਦੇ ਇਸ ਉੱਤਮ ਵਰਤਾਰੇ ਨੂੰ ਦੇਖ ਕੇ ਪਿੰਡ ਦੇ ਲੋਕ ਜਿਹੜੇ ਜਾਣਦੇ ਸਨ ਕਿ ਬਾਬਾ ਜੀ ਦਾ ਕੋਈ ਧੀ ਪੁੱਤਰ ਨਹੀਂ ਉਹ ਤਾਂ ਵੱਡੇ ਅਚਰਜ ਹੁੰਦੇ ਅਤੇ ਜਿਹੜੇ ਇਸ ਗੱਲ ਦੀ ਬਾਬਤ ਨਹੀਂ ਜਾਣਦੇ

205