ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੩੪

ਅੱਧੀ ਰਾਤ ਦਾ ਘੁੱਪ-ਹਨੇਰ ਚਾਰ ਚੁਫੇਰੇ ਫੈਲਿਆ ਹੋਇਆ ਸੀ। ਚੰਨ ਢਲਦਾ ਜਾ ਰਿਹਾ ਸੀ। ਰਾਤ ਦੇ ਪੰਛੀ ਆਪਣੀਆਂ ਡਰਾਉਣੀਆਂ ਆਵਾਜ਼ਾਂ ਨਾਲ ਸਾਰੇ ਪਾਸੇ ਭੈ ਅਤੇ ਵਚਿੱਤਰ ਵਾਤਾਵਰਣ ਸਿਟ ਰਹੇ ਸਨ। ਇਸ ਤਰ੍ਹਾਂ ਇਕਾਂਤ ਵਾਲੇ ਹਨੇਰੇ ਬਾਰੇ ਲੋਕਾਂ ਵਿਚ ਵੱਖ ਵੱਖ ਤਰ੍ਹਾਂ ਦੇ ਵਹਿਮ ਅਤੇ ਭਰਮ ਪਰਚਲਤ ਸਨ। ਇਸ ਅੱਤ ਡਰਾਉਣੇ ਸਮੇਂ ਇਕ ਮਨੁੱਖ ਚੁਪ-ਚਾਪ ਜਾ ਰਿਹਾ ਸੀ ਕਿ ਉਸ ਦੀ ਨਜ਼ਰ ਬਲ ਰਹੀ ਅੱਗ ਵਲ ਪਈ। ਉਹ ਚੋੰਕਿਆ ਅਤੇ ਮਨ ਵਿਚ ਸੋਚਣ ਲੱਗਾ ਹੈਂ! ਇਸ ਹਨੇਰੀ ਰਾਤ ਨੂੰ ਅਤੇ ਫੇਰ ਰਾਤ ਦੇ ਇਕ ਵਜੋਂ ਇਹ ਅੱਗ ਕੇਹੀ ਹੈ? ਸ਼ਾਇਦ ਕੋਈ ਮੁਰਦਾ ਸੜਦਾ ਹੋਵੇਗਾ, ਪਰ ਪਿੰਡ ਤੋਂ ਦੂਰ ਮੁਰਦੇ ਦਾ ਕੀ ਕੰਮ? ਸ਼ਾਇਦ ਕੋਈ ਕਿਰਸਾਨ ਆਪਣੀ ਖੇਤੀ ਦੀ ਰਾਖੀ ਲਈ ਅੱਗ ਬਾਲ ਕੇ ਜੰਗਲੀ ਪਸ਼ੂਆਂ ਨੂੰ ਡਰਾਉਂਦਾ ਹੋਵੇਗਾ, ਪਰ ਇਸ ਕੱਲਰੀ ਜ਼ਮੀਨ ਵਿਚ ਖੇਤੀ ਕਿਥੋਂ ਆਈ? ਅਹੁ! ਕਿਸੇ ਦੇ ਗਾਉਣ ਦੀ ਅਵਾਜ਼ ਭੀ ਆ ਰਹੀ ਹੈ। ਲੋਕੀਂ ਆਖਦੇ ਹਨ ਕਿ ਇਸ ਪਿੰਡ ਵਿਚ ਭੂਤਾਂ ਦਾ ਬੜਾ ਜ਼ੋਰ ਹੈ। ਜ਼ਰੂਰ ਇਹ ਕੋਈ ਭੂਤ ਹੀ ਹੋਵੇਗਾ। ਵੇਖੋ ਨਾ, ਇਸ ਵੇਲੇ ਅੱਗ ਬਾਲਣ ਵਾਲਾ ਭੂਤ ਦੇ ਸਿਵਾ ਹੋਰ ਕੌਣ ਹੋ ਸਕਦਾ ਹੈ? ਚਲੋ ਜਾ ਕੇ ਵੇਖੀਏ ਤਾਂ ਸਹੀ, ਕੀ ਗੱਲ ਹੈ? ਪਰ ਅਜੇਹੀ ਖ਼ਤਰੇ ਵਾਲੀ ਥਾਂ ਵਿਚ ਜਾਣ ਨਾਲ ਲਾਭ ਹੀ ਕੀ ਹੈ? ਇਸ ਵੇਲੇ ਅਜੇਹੀ ਥਾਂ ਜਾਣਾ ਮੁਨਾਸਿਬ ਨਹੀਂ। ਮੁਨਾਸਿਬ ਹੋਵੇ ਭਾਵੇਂ ਨਾ ਹੋਵੇ, ਮੈਂ ਜਿਸ ਕੰਮ ਦਾ ਬੀੜਾ ਚੁੱਕਿਆ ਹੈ। ਉਸ ਦੇ ਲਈ ਭੂਤ ਕੀ ਬਲਦੀ ਹੋਈ ਅੱਗ ਵਿਚੋਂ ਲੰਘਣਾ ਪਵੇ ਤਾਂ ਵੀ ਜਾਵਾਂਗਾ। ਭੂਤ ਕੀ ਮੈਨੂੰ ਖਾ ਜਾਣਗੇ? ਨਹੀਂ ਨਹੀਂ,ਮੇਰੇ ਜਿਹੇ ਜਵਾਨ ਮਰਦ ਮਨੁੱਖ ਨੂੰ ਜੇਕਰ ਅਜੇਹਾ ਡਰ ਲੱਗੇ ਤਾਂ ਸ਼ਰਮ ਦੀ ਗੱਲ! ਇਸ ਤਰ੍ਹਾਂ ਸੋਚਦਾ ਵਿਚਾਰਦਾ ਅਤੇ ਆਪਣੇ ਮਨ ਨੂੰ ਪੱਕਾ ਕਰਦਾ ਹੋਇਆ ਉਹ ਮਨੁੱਖ ਸੜਕ ਛੱਡ ਕੇ

207