ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਕੋਈ ਸੌ ਕਦਮ ਅੱਗੇ ਗਿਆ ਤਾਂ ਅਚਾਨਕ ਗਾਉਣ ਦੀ ਥਾਂ ਰੋਣ ਦੀ ਅਵਾਜ਼ ਆਈ। ਰੋਣ ਦੀ ਅਵਾਜ਼ ਸੁਣਦਿਆਂ ਹੀ ਉਹ ਮਨੁੱਖ ਚਕਰਾਇਆ। ਹੁਣ ਉਸ ਨੂੰ ਚੰਗੀ ਤਰ੍ਹਾਂ ਨਿਸਚਾ ਹੋ ਗਿਆ ਕਿ ਇਸ ਅੱਗ ਦੇ ਪਾਸ ਜ਼ਰੂਰ ਭੂਤ ਹਨ। ਜਿਸ ਵੇਲੇ ਉਸ ਨੂੰ ਨਿਸਚਾ ਹੋਇਆ ਕਿ ਇਹ ਭੂਤ ਹਨ ਤਾਂ ਡਰ ਨੇ ਉਸ ਨੂੰ ਹੋਰ ਭੀ ਡਰਾਉਣ ਲਈ ਕਮਰ ਬੰਨ੍ਹੀ। ਬਿਰਛਾਂ ਦੇ ਪੱਤਰ ਹਿੱਲਣ, ਉੱਲੂ ਦੇ ਬੋਲਣ ਅਤੇ ਗਿੱਦੜਾਂ ਦੀਆਂ ਕੂਕਾਂ ਨੇ ਉਸ ਦੇ ਡਰ ਨੂੰ ਹੋਰ ਭੀ ਵਧਾ ਦਿਤਾ। ਬਿਰਛ ਦੇ ਹੇਠਾਂ ਉਸ ਨੂੰ ਹਜ਼ਾਰਾਂ ਭੂਤ ਨਜ਼ਰ ਪੈਣ ਲੱਗੇ। ਮਨ ਵਿਚ ਭਰਮ ਪੈਦਾ ਹੁੰਦਿਆਂ ਹੀ ਭੂਤਾਂ ਨੇ ਨਾਨਾ ਪ੍ਰਕਾਰ ਦੇ ਅਕਾਰ ਧਾਰਨੇ ਆਰੰਭ ਕੀਤੇ। ਕਦੇ ਕੋਈ ਕੁੱਤਾ ਬਣ ਕੇ ਉਸ ਵੱਲ ਆਉਂਦਾ ਅਤੇ ਕਦੇ ਕੋਈ ਖੋਤਾਾਂ ਬਣ ਕੇ ਦੁਲੱਤੀਆਂ ਮਾਰਦਾ। ਕਦੇ ਕੋਈ ਬਿੱਲੀ ਬਣ ਕੇ ਮਿਆਉਂ ਮਿਆਉਂ ਕਰਦਾ ਅਤੇ ਉਸ ਦੇ ਦੇਖਦਿਆਂ ਹੀ ਅਲੋਪ ਹੋ ਜਾਂਦਾ। ਹੁਣ ਉਹ ਮਨੁੱਖ ਜਿਹੜਾ ਜਵਾਨ ਮਰਦ ਬਣ ਕੇ ਉਸ ਅੱਗ ਵਲ ਜਾਣ ਲੱਗਾ ਸੀ, ਕੰਬਣ ਲੱਗ ਪਿਆ। ਉਸ ਨੇ ਕੰਬਦਿਆਂ ਕੰਬਦਿਆਂ ਪਿੰਡ ਵੱਲ ਮੁੜਨ ਦਾ ਵਿਚਾਰ ਕਰ ਲਿਆ। ਜਿਹੜੀਆਂ ਸ਼ਕਲਾਂ ਉਸ ਨੂੰ ਅੱਗ ਵੱਲ ਨਜ਼ਰ ਆਉਂਦੀਆਂ ਸਨ। ਉਦੋਂ ਉਸ ਨੂੰ ਪਿੰਡ ਵਲ ਜਾਣ ਵਿਚ ਨਜ਼ਰ ਔਣ ਲੱਗੀਆਂ। ਇਸ ਲਈ ਡਰ ਨਾਲ ਉਸ ਨੇ ਅੱਖਾਂ ਬੰਦ ਕਰ ਲਈਆਂ ਅਤੇ ਉਥੇ ਹੀ ਬੈਠ ਗਿਆ। ਧਰਤੀ ਉਪਰ ਬੈਠ ਕੇ ਉਸ ਨੇ ਭੂਤਾਂ ਨੂੰ ਡਰਾਉਣ ਦੀ ਫੇਰ ਹਿੰਮਤ ਕੀਤੀ ਅਤੇ ਚਾਹਿਆ ਕਿ ਮੈਂ ਅਜੇਹਾ ਜ਼ੋਰ ਨਾਲ ਬੋਲਾਂ ਕਿ ਸਾਰਾ ਜੰਗਲ ਮੇਰੀ ਅਵਾਜ਼ ਨਾਲ ਗੂੰਜ ਪਵੇ, ਪਰ ਬੋਲਣ ਲੱਗਿਆਂ ਉਸ ਦੀ ਘਿੱਘੀ ਬੱਝ ਗਈ ਅਤੇ ਉਸ ਨੇ ਟੁੱਟੀ ਅਵਾਜ਼ ਵਿਚ ਕਿਹਾ—ਕੌ...ਣ ...ਹੈ...ਓਏ!"

ਇਹਨਾਂ ਸ਼ਬਦਾਂ ਨਾਲ ਉਸ ਦਾ ਮਨ ਹੋਰ ਡਰ ਗਿਆ। ਉਸ ਨੇ ਅੱਖਾਂ ਮੀਟ ਲਈਆਂ ਜਦ ਕੁਝ ਦੇਰ ਪਿੱਛੋਂ ਅੱਖਾਂ ਖੋਲ੍ਹੀਆਂ ਤਾਂ ਉਸ ਨੂੰ ਇਕ ਵਿਰਾਟ ਡਰਾਉਣੀ ਸ਼ਕਲ ਨਜ਼ਰ ਆਈ ਅਤੇ ਉਸ ਵਿਚੋਂ ਨਿਕਲਦੀ ਭਿਅੰਕਰ ਅੱਗ ਦਿੱਸੀ। ਉਸ ਨੂੰ ਆਪਣੀ ਮੌਤ ਯਕੀਨੀ ਜਾਪਣ ਲੱਗੀ। ਉਸ ਨੇ ਰੱਬ ਨੂੰ ਯਾਦ ਕੀਤਾ। ਜਿਸ ਮਹਾਤਮਾ ਦੇ ਉਪਦੇਸ਼ ਨਾਲ ਉਹ ਬੈਰਾਗੀ ਤਿਆਗੀ ਬਣ ਕੇ ਬਨ ਬਨ ਭਟਕਦਾ ਫਿਰਦਾ ਸੀ, ਉਸ ਦੇ ਦੱਸੇ ਹੋਏ ਅੱਲਾ ਦੇ ਨਾਮ ਨੂੰ ਉਸ ਨੇ ਸਿਮਰਿਆ। ਜਦ ਉਸ ਨੇ ਅੱਖਾਂ

208