ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/242

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਡੇਢ ਹਜ਼ਾਰ ਰੁਪਿਆ ਭੀ ਕਮਾਇਆ ਹੈ। ਰਾਤ ਨੂੰ ਇਨ੍ਹਾਂ ਵਿੱਚੋਂ ਕਈ ਫ਼ਕੀਰ ਕਿਤੇ ਚਲੇ ਜਾਂਦੇ ਸਨ, ਪਤਾ ਨਹੀਂ ਕੀ ਕਰਦੇ ਸਨ। ਸਿਰਫ਼ ਮੈਂ ਅਤੇ ਦੋ ਹੋਰ ਸਾਧ ਡੇਰੇ ਦੀ ਰਾਖੀ ਕਰਦੇ ਸਾਂ।"

ਇਸ ਤਰ੍ਹਾਂ ਲੜਕੇ ਦਾ ਬਿਆਨ ਚੁਕਣ ਪਰ ਸਰਕਾਰੀ ਵਕੀਲ ਨੇ ਮੁਦਾਲਿਆਂ ਉੱਪਰ ਜਿਰਹ ਕਰਨੀ ਅਰੰਭੀ। ਜਿਰਹ ਵਿਚ ਸਭਨਾਂ ਦੇ ਪੈਰ ਉੱਖੜ ਗਏ, ਉਨ੍ਹਾਂ ਨੇ ਉਸ ਲੜਕੇ ਦੇ ਇਕ ਇਕ ਅਖੱਰ ਨੂੰ ਸੱਚਾ ਦਸਿਆ। ਕਈਆਂ ਨੇ ਦੋ ਤਿੰਨ ਚੋਰੀਆਂ ਵਿਚ ਭੀ ਸ਼ਾਮਲ ਹੋਣਾ ਮੰਨ ਲਿਆ? ਫੇਰ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਪਾਸੋਂ ਚੋਰੀ ਪੰਦਰਾਂ ਵੀਹ ਹਜ਼ਾਰ ਦਾ ਮਾਲ ਨਿਕਲਿਆ। ਇਹ ਮਾਲ ਉਨ੍ਹਾਂ ਦੇ ਸਿਰ ਦੀਆਂ ਜੜਾਵਾਂ ਵਿਚ ਸੀ, ਜਿਸ ਵਿਚ ਬਹੁਤਾ ਸੋਨੇ ਦਾ ਮਾਲ, ਗਹਿਣੇ ਅਸ਼ਰਫੀਆਂ ਸਨ। ਇਹ ਦੇਖ-ਭਾਲ ਕਰਨ ਤੋਂ ਪਿਛੋਂ ਮੈਜਿਸਟਰੇਟ ਸਾਹਿਬ ਨੇ ਇਸ ਤਰ੍ਹਾਂ ਦਾ ਫੈਸਲਾ ਕੀਤਾ:―

ਮੈਂ ਬੜੇ ਅਫਸੋਸ ਦੇ ਨਾਲ ਕਹਿੰਦਾ ਹਾਂ ਕਿ ਜਿਨ੍ਹਾਂ ਸਾਧੂਆਂ ਦਾ ਕੰਮ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦੇਣ ਅਤੇ ਸੁਧਾਰ ਕਰਨ ਦਾ ਹੈ, ਉਨ੍ਹਾਂ ਵਿਚ ਅਜਿਹੇ ਨੀਚ ਭੀ ਹਨ ਜੋ ਕਿ ਗ੍ਰਿਹਥੀਆਂ ਦਾ ਮਾਲ ਜਾਨ ਬਰਬਾਦ ਕਰਦੇ ਅਤੇ ਉਨ੍ਹਾਂ ਦੇ ਲੜਕੇ ਤੱਕ ਭਰਮਾ ਕੇ ਲੈ ਜਾਂਦੇ ਹਨ। ਮੈਂ ਸਰਕਾਰ ਦਾ ਇਧਰ ਖ਼ਾਸ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਉਹ ਅਜਿਹਾ ਕੋਈ ਕਾਨੂੰਨ ਜਾਂ ਰਜਿਸਟਰ ਕਾਇਮ ਕਰੇ ਜਿਸ ਨਾਲ ਅਜਿਹੇ ਠੱਗ ਸਾਧੂਆਂ ਦੀ ਗਿਣਤੀ ਘਟੇ। ਮੈਂ ੧੫ ਮਨੁੱਖਾਂ ਨੂੰ ਸੱਤ ਸੱਤ ਸਾਲ ਅਤੇ ਪੰਜਾਂ ਨੂੰ ਉਮਰ ਕੈਦ ਦਿੰਦਾ ਹਾਂ। ਕੈਦ ਕੱਟ ਲੈਣ ਪਰ ਇਨ੍ਹਾਂ ਨੂੰ ਇਕ ਇਕ ਦਰਜਨ ਬੈਂਤ ਮਾਰੇ ਜਾਣ।

"ਇਸ ਲੜਕੇ ਦੀ ਬਾਬਤ ਮੈਂ ਸਿਰਫ਼ ਏਨਾਂ ਹੀ ਕਹਿ ਦੇਂਦਾ ਕਿ ਇਸ ਦੇ ਨਗਰ ਇਤਲਾਹ ਦਿੱਤੀ ਜਾਵੇ, ਜਦ ਤੱਕ ਉੱਥੋਂ ਕੋਈ ਇਸ ਦਾ ਸੰਬੰਧੀ ਨਾ ਆ ਜਾਵੇ ਓਦੋਂ ਤੱਕ ਇਸ ਨੂੰ 'ਰਿਫਾਰਮੇਟਰੀ' (ਸੁਧਾਰਕ ਸਕੂਲ) ਵਿਚ ਰੱਖਿਆ ਜਾਵੇ, ਜੇਕਰ ਬਹੁਤ ਦੇਰ ਤੱਕ ਕੋਈ ਆਦਮੀ ਇਸ ਨੂੰ ਲੈਣ ਨਾ ਆਵੇ ਤਾਂ ਇਸ ਦਾ ਨਾਮ ਅਨਾਥ ਲੜਕਿਆਂ ਵਿਚ ਲਿਖ ਲਿਆ ਜਾਵੇ। ਇਹ ਸਰਕਾਰ ਦੇ ਖਰਚ ਨਾਲ ਪੜ੍ਹਾਇਆ ਜਾਵੇ, ਤਾਂ ਕਿ ਇਸ ਦੀ ਛੋਟੀ ਉਮਰ ਲੁੱਚੇ, ਬਦਮਾਸ਼ ਮਨੁੱਖਾਂ ਦੀ ਸੰਗਤ ਕਰਕੇ ਖ਼ਰਾਬ ਨਾ ਹੋ ਜਾਵੇ, ਅਤੇ

236