ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/241

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਇਸ ਪਰ ਇਸ ਫ਼ਕੀਰ ਨੇ (ਇਸ਼ਾਰਾ ਕਰਕੇ) ਕਿਹਾ ਮੈਂ ਤੈਨੂੰ ਲੈ ਆਵਾਂਗਾ, ਤੂੰ ਰਾਤ ਦੇ ਇਕ ਵਜੇ ਤਿਆਰ ਰਹੀਂ। ਨਾਲ ਪੰਜ ਸੌ ਰੁਪਿਆ ਭੀ ਸਾਧੂਆਂ ਦਾ ਭੰਡਾਰਾ ਕਰਨ ਲਈ ਲੈ ਲਵੀਂ, ਕਿਉਂ ਜੋ ਮੰਤ੍ਰ ਸਿਧੀ ਦੇ ਪਿੱਛੋਂ ਕੁਝ ਦਾਨ ਪੁੰਨ ਕਰੀਏ ਤਾਂ ਉਹ ਛੇਤੀ ਸਿੱਧਾ ਹੁੰਦਾ ਹੈ। ਇਸ ਪਰ ਇਕ ਹੋਰ ਫ਼ਕੀਰ ਨੇ ਕਿਹਾ, ਨਹੀਂ ਨਹੀਂ ਰੁਪਏ ਦੀ ਕੀ ਲੋੜ ਹੈ? ਤੂੰ ਇਕ ਵਜੇ ਤਿਆਰ ਰਹੀਂ, ਮੈਂ ਤੈਨੂੰ ਆ ਕੇ ਲੈ ਜਾਵਾਂਗਾ। ਮੈਂ ਤੇਰੇ ਕੋਠੇ ਦੇ ਬਾਹਰ ਕਾਠ ਦੀ ਪੌੜੀ ਲਾ ਦਿਆਂਗਾ। ਤੂੰ ਆਪਣੇ ਕੋਠੇ ਉੱਪਰ ਚੜ੍ਹ ਕੇ ਉਸ ਪੌੜੀ ਥਾਣੀਂ ਹੇਠਾਂ ਉਤਰ ਆਵੀਂ। ਮੈਂ ਤੈਨੂੰ ਖ਼ਬਰ ਕਰਨ ਲਈ ਸੀਟੀ ਦੇਵਾਂਗਾ, ਆਵਾਜ਼ ਨਹੀਂ ਮਾਰਾਂਗਾ। ਸਾਨੂੰ ਰੁਪਏ ਪੈਸੇ ਦੀ ਕੋਈ ਲੋੜ ਨਹੀਂ, ਜਦ ਸਾਡੇ ਪਾਸ ਆ ਜਾਵੇਂਗਾ ਤਾਂ ਤੈਨੂੰ ਕੋਈ ਘਾਟਾ ਨਹੀਂ ਰਹੇਗਾ। ਤੈਨੂੰ ਖ਼ੂਬ ਮਾਲ੍ਹ ਪੂੜੇ ਅਤੇ ਤਸਮਈਆਂ ਖਾਣ ਨੂੰ ਮਿਲਣਗੀਆਂ। ਹੱਛਾ ਬੱਚਾ! ਤੂੰ ਸਾਡੇ ਕਹੇ ਆ ਜਾਵੇਂਗਾ ਤਾਂ ਤੈਨੂੰ ਬਾਪ ਭੀ ਮਿਲ ਜਾਵੇਗਾ ਅਤੇ ਤੂੰ ਸਿੱਧ ਬਣ ਜਾਵੇਗਾ, ਫੇਰ ਜੇਕਰ ਤੂੰ ਲੋਹੇ ਦੇ ਢੇਰ ਨੂੰ ਹੱਥ ਲਾਵੇਗਾ ਤਾਂ ਉਹ ਸੋਨੇ ਦਾ ਹੋ ਜਾਵੇਗਾ! ਹੱਛਾ ਬੱਚਾ, ਇਹ ਗੱਲ ਕਿਸੇ ਨੂੰ ਦੱਸਣੀ ਨਹੀਂ। ਹਜ਼ੂਰ! ਮੈਂ ਇਸ ਲਾਲਚ ਪਿੱਛੇ ਇਨਾਂ ਦੇ ਨਾਲ ਘਰੋਂ ਨਿਕਲ ਆਇਆ ਸਾਂ।"

ਇਹ ਆਖਦਾ ਆਖਦਾ ਉਹ ਲੜਕਾ ਥੱਕ ਗਿਆ ਤਾਂ ਹਾਕਮ ਨੇ ਉਸ ਪਾਣੀ ਪੀਣ ਦੀ ਆਗਿਆ ਦਿੱਤੀ। ਪਾਣੀ ਪੀ ਕੇ ਉਸ ਨੇ ਫੇਰ ਕਿਹਾ:―

ਜਦ ਮੈਂ ਇਹਨਾਂ ਦੇ ਪਾਸ ਆ ਗਿਆ ਤਾਂ ਇਨ੍ਹਾਂ ਨੇ ਕਿਹਾ ਤੂੰ ਨਕਲੀ ਦਾੜ੍ਹੀ, ਮੁੱਛਾਂ ਅਤੇ ਜੜਾਵਾਂ ਲਾ ਲੈ, ਤੈਨੂੰ ਕੋਈ ਪਛਾਣ ਨਹੀਂ ਸਕੇਗਾ। ਜੇਕਰ ਕਿਸੇ ਨੇ ਪਛਾਣ ਲਿਆ ਤਾਂ ਤੂੰ ਮਰ ਜਾਵੇਗਾ, ਇਸ ਲਈ ਜਦੋਂ ਤਕ ਅਸੀਂ ਬੱਦਰੀ ਨਾਰਾਇਣ ਨਾ ਪਹੁੰਚੀਏ ਉਦੋਂ ਤਕ ਤੂੰ ਸਾਡਾ ਗੁਰੂ ਬਣ ਕੇ ਰਹੁ। ਅਸੀਂ ਭੰਡਾਰੇ ਲਈ ਪੈਸਾ ਤੈਨੂੰ ਗੁਰੂ ਬਣਾ ਕੇ ਇਕੱਠਾ ਕਰ ਲਵਾਂਗੇ। ਸਾਡੇ ਗੁਰੂ ਗੋਰਖਨਾਥ ਬੱਦਰੀ ਨਾਰਾਇਣ ਰਹਿੰਦੇ ਹਨ, ਉਨ੍ਹਾਂ ਦੀ ਉਮਰ ਇਸ ਵੇਲੇ ਪੰਜ ਹਜ਼ਾਰ ਵਰ੍ਹੇ ਦੀ ਹੈ। ਓਹਨਾਂ ਦਾ ਬਚਨ ਸਤਿ ਹੈ। ਉਹਨਾਂ ਦੇ ਹੁਕਮ ਵਿਚ ਚੰਦ ਸੂਰਜ ਰਹਿੰਦੇ ਹਨ ਅਤੇ ਜਦ ਉਨ੍ਹਾਂ ਦੀ ਮੌਜ ਆਉਂਦੀ ਹੈ ਤਾਂ ਮੀਂਹ ਵਸਾ ਦੇਂਦੇ ਹਨ। ਇਸ ਤਰ੍ਹਾਂ ਮੈਨੂੰ ਲੈ ਕੇ ਇਹ ਤੁਰੇ। ਮੈਨੂੰ ਗੁਰੂ ਬਣਾ ਕੇ ਇਨ੍ਹਾਂ ਨੇ ਹਜ਼ਾਰ

235