ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/244

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੩੭

ਭਾਈ ਗੁਰਮੁੱਖ ਸਿੰਘ ਅਤੇ ਸਰੂਪ ਕੌਰ ਚਿਰਾਂ ਪਿਛੋਂ ਮੇਲ ਦੀ ਖ਼ੁਸ਼ੀ ਪ੍ਰਾਪਤ ਕਰਕੇ ਦੁੱਖ ਸੁੱਖ ਸਾਂਝਾ ਕਰਕੇ ਬਾਹਿਰ ਆਏ ਅਤੇ ਬ੍ਰਿਧ ਮਾਈ ਦੇ ਚਰਨਾਂ ਉੱਪਰ ਡਿੱਗ ਪਏ। ਬ੍ਰਿਧਾ ਨੇ ਦੋਹਾਂ ਨੂੰ ਅਸੀਸ ਦਿੱਤੀ ਅਤੇ ਸਿਰ ਤੇ ਹੱਥ ਫੇਰਿਆ। ਉਨ੍ਹਾਂ ਦੇ ਮਿਲਾਪ ਦੀ ਵਾਰਤਾ ਸੁਣ ਬਾਬਾ ਭਾਨ ਸਿੰਘ ਅਤੇ ਉਨ੍ਹਾਂ ਦੀ ਇਸਤ੍ਰੀ ਭੀ ਪ੍ਰਸੰਨ ਹੁੰਦੇ ਮਾਈ ਦੇ ਕਮਰੇ ਵਿੱਚ ਆਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਦੋਵੇਂ ਉਨ੍ਹਾਂ ਦੋਹਾਂ ਦੀ ਚਰਨੀਂ ਪਏ ਅਤੇ ਅਸੀਸਾਂ ਲਈਆਂ। ਬਾਬਾ ਜੀ ਅਤੇ ਉਨ੍ਹਾਂ ਦੀ ਘਰ ਵਾਲੀ ਨੇ ਜੁਗ ਜੁਗ ਇਹ ਜੋੜੀ ਕਾਇਮ ਰਹੇ ਆਦਿ ਅਸੀਸਾਂ ਦੇ ਕੇ ਉਨ੍ਹਾਂ ਨੂੰ ਨਿਹਾਲ ਕੀਤਾ, ਫੇਰ ਮਾਤਾ ਦੀ ਆਗਿਆ ਨਾਲ ਸਾਰੇ ਜਣੇ ਲੰਗਰ ਵਿਚ ਪ੍ਰਸ਼ਾਦ ਛਕਣ ਗਏ। ਜਾਣ ਤੋਂ ਪਹਿਲਾਂ ਸਰਦਾਰ ਜਗਜੀਵਨ ਸਿੰਘ ਜੀ ਨੇ ਇਸ ਖੁਸ਼ੀ ਵਿਚ ੧੦੧} ਰੁਪਏ ਡੇਰੇ ਨੂੰ ਅਰਦਾਸ ਅਤੇ ੨੧) ਰੁਪਿਆਂ ਦਾ ਉਸੇ ਵੇਲੇ ਕੜਾਹ ਪ੍ਰਸ਼ਾਦ ਕਰਵਾਇਆ, ਜੋ ਉਸ ਪਿੰਡ ਦੇ ਫਕੀਰਾਂ ਮੰਗਤਿਆਂ ਅਤੇ ਗ੍ਰਹਸਥੀਆਂ ਨੂੰ ਵਰਤਾਇਆ ਗਿਆ। ਇਸ ਤਰ੍ਹਾਂ ਭਾਈ ਗੁਰਮੁਖ ਸਿੰਘ, ਸਰੂਪ ਕੌਰ ਅਤੇ ਸ: ਜਗਜੀਵਨ ਸਿੰਘ ਜੀ, ਬਾਬਾ ਭਾਨ ਸਿੰਘ, ਉਨ੍ਹਾਂ ਦੀ ਇਸਤ੍ਰੀ-ਬ੍ਰਿਧ ਮਾਈ ਪਾਸੋਂ ਹੁਕਮ ਲੈ ਕੇ ਅਸੀਸਾਂ ਲੈਂਦੇ ਘਰਾਂ ਨੂੰ ਵਿਦਾ ਹੋਏ।

ਘੋੜਿਆਂ ਪਰ ਬੈਠ ਕੇ ਤਿੰਨੇ ਜਣੇ ਜਮਨਾ ਦੇ ਘਾਟ ਉੱਪਰ ਗਏ ਅਤੇ ਬੇੜੀ ਵਿਚ ਬੈਠ ਪਾਰ ਹੋਏ! ਉਥੋਂ ਫੇਰ ਘੋੜਿਆਂ ਪਰ ਬੈਠ ਕੇ ਪੰਜਵੇਂ ਦਿਨ ਸਰਦਾਰ ਪੁਰ ਜਾ ਪਹੁੰਚੇ। ਭਾਈ ਗੁਰਮੁਖ ਸਿੰਘ ਦੇ ਘਰ ਪਹੁੰਚਦਿਆਂ ਹੀ ਸਾਰੇ ਪਿੰਡ ਵਿਚ 'ਆ ਗਏ, ਆ ਗਏ' ਦਾ ਸ਼ੋਰ ਮੱਚ ਗਿਆ। ਲੋਕੀਂ ਦੌੜ ਦੌੜ ਕੇ ਉਨ੍ਹਾਂ ਨੂੰ ਮਿਲਣ ਲਈ ਆਉਣ ਲੱਗੇ। ਜਿਸ ਵੇਲੇ ਭਾਈ ਗੁਰਮੁਖ ਸਿੰਘ

ਉਹਨਾਂ ਦੀ ਇਸਤਰੀ ਅਤੇ ਸਰਦਾਰ ਜਗਜੀਵਨ ਸਿੰਘ ਘਰ ਦੇ ਅੰਦਰ ਵੜੇ,

238