ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/245

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਉਸ ਵੇਲੇ ਮਾਈ ਮੰਜੀ ਉੱਪਰ ਪਈ ਹੋਈ ਸੀ ਅਤੇ ਭਾਈ ਸੱਜਣ ਸਿੰਘ, ਜੀ ਵੈਦ ਉਹਨਾਂ ਨੂੰ ਧੀਰਜ ਦੇ ਰਹੇ ਸਨ। ਦੂਰੋਂ ਹੀ ਆਉਂਦਾ ਵੇਖ ਕੇ ਭਾਈ ਸੱਜਣ ਸਿੰਘ ਜੀ ਝਟ ਉਠ ਖੜੇ ਹੋਏ ਅਤੇ ਦੌੜ ਕੇ ਭਾਈ ਗੁਰਮੁਖ ਸਿੰਘ ਨੂੰ ਮਿਲੇ। ਫੇਰ ਸਰਦਾਰ ਜਗਜੀਵਨ ਸਿੰਘ ਜੀ ਨੂੰ ਮਿਲ ਕੇ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਕੇਰਦੇ ਹੋਏ―"ਵਾਹਿਗੁਰੂ ਜੀ ਕੀ ਫਤਹਿ" ਬੁਲਾਈ ਅਤੇ ਸਰੂਪ ਕੌਰ ਨੂੰ ਸਤਿ ਸ੍ਰੀ ਅਕਾਲ ਕੀਤਾ। ਉਹਨਾਂ ਦੀ ਅਵਾਜ਼ ਸੁਣ ਕੇ ਮਾਈ ਜੋ ਅੱਖਾਂ ਮੀਟ ਕੇ ਆਪਣੇ ਦੁੱਖ ਨੂੰ ਰੋ ਰਹੀ ਸੀ, ਉਠ ਬੈਠੀ ਅਤੇ ਅੱਖਾਂ ਪਾੜ ਪਾੜ ਵੇਖਣ ਲੱਗੀ। ਉਸ ਨੇ ਹੈਰਾਨ ਹੋ ਕੇ ਫੇਰ ਅੱਖਾਂ ਮੀਟ ਲਈਆਂ ਕਿ ਏਨੇ ਵਿਚ ਸਰੂਪ ਕੌਰ ਉਸ ਦੇ ਚਰਨਾਂ ਉਪਰ ਡਿੱਗ ਪਈ। ਮਾਈ ਨੇ ਝੱਟ ਅੱਖਾਂ ਖੋਲ੍ਹੀਆਂ ਅਤੇ ਉਸ ਦੇ ਮੱਥੇ ਨੂੰ ਛੋਂਹਦਿਆਂ ਸਾਰ ਹੀ ਉਸ ਨੇ ਕਿਹਾ "ਕੀ ਤੂੰ ਸਰੂਪ ਕੌਰ ਹੈਂ?" ਉਸ ਦੇ ਝਟ 'ਆਹੋ ਮਾਂ ਜੀ' ਕਹਿੰਦਿਆਂ ਹੀ ਉਸ ਦਾ ਹਿਰਦਾ ਪ੍ਰੇਮ ਨਾਲ ਪੰਘਰ ਗਿਆ ਅਤੇ ਅੱਖਾਂ ਵਿਚੋਂ ਪਾਣੀ ਰੂਪ ਹੋ ਕੇ ਨਿਕਲਣ ਲੱਗਾ। ਉਸ ਨੂੰ ਮਾਈ ਨੇ ਚੁਕ ਕੇ ਛਾਤੀ ਨਾਲ ਲਾ ਲਿਆ, ਕਿ ਏਨੇ ਵਿਚ ਭਾਈ ਗੁਰਮੁਖ ਸਿੰਘ ਨੇ 'ਮਾਂ ਜੀ ਮੱਥਾ ਟੇਕਦਾ ਹਾਂ' ਆਖ ਕੇ ਉਸ ਦੇ ਪੈਰਾਂ ਪਰ ਸਿਰ ਰਖ ਦਿਤਾ। ਉਸ ਨੂੰ ਵੀ ਮਾਈ ਨੇ ਚੁਕ ਕੇ ਛਾਤੀ ਨਾਲ ਲਾਇਆ ਅਤੇ ਦੋਹਾਂ ਨੂੰ ਵਖੋ ਵਖਰੇ ਪੱਟਾਂ ਉਪਰ ਬਿਠਾ ਕੇ ਪ੍ਰੇਮ ਕਰਨ ਲੱਗੀ। ਸਰਦਾਰ ਜਗਜੀਵਨ ਸਿੰਘ ਜੀ ਨੇ ਭੀ 'ਮਾਈ ਜੀ! ਮੱਥਾ ਟੇਕਦਾ ਹਾਂ' ਆਖ ਕੇ ਚਰਨ ਛੋਹੇ। ਭਾਈ ਸੱਜਣ ਸਿੰਘ ਜੀ ਨੇ ਸਰਦਾਰ ਹੁਰਾਂ ਨੂੰ ਇੱਕ ਮੂਹੜੇ ਪਰ ਬਿਠਾਇਆ ਅਤੇ ਉਹਨਾਂ ਦੀ ਰਾਜ਼ੀ ਖ਼ੁਸ਼ੀ ਪੁੱਛਣ ਲਗੇ। ਇਹ ਦੋਵੇਂ ਏਧਰ ਗੱਲਾਂ ਕਰਦੇ ਰਹੇ ਅਤੇ ਉਧਰ ਮਾਈ ਪੁੱਤਰ ਨੂੰਹ ਨੂੰ ਪਿਆਰ ਕਰਦੀ ਅਤੇ ਅੱਖਾਂ ਵਿਚੋਂ ਜਲ ਕੇਰਦੀ ਰਹੀ। ਪੁੱਤ ਵੇ! ਏਨਾਂ ਚਿਰ ਤੁਸਾਂ ਲਾ ਦਿਤਾ, ਮੇਰਾ ਖਿਆਲ ਤੁਹਾਨੂੰ ਨਾ ਆਇਆ?" ਇਹ ਆਖ ਕੇ ਫੇਮ ਚੁੱਪ ਹੋ ਗਈ।

ਬਹੁਤ ਦੇਰ ਤਕ ਇਸ ਤਰਾਂ ਪ੍ਰੇਮ ਕਰਨ ਦੇ ਬਾਅਦ ਉਸ ਦੀ ਨਜ਼ਰ ਸਰਦਾਰ ਜਗਜੀਵਨ ਸਿੰਘ ਵੱਲ ਗਈ ਅਤੇ ਉਸ ਨੇ ਪੁੱਛਿਆ:

"ਪੁੱਤ! ਇਹ ਭਾਈ ਕੌਣ ਹੈ?" ਸਰੂਪ ਕੌਰ ਨੇ ਝਟ ਕਿਹਾ:―'ਮਾਂ ਜੀ! ਇਹ ਮੇਰੇ ਧਰਮ ਭਰਾ ਹਨ, ਇਨ੍ਹਾਂ ਨੇ ਹੀ ਮੈਨੂੰ ਆਪਣਾ ਹੱਥ ਦੇ ਕੇ ਬਚਾ

239