ਦੰਪਤੀ ਪਿਆਰ
੧੫
ਸਾਰਾ ਮਾਲ ਅਸਬਾਬ ਅਤੇ ਸਰੂਪ ਕੌਰ ਨੂੰ ਲੁੱਟ ਕੇ ਡਾਕੂ ਲੋਕ ਊਠਾਂ ਅਤੇ ਘੋੜਿਆਂ ਉੱਪਰ ਚੜ੍ਹ ਕੇ ਰਾਤੋ ਰਾਤ ਬਹੁਤ ਦੂਰ ਨਿਕਲ ਗਏ । ਜਿਸ ਵੇਲੇ ਦਿਨ ਚੜ੍ਹਿਆ ਤਾਂ ਉਨ੍ਹਾਂ ਵਿੱਚੋਂ ਇਕ ਨੇ ਕਿਹਾ :-
ਯਾਰੋ! ਹੁਣ ਦਿਨ ਚੜ੍ਹ ਪਿਆ ਹੈ, ਇਸ ਲਈ ਅੱਗੇ ਜਾਣਾ ਠੀਕ ਨਹੀਂ । ਹੁਣ ਇੱਥੇ ਹੀ ਡੇਰੇ ਲੱਗ ਜਾਣ, ਫੇਰ ਰਾਤ ਨੂੰ ਕੂਚ ਕੀਤਾ ਜਾਵੇ।"
“ਬੇਸ਼ਕ ਠੀਕ ਹੈ ? ਅਸੀਂ ਕਰੀਬ ਸਠ ਕੋਹ ਨਿਕਲ ਆਏ ਹਾਂ। ਹੁਣ ਸਾਡੇ ਪਸ਼ੂ ਭੀ ਥੱਕ ਗਏ ਹਨ । ਇਨ੍ਹਾਂ ਨੂੰ ਕੁਝ ਚਾਰਾ ਪਾਣੀ ਖੁਵਾਲਣਾ ਬਹੁਤ ਜ਼ਰੂਰੀ ਹੈ।"
ਸਭਨਾਂ ਦੀ ਸਲਾਹ ਇਥੇ ਹੀ ਠਹਿਰਨ ਦੀ ਦੇਖ ਕੇ ਡਾਕੂਆਂ ਦੇ ਸਰਦਾਰ ਨੇ ਉਤਾਰੇ ਦੀ ਆਗਿਆ ਦੇ ਦਿਤੀ । ਸਾਰੇ ਡਾਕੂ ਉਤਰ ਪਏ ਅਤੇ ਉਥੇ ਹੀ ਆਪਣੀ ਛਾਉਣੀ ਪਾ ਦਿੱਤੀ । ਪਸ਼ੂਆਂ ਨੂੰ ਚਰਨ ਵਾਸਤੇ ਖੁੱਲਾ ਛੱਡ ਦਿੱਤਾ ਗਿਆ ਅਤੇ ਰਾਖੀ ਲਈ ਦੋ ਆਦਮੀ ਮੁਕਰਰ ਕਰ ਦਿਤੇ । ਸਾਰੇ ਰੋਟੀ ਪਾਣੀ ਦੇ ਆਹਰ ਵਿਚ ਲੱਗ ਗਏ! ਖਾਣ ਪੀਣ ਦਾ ਸਾਮਾਨ ਇਕੱਠਾ ਕਰਕੇ ਰਸੋਈ ਬਨਾਣ ਵਲੇ ਰਸੋਈ ਬਨਾਣ ਲੱਗੇ ਅਤੇ ਜਿਹੜੇ ਉਨ੍ਹਾਂ ਵਿਚ ਸਰਦਾਰ ਸਨ, ਉਹ ਸ਼ਰਾਬ ਪੀ ਕੇ ਮਸਤੀ ਕਰਨ ਲੱਗੇ । ਜਦ ਰੋਟੀ ਪਾਣੀ ਤਿਆਰ ਹੋਇਆ ਤਾਂ ਸਾਰੇ ਜਣੋ ਮਿਲ ਕੇ ਖਾਣ ਬੈਠੇ। ਖਾ ਪੀ ਕੇ ਵਿਹਲੇ ਹੋਏ ਹੁੱਕੇ ਗੁੜ ਗੁੜਾਣ ਲਗੇ ਤਾਂ ਉਨ੍ਹਾਂ ਦੇ ਸਰਦਾਰ ਨੇ ਕਿਹਾ :-
"ਅੱਜ ਤਾਂ ਕਿਸੇ ਦਾ ਨਾਚ ਦੇਖਣ ਨੂੰ ਦਿਲ ਕਰਦਾ ਹੈ, ਜੇਕਰ ਪਾਸ ਦੇ ਕਿਸੇ ਪਿੰਡ ਵਿਚੋਂ ਕੋਈ ਫੜ ਲਿਆਵੇ ਤਾਂ ਚੰਗੀ ਗੱਲ ਹੈ।"
ਸਾਰੇ ਸਾਥੀ-"ਲੈ ਤਾਂ ਆਵਾਂਗੇ, ਪਰ ਆਪਣੇ ਫੜੇ ਜਾਣ ਦਾ ਡਰ ਹੈ,
76