ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਕਿਉਂਕਿ ਜਿਸ ਪਿੰਡ ਵਿਚ ਥਾਣਾ ਹੈ ਉਸੇ ਵਿਚ ਨੱਚਣ ਵਾਲੀ ਰਹਿੰਦੀ ਹੈ।"

ਸਰਦਾਰ- "ਉਏ ਤੁਸੀਂ ਤਾਂ ਨਿਰੇ ਭੌਂਦੂ ਹੋ। ਬਹਾਦਰਪੁਰੋਂ ਜਿਸ ਔਰਤ ਨੂੰ ਫੜ ਲਿਆਏ ਸੀ ਉਸੇ ਨੂੰ ਲਿਆ ਕੇ ਕਿਉਂ ਨਹੀਂ ਨਚਾਉਂਦੇ? ਉਹ ਸਾਡੇ ਹੋਰ ਕਿਸ ਕੰਮ ਆਵੇਗੀ? ਜਾਓ ਇਕ ਆਦਮੀ ਛੇਤੀ ਲਿਆਓ।"

ਸਾਥੀ-"ਭਲਾ ਉਸ ਨੂੰ ਤਾਂ ਲੈ ਆਵਾਂਗੇ . ਪਰ ਤਬਲਾ ਸਾਰੰਗੀ ਕਿਥੋਂ ਆਉਣਗੇ?"

ਸਰਦਾਰ-"ਉਏ ਭਈ, ਸਾਡੇ ਪਾਸ ਢੋਲਕ ਜੋ ਹੈ, ਫੇਰ ਤਬਲੇ ਦੀ ਕੀ ਲੋੜ ਹੈ?"

ਸਾਰੇ—"ਹਾਂ ਹਾਂ ਠੀਕ ਹੈ। ਲਿਆਓ ਲਿਆਓ।ਉਸੇ ਨੂੰ ਨਚਾਓ।" ਇਸ ਤਰ੍ਹਾਂ ਇਕ ਦਮ ਸਾਰੇ ਬੋਲ ਉਠੇ। ਉਨ੍ਹਾਂ ਵਿਚੋਂ ਇਕ ਆਦਮੀ ਸਰੂਪ ਕੌਰ ਆਪਣੇ ਕਰਮਾਂ ਨੂੰ ਰੋਂਦੀ ਬੈਠੀ ਸੀ।

"ਬੀਬੀ ਜਾਨ! ਪ੍ਯਾਰੀ ਜਾਨ! ਤੂੰ ਕਿਉਂ ਏਨਾ ਰੋ ਰੋ ਕੇ ਆਪਣਾ ਨਾਸ ਕਰਦੀ ਹੈਂ, ਚੱਲ ਤੈਨੂੰ ਸਾਡਾ ਸਰਦਾਰ ਸੱਦਦਾ ਹੈ। ਉਸ ਨੂੰ ਨਾਚ ਵਿਖਾ ਕੇ ਖੁਸ਼ ਕਰੇਂਗੀ ਤਾਂ ਉਹ ਤੈਨੂੰ ਛੱਡ ਦੇਵੇਗਾ।"

"ਮੋਇਆ ਤੁਹਾਡਾ ਸਰਦਾਰ ਅਤੇ ਨਾਲੇਂ ਤੂੰ। ਯਾਦ ਰਖੋ, ਤੁਹਾਡੇ ਹੱਥ ਪੈ ਕੇ ਮੈਂ ਹੋਰ ਸਾਰੇ ਤੁਹਾਡੇ ਜ਼ੁਲਮ ਸਹਾਰ ਲਵਾਂਗੀ, ਪਰ ਆਪਣੀ ਇੱਜ਼ਤ ਤੁਹਾਡੇ ਹੱਥ ਨਹੀਂ ਵੇਚਾਂਗੀ।"

ਵੇਖੋ ਉਏ ਲੋਕੋ ਮੂਰਖ ਔਰਤ ਕਿਸ ਤਰ੍ਹਾਂ ਤੀਂਗਰਦੀ ਹੈ? ਭੈੜੀਏ! ਚਲਦੀ ਹੈਂ ਕਿ ਨਹੀਂ? ਨਹੀਂ ਤਾਂ ਧਕੇ ਦੇ ਕੇ ਲੈ ਜਾਵਾਂਗਾ।"

ਸਰੂਪ ਕੌਰ ਨੇ ਸਮਝ ਲਿਆ ਕਿ ਇਥੇ ਕੁਝ ਚਾਲ ਖੇਡੇ ਬਿਨਾਂ ਸਿੱਧੀ ਤਰ੍ਹਾਂ ਕੰਮ ਨਹੀਂ ਪੂਰਾ ਹੁੰਦਾ। ਥਾਣੇਦਾਰ ਵਾਂਗਰ ਏਨੇ ਪਾਪੀਆਂ ਕੋਲੋਂ ਬਚਣਾ ਅਸੰਭਵ ਹੈ। ਇਹ ਸੋਚ ਕੇ ਉਹ ਉਸ ਦੇ ਨਾਲ ਹੋ ਤੁਰੀ ਅਤੇ ਸਰਦਾਰ ਦੇ ਸਾਹਮਣੇ ਜਾ ਖੜੀ ਹੋਈ। ਹੁਕਮ ਹੁੰਦਿਆਂ ਹੀ ਉਸ ਦੀਆਂ ਮੁਸ਼ਕਾਂ ਖੋਲ੍ਹ ਦਿਤੀਆਂ ਗਈਆਂ। ਆਪਣੇ ਆਪ ਨੂੰ ਫੇਰ ਮੁਕਤ ਦੇਖ ਕੇ ਸਰੂਪ ਕੌਰ ਵਾਹਿਗੁਰੂ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗੀ:-

"ਹੇ ਸੱਚੇ ਪਿਤਾ ਵਾਹਿਗੁਰੂ! ਜਿਸ ਤਰ੍ਹਾਂ ਅੱਗੇ ਤੂੰ ਦੋ ਵਾਰੀ ਮੈਨੂੰ

77