ਇਹ ਵਰਕਾ ਤਸਦੀਕ ਕੀਤਾ ਗਿਆ ਏ
ਦੰਪਤੀ ਪਿਆਰ
ਸ਼ਹਿਰ ਦੇ ਸਾਰੇ ਅਫ਼ਸਰ ਮੇਰੇ ਚੇਲੇ ਹਨ। ਜਦ ਤੁਹਾਡੀ ਲੌਂਡੀ, ਜਿਸ ਨੂੰ ਤੁਸੀਂ ਚੰਦ ਦਾ ਟੁਕੜਾ ਆਖਦੇ ਹੋ, ਮੇਰੇ ਪਾਸ ਆ ਗਈ ਤਾਂ ਫੇਰ ਉਸ ਨੂੰ ਕੋਈ ਨਹੀਂ ਜਾਣ ਸਕਦਾ, ਇਥੋਂ ਦੇ ਸਾਰੇ ਅਫ਼ਸਰ ਅੱਯਾਸ਼ ਅਤੇ ਰਿਸ਼ਵਤ-ਖ਼ੋਰ ਹਨ। ਸਿਰਫ ਇਕ ਆਦਮੀ ਦਾ ਡਰ ਹੈ, ਸੋ ਉਸ ਦਾ ਭੀ ਮੈਂ ਬੰਦੋਬਸਤ ਕਰ ਲਵਾਂਗੀ। ਡਰੋ ਨਹੀਂ, ਮੈਂ ਸਭ ਕੁਝ ਕਰ ਲਵਾਂਗੀ।”
"ਚੰਗਾ, ਤਾਂ ਮੈਂ ਜਾਂਦਾ ਹਾਂ, ਪਰ ਤੁਸੀਂ ਠੀਕ ਠੀਕ ਦਸੋ ਕਿਸ ਵੇਲੇ ਆਓਗੇ, ਅਸੀਂ ਤੁਹਾਡੀ ਉਡੀਕ ਰਖੀਏ?"
"ਮੈਂ ਠੀਕ ਸਾਢੇ ਪੰਜ ਵਜੇ ਤੁਹਾਡੇ ਪਾਸ ਆਵਾਂਗੀ। ਪਰ ਹਾਂ ਹਾਂ, ਅੱਜ ਮੈਂ ਨਹੀਂ ਆ ਸਕਾਂਗੀ, ਕਲ੍ਹ ਜ਼ਰੂਰ ਆਵਾਂਗੀ। ਤੁਹਾਨੂੰ ਕੁਝ ਖਰਚ ਵਰਚ ਚਾਹੀਦਾ ਹੈ ਤਾਂ ਲੈ ਜਾਓ, ਤੁਸੀਂ ਸਾਡੇ ਪਰਾਹੁਣੇ ਹੋ; ਕਿਸੇ ਤਰਾਂ ਦੀ ਤਕਲੀਫ਼ ਨਾ ਭੋਗਣੀ।"
"ਸਭ ਤੁਹਾਡੀ ਕ੍ਰਿਪਾ ਹੈ, ਕੋਈ ਤਕਲੀਫ ਨਹੀਂ। ਤੁਹਾਡੇ ਆਸਰੇ ਨੂੰ ਤੱਕ ਕੇ ਹੀ ਅਸੀਂ ਏਡੀ ਦੂਰੋਂ ਆਏ ਹਾਂ, ਚੰਗਾ ਤਾਂ ਮੈਂ ਹੁਣ ਜਾਂਦਾ ਹਾਂ। ਸਾਡੀ ਗੱਲ ਨੂੰ ਭੁਲਾ ਨਾ ਦੇਣਾ, ਅੱਛਾ ਸਲਾਮ!" 'ਅੱਛਾ ਜਾਓ, ਸਲਾਮ ਸਲਾਮ!'
◎
89