ਪੰਨਾ:ਧਰਮੀ ਸੂਰਮਾਂ.pdf/12

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੧੦

ਲੱਲਕਾਰਾ ਸੀ ਗੁਫਾ ਮੇਂ ਵੜਕੇ। ਮੇਗਲੇ ਸਮਾਨ ਸੂਰਬੀਰ ਗੜਕੇ। ਜੋਸ਼ ਦੇ ਪਨਾਲੇ ਸੀਸ ਤੇ ਵਰਹਨ ਜੀ। ਸੂਰਮਿਆਂ ਦਾ ਕੰਮ ਸੂਰਮੇ ਕਰਨ ਜੀ। ਸੁਲੇ ਲੱਲਕਾਰਾ ਗੱਜੇ ਸੁਤ ਸ਼ੀਹਨੀ ਦਾ। ਤੜ ਮਾਰ ਗੱਜੇ ਪੁਤ ਰੱਤ ਪੀਨੀ ਦਾ। ਗੁੰਜਦੀ ਪਹਾੜੀ ਕੰਬਦੀ ਧਰਨ ਜੀ। ਸੂਰਮਿਆਂ ਦਾ ਕੰਮ ਸੂਰਮੇਂ ਕਰਨ ਜੀ। ਦੇਖ ਹਰਫੂਲ ਨੇ ਰਫਲ ਚਕਲੀ। ਲਾਕੇ ਤੇ ਨਸ਼ਾਨਾਂ ਕਾਲਜੇ ਨੂੰ ਡਕਲੀ। ਗੋਲੀ ਛਡੀ ਜਾਵੇ ਫਰਨ ਜੀ। ਸੂਰਮਿਆਂ ਦੇ ਕੰਮ ਸੂਰਮੇਂ ਕਰਨ ਜੀ। ਪੈਹਲੀ ਗੋਲੀ ਛਾਤੀ ਮੇਂ ਭਰਾੜ ਖੋਲਗੀ। ਦੇਹੀ ਬਨੀ ਰਾਜ ਦੀ ਤੜਕ ਡੋਲਗੀ। ਗੇੜਾ ਖਾਕੇ ਸ਼ੇਰ ਡਿਗਿਆ ਧਰਨ ਜੀ। ਸੂਰਮਿਆਂ ਦੇ ਕੰਮ ਸੂਰਮੇਂ ਕਰਨ ਜੀ। ਸ਼ੇਰ ਨੇ ਰੰਗਾਟ ਪਾਕੇ ਲਾਇਆ ਜ਼ੋਰ ਸੀ। ਮਚ ਗਿਆ ਪਹਾੜੀ ਦੀ ਗੁਫਾ ਮੇਂ ਸ਼ੋਰ ਸੀ। ਗਊ ਕੰਬੀ ਜਾਵੇ ਥਰਨ ਥਰਨ ਜੀ। ਸੂਰਮਿਆਂ ਦੇ ਕੰਮ ਸੂਰਮੇਂ ਕਰਨ ਜੀ। ਲੈਕੇ ਹਰਫੂਲ ਹੱਥ ਮੇਂ ਕਟਾਰ ਕੋ। ਟੋਟੇ ਕੀਤਾ ਸ਼ੇਰ ਫੜਕੇ ਕਰਾਰ ਕੋ। ਲੱਗਾ ਜਗਾ ਰਾਮ ਉਪਮਾਂ ਭਰਨ ਜੀ। ਸੂਰਮਿਆਂ ਦੇ ਕੰਮ ਸੂਰਮੇਂ ਕਰਨ ਜੀ।

ਦੋਹਰਾ

ਮਾਰ ਲਿਆ ਜਬ ਸ਼ੋਰ ਕੋ ਸਾਹਬ ਖੁਸ਼ੀ ਮਨਾਏ। ਥਾਪੀ ਦੇ ਹਰਫੂਲ ਕੋ ਕੈਂਹਦਾ ਬਚਨ ਸੁਨਾਏ।