ਪੰਨਾ:ਧਰਮੀ ਸੂਰਮਾਂ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬

ਫੂਲ ਕੋ ਚਤਾਰਕੇ। ਦੜੇ ਮਲ ਬੈਠੇ ਤੇਰੇ ਵੈਰੀ ਹੈ ਤਰਫ ਚਾਰੇ ਸੁਭੇ ਕੋ ਫੜਨਗੇ ਜਰੂਰ ਲਲਕਾਰਕੇ। ਭਜੀਦਾ ਜੇ ਭਜ ਜਾ ਜਗਤ ਰਾਮਾਂ ਏਸੇ ਵੇਲੇ ਸਚਦੇ ਹੈ ਬੋਲ ਨਹੀਂ ਝੂਠ ਗੁਨੇਗਾਰਕੇ।

ਦੋਹਰਾ

ਭਨੋਈਆ ਜੋ ਹਰਫੂਲ ਦਾ ਸੀ ਰੈਹਦਾ ਉਸੀ ਗਾਮ। ਇਤਨੀ ਕੈਹ ਕਰ ਦੋਸਤੋ ਚਲਾ ਗਿਆ ਨਿਜ ਧਾਮ।

ਕਬਿਤ

ਸੋਚੇ ਹਰਫੂਲ ਹੋਇਆ ਬਨੀਆਂ ਪ੍ਰਮ ਵੈਰੀ ਬਨਕੇ ਮਿਤਰ ਕੀਤਾ ਧੋਖੇ ਵਾਲੀ ਕਾਰ ਨੂੰ। ਅਛਾ ਦੇਖੀ ਜਾਊ ਕੈਹਕੇ ਉਠਿਆ ਸ਼ਤਾਬ ਸੂਰਾ ਮੌਕੇ ਉਤੇ ਸੁਝ ਪੈਂਦੀ ਠੱਗ ਚੋਰ ਯਾਰ ਨੂੰ। ਸਾਈਕਲ ਦੇ ਉਤੇ ਖਾਕੀ ਚਾਦਰੇ ਕੋ ਤਾਨ ਕਰ ਛਡਤੀ ਰਫਲ ਜੱਪ ਏਕ ਓਂਕਾਰ ਨੂੰ। ਸੁਨਕੇ ਖੜਕ ਲੋਕ ਆਏ ਉਸ ਓਰ ਕੋ ਸੀ ਪਿਛੋਂ ਹਰਫੂਲ ਜਾਂਦਾ ਧਾਰਕੇ ਕਰਾਰ ਨੂੰ।

ਦੋਹਰਾ

ਲੋਕ ਗਏ ਉਸ ਤਰਫ ਕੋ ਗਿਆ ਫੂਲ ਸੀ ਦੌੜ। ਜਾਂਦਾ ਕਹੇ ਗੁਲਾਬ ਕੋ ਕਰਦੂੰ ਝੁਗਾ ਚੌੜ।

ਬੈਂਤ

ਡਰਦੇ ਲੋਕ ਨਾ ਸੈਕਲ ਦੇ ਕੋਲ ਜਾਂਦੇ ਹੋਕੇ ਬੈਠੇ ਸੀ ਬਹੁਤ ਹੁਸ਼ਿਆਰ ਬੇਲੀ। ਫੂਲ ਭਜਿਆ ਦਾਉ ਬਚਾਏਕੇ