ਪੰਨਾ:ਧੁਪ ਤੇ ਛਾਂ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧੨)

ਤੈਨੂੰ ਮਿਲਣ ਲਈ ਪਾਗ਼ਲ ਹੋ ਉਠੇ ਸਨ। ਕਹਾਵਤ ਹੈ ਕਿ ਪੈਰਾਂ ਥੱਲੇ ਅੱਖਾਂ ਵਿਛਾ ਦਿਉ ਤਾਂ ਜੋ ਆਉਣ ਵਾਲੇ ਸਜਣਾਂ ਦੇ ਪੈਰਾਂ ਨੂੰ ਕੁਝ ਚੁਭ ਨ ਜਾਏ, ਪਰ ਮਲੂਮ ਹੁੰਦਾ ਹੈ ਇਹ ਕਹਾਵਤ ਦਾ ਭਾਵ ਹੁਣ ਉਲਟ ਹੋ ਗਿਆ ਹੈ।

ਇਕ ਦਮ ਇੰਦੂ ਦਾ ਮੂੰਹ ਤਵੇ ਦੇ ਪਿਛਲੇ ਪਾਸੇ ਵਰਗਾ ਹੋ ਗਿਆ। ਉਸਦੇ ਪਿੱਛੋ ਉਹ ਬਦੋਬਦੀ ਹੱਸਣ ਦੀ ਕੋਸ਼ਸ਼ ਕਰਦੀ ਹੋਈ ਬੋਲੀ, 'ਤੁਹਾਡਾ ਬਹੁਤ ਧੰਨਵਾਦ, ਬੀਬੀ ਜੀ ਆਪਣੇ ਭਰਾ ਨੂੰ ਕਹਿ ਦੇਵੀਂ ਕਿ ਮੈਂ ਨਿਆਣੀ ਨਹੀਂ। ਤੂੰ ਵੀ ਸਮਝ ਲਏ, ਮੈਂ ਆਪਣੀ ਭਲਿਆਈ ਬੁਰਿਆਈ ਨੂੰ ਆਪ ਚੰਗੀ ਤਰ੍ਹਾਂ ਜਾਣਦੀ ਹਾਂ, ਮੈਨੂੰ ਕਿਸੇ ਦੇ ਪਿਆਰ ਚੋਚਲਿਆਂ ਦੀ ਲੋੜ ਨਹੀਂ।

* * * * *

ਘਰ ਆਉਂਦਿਆਂ ਸਾਰ ਹੀ ਉਹਨੇ ਪਛਿਆ, 'ਕੀ ਮੇਰੇ ਮੇਦਨੀ ਪੁਰੇ ਚਲੇ ਜਾਣ ਪਿੱਛੋਂ ਤੁਸੀਂ ਬੀਮਾਰ ਹੋ ਗਏ ਸੀ?

ਨਰੇਇੰਦ੍ਰ ਨੇ ਕਾਪੀ ਤੋਂ ਉਤਾਹਾਂ ਮੂੰਹ ਚੁੱਕ ਕੇ ਆਖਿਆ, ਬੀਮਾਰੀ ਤਾਂ ਕੋਈ ਨਹੀਂ ਸੀ, ਉਹੋ ਪੀੜ ਹੋਈ ਸੀ।

ਇਲਾਜ ਦਾ ਖਰਚ ਕਰਾਉਣ ਲਈ ਬੀਬੀ ਜੀ ਦੇ ਘਰ ਜਾ ਵੜੇ ਸਾਓ, ਕਿਉਂ?

ਇਸਤਰੀ ਦੇ ਏਦਾਂ ਕੌੜੇ ਬਚਨਾਂ ਨੂੰ ਸੁਣਕੇ ਨਰੇਇੰਦ੍ਰ ਫੇਰ ਲਿਖਣ ਲਗ ਪਿਆ। ਕੁਝ ਚਿਰ ਪਿੱਛੋਂ ਬੋਲਿਆ, ਉਹ ਆਪ ਆ ਕੇ ਲੈ ਗਈ ਸੀ।

ਪਰ ਜੇ ਮੈਨੂੰ ਪਤਾ ਲਗ ਜਾਂਦਾ ਤਾਂ ਤੁਹਾਨੂੰ