ਪੰਨਾ:ਧੁਪ ਤੇ ਛਾਂ.pdf/119

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧੬)

ਗਈ ਨਹੀਂ। ਇਹਦੇ ਬਿਨਾਂ ਉਹਨਾਂ ਦਾ ਚਿਹਰਾ ਮੁਹਰਾ ਵੀ ਠੀਕ ਹੋਣ ਦੀ ਥਾਂ ਦਿਨੋਂ ਦਿਨ ਵਿਗੜਦਾ ਹੀ ਜਾਂਦਾ ਹੈ।

ਵੇਖੋ ਜੀ, ਮੈਨੂੰ ਵੀ ਖਿਆਲ ਆਉਂਦਾ ਹੈ ਕਿ, ਨਿਰੀ ਦਵਾ ਨਾਲ ਕੁਝ ਨਹੀਂ ਹੋਣਾ ਇਕ ਵਾਰੀ ਹਵਾ ਪਾਣੀ ਬਦਲਾਉਣਾ ਚਾਹੀਦਾ ਹੈ।

ਇਹ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਆਖਦੇ।

'ਆਖਿਆ ਸੀ? ਉਹ ਕਹਿਣ ਲਗੇ ਇਹਦੀ ਕੋਈ ਲੋੜ ਨਹੀਂ।'

ਇੰਦੂ ਨੇ ਤਲਖ ਜਿਹਾ ਹੋ ਕੇ ਕਿਹਾ, 'ਉਨ੍ਹਾਂ ਨੂੰ ਕੀ ਆਖਣਾ ਹੈ ਤੁਸੀਂ ਡਾਕਟਰ ਹੋ, ਤੁਹਾਡਾ ਕਿਹਾ ਹੋਣਾ ਚਾਹੀਦਾ ਹੈ।' ਬੁਢਾ ਡਾਕਟਰ ਮੁਸਕ੍ਰਾਇਆ।

ਇੰਦੂ ਨੇ ਕਾਹਲੀ ਜਹੀ ਪੈਕੇ ਕਿਹਾ, ਵੇਖੋ ਮੈਂ ਉਨ੍ਹਾਂ ਦੇ ਹੱਥੋਂ ਬੜੀ ਦੁਖੀ ਹੋ ਚੁਕੀ ਹਾਂ, ਉਨ੍ਹਾਂ ਨੂੰ ਜ਼ਰਾ ਡਰ ਪਾਓ ਤਾਂ ਜੋ ਮੰਨ ਜਾਣ।

ਡਾਕਟਰ ਨੇ ਕਿਹਾ, ਇਹ ਬੀਮਾਰੀ ਓਦਾਂ ਹੀ ਡਰ ਵਾਲੀ ਹੈ, ਡਰ ਪਾਉਣ ਦੀ ਕੀ ਲੋੜ ਹੈ?

ਇੰਦੂ ਦਾ ਰੰਗ ਪੀਲਾ ਪੈ ਗਿਆ। ਕਹਿਣ ਲਗੀ ਸੱਚੀ?'

ਇਹਦੇ ਮੂੰਹ ਵਲ ਵੇਖ ਕੇ ਡਾਕਟਰ ਕੁਝ ਜਵਾਬ ਨਾਂ ਦੇ ਸਕਿਆ।

ਇੰਦੂ ਦੀਆਂ ਅੱਖਾਂ ਵਿਚ ਅੱਥਰੂ ਆ ਗਏ, ਕਹਿਣ ਲੱਗੀ ਡਾਕਟਰ ਜੀ, ਮੈਂ ਤੁਹਾਡੀ ਧੀਆਂ ਵਰਗੀ ਹਾਂ ਮੇਰੇ ਪਾਸੋਂ ਕੋਈ ਲੁਕਾ ਨ ਰਖੋ, ਸਾਫ ੨ ਦਸ ਦਿਓ ਕੀ ਗਲ ਹੈ।