ਪੰਨਾ:ਧੁਪ ਤੇ ਛਾਂ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੦)

ਯਗ ਦੱਤ-ਸਾੜਾ ਤਾਂ ਨਾਂ ਕਰੇਂਗੀ ਪਰ ਆਪਣੀ ਥਾਂ ਤਾਂ ਗੁਆ ਬੈਠੇਂਗੀ।

ਸ਼ਰਮਾ-ਗੁਆ ਕਿਉਂ ਦਿਆਂਗੀ? ਮੈਂ ਰਾਜੇ ਦਾ ਰਾਜਾ ਹੀ ਰਹੂੰਗੀ ਸਿਰਫ ਇਕ ਵਜ਼ੀਰ ਹੋਰ ਬਣਾ ਦਿਆਂਗੀ ਫੇਰ ਦੋਵੇਂ ਜਣੀਆਂ ਮਿਲਕੇ ਤੁਹਾਡਾ ਰਾਜ ਚਲਾਵਾਂਗੀਆ ਬੜਾ ਸੁਆਦ ਆਵੇਗਾ।

ਯਗ ਦੱਤ-ਵੇਖ ਛਾਇਆ ਮੇਰਾ ਇਰਾਦਾ ਵਿਆਹ ਦਾ ਨਹੀਂ ਤੇ ਨਾਂ ਹੀ ਜ਼ਰੂਰਤ ਹੈ ਹਾਂ, ਜੇ ਤੈਨੂੰ ਇਕ ਹੋਰ ਸਾਥੀ ਦੀ ਲੋੜ ਹੈ ਤਾਂ ਕਰ ਸਕਦਾ ਹਾਂ।

ਸ਼ਰਮਾ-'ਹਾਂ ਜ਼ਰੂਰ ਕਰੋ! ਬੜਾ ਅਨੰਦ ਆਵੇਗਾ ਦੋਵੇਂ ਜਣੀਆਂ ਮੌਜ ਨਾਲ ਦਿਨ ਪੂਰੇ ਕਰਿਆ ਕਰਾਂਗੀਆਂ।"

ਇਹ ਆਖ ਕੇ ਸ਼ਰਮਾ ਮਨ ਹੀ ਮਨ ਵਿਚ ਕਹਿਣ ਲਗੀ, ਮੇਰਾ ਤਾਂ ਤਿੰਨਾਂ ਪੀੜੀਆਂ ਨਾਨਕੇ, ਦਾਦਕੇ ਸਹੁਰਿਆਂ ਵਿਚ ਕੋਈ ਵੀ ਨਹੀਂ। ਮੈਨੂੰ ਆਦਰ ਜਾਂ ਨਿਰਾਦਰ ਦੀ ਕੀ ਪ੍ਰਵਾਹ? ਪਰ ਤੁਸੀਂ ਮੇਰੇ ਵਾਸਤੇ ਕਿਉਂ ਦੁਨੀਆਂ ਦੇ ਮੂੰਹ ਅੱਗੇ ਆਓ। ਓਦਾਂ ਤੁਸੀਂ ਮੇਰੇ ਮਨ-ਮੰਦਰ ਦੇ ਦੇਵਤਾ ਹੋ, ਤੁਸੀਂ ਵਿਆਹ ਕਰਵਾਓ ਮੈਂ ਤੁਹਾਡਾ ਮੂੰਹ ਵੇਖ ਕੇ ਖੁਸ਼ ਹੋ ਜਾਇਆ ਕਰਾਂਗੀ।