ਪੰਨਾ:ਧੁਪ ਤੇ ਛਾਂ.pdf/13

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੧)

੩. ਕਲਕੱਤੇ ਵਿਚ ਕਈ ਐਹੋ ਜਹੇ ਲੋਕ ਹਨ, ਜਿਨ੍ਹਾਂ ਨੂੰ ਆਪਣੇ ਗਵਾਂਢੀਆਂ ਦਾ ਵੀ ਪਤਾ ਨਹੀਂ ਹੁੰਦਾ ਤੇ ਕਈਆਂ ਨੂੰ ਗੁਆਂਢੀਆਂ ਦੇ ਢਿੱਡ ਵਿਚਲੀ ਖਾਧੀ ਰੋਟੀ ਦਾ ਵੀ ਪਤਾ ਹੁੰਦਾ ਹੈ। ਇਹੋ ਜਹੇ ਵਾਕਫ ਆਦਮੀ ਵੀ ਆਖਦੇ ਹਨ, "ਯਗ ਦੱਤ ਬੀ.ਏ.ਪਾਸ ਹੋਗਿਆ ਹੈ ਤਾਂ ਕੀ ਹੋਇਆ, ਹੈ ਤਾਂ ਫਿਰਤੂ ਮੰਡਾ। ਇਸ਼ਾਰਿਆਂ ਨਾਲ ਹੀ ਸ਼ਰਮਾ ਦੀ ਬਾਬਤ ਟੀਕਾ ਟਿੱਪਣੀ ਕਰਦੇ ਹਨ। ਕਦੇ ਕਦੇ ਇਹ ਭਿਣਖ ਸ਼ਰਮਾ ਤੇ ਯਗ ਦੱਤ ਦੇ ਕੰਨੀਂ ਵੀ ਪੈ ਜਾਂਦੀ ਹੈ, ਦੋਵੇਂ ਦੁਨੀਆਂ ਦੀਆਂ ਤੂਤ ਭੀਤੀਆਂ ਸੁਣ ਕੇ ਹੱਸ ਛੱਡਦੇ ਹਨ।

ਜੇ ਤੁਸੀਂ ਅਮੀਰ ਆਦਮੀ ਹੋ ਤੇ ਭਾਵੇਂ ਕਿਸੇ ਤਰ੍ਹਾਂ ਦੇ ਕਿਉਂ ਨ ਹੋਵੇ, ਲੋਕੀ ਤੁਹਾਡੇ ਘਰ ਜ਼ਰੂਰ ਹੀ ਆਉਣਗੇ, ਖਾਸ ਕਰ ਜ਼ਨਾਨੀਆਂ। ਕੋਈ ਆਖਦੀ, 'ਸ਼ਰਮਾ ਤੂੰ ਆਪਣੇ ਯਗ ਦੱਤ ਦਾ ਵਿਆਹ ਕਿਉਂ ਨਹੀਂ ਕਰਵਾ ਦੇਂਦੀ?'

ਸ਼ਰਮਾ-ਜਵਾਬ ਦੇਂਦੀ, ਕਰਾ ਦਿਓ ਨਾ ਤੁਸੀਂ ਹੀ ਕੋਈ ਚੰਗੀ ਜਿਹੀ ਕੁੜੀ ਵੇਖ ਕੇ ਯਗ ਦੱਤ ਦਾ ਵਿਆਹ।

ਜਿਹੜੀ ਕੋਈ ਸ਼ਰਮਾ ਦੀ, ਬਹੁਤੀ ਗੂੜ੍ਹੀ ਸਹੇਲੀ ਹੁੰਦੀ, ਉਹ ਹੱਸ ਕੇ ਆਖਦੀ, ਇਹੋ ਤਾਂ ਗੱਲ ਹੈ, ਜਿਹਦੀਆਂ ਅੱਖਾਂ ਵਿਚ ਤੇਰਾ ਜੋਬਨ ਰਚ ਗਿਆ ਹੋਵੇ, ਉਹਦੀਆਂ ਅੱਖਾਂ ਵਿਚ ਹੋਰ ਕਿਹੜੀ ਕੁੜੀ ਸਮਾ ਸਕਦੀ ਹੈ-

"ਚੁੱਪ ਸਿਰ ਸੜੀ", ਇਹ ਆਖਕੇ ਸ਼ਰਮਾ ਦਾ