ਪੰਨਾ:ਧੁਪ ਤੇ ਛਾਂ.pdf/125

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨੨)

ਪਰਖਵਾਇਆ ਹੈ? ਨਰੇਇੰਦ੍ਰ ਨੇ ਟੁਟੇ ਹੋਏ ਹਾਰ ਦੇ ਮਣਕਿਆਂ ਨੂੰ ਇਕੱਠਿਆਂ ਕਰਦੇ ਹੋਏ ਨੇ ਆਖਿਆ, ਪਰਖਵਾਣ ਵਾਸਤੇ ਆਪਣੀ ਭੈਣ ਨੂੰ ਆਖੋ? ਇਹ ਆਖ ਕੇ ਉਹਨੇ ਰੋ ਰੋ ਕੇ ਦੋਵੇਂ ਅੱਖਾਂ ਲਾਲ ਕਰ ਲਈਆਂ ਤੇ ਬਿਮਲਾ ਵੱਲ ਵੇਖਿਆ।

ਬਿਮਲਾ ਦੋ ਕਦਮਾਂ ਪਿਛਾਂਹ ਹਟ ਗਈ ਤੇ ਕਹਿ ਲੱਗੀ, 'ਇਹ ਕੰਮ ਮੇਰਾ ਨਹੀਂ ਜੋ ਭੈਣ ਭਰਾ ਦੇ ਦਿਤੇ ਹੋਏ ਗਹਿਣੇ ਨੂੰ ਸੁਨਿਆਰਾ ਸੱਦ ਪ੍ਰਖਵਾਵਾਂ?'

ਨਰੇਇੰਦ੍ਰ ਨੇ ਆਖਿਆ, 'ਇੰਦੂ ਤੈਨੂੰ ਵੀ ਤਾਂ ਮੈਂ ਇਕ ਦੋ ਗਹਿਣੇ ਦਿਤੇ ਹੀ ਹਨ, ਕੀ ਤੂੰ ਉਹਨਾਂ ਨੂੰ ਪਰਖਵਾਇਆ ਹੈ?'

'ਨਹੀਂ ਵੇਖਿਆ, ਹੁਣ ਉਹ ਵੀ ਵੇਖਣੇ ਪੈਣਗੇ।'

ਵੇਖੋ ਇਹ ਪਿਤਲ ਏ? ਫੇਰ ਮੂੰਹ ਆਪਣੀ ਭੈਣ ਵੱਲ ਕਰਕੇ ਕਹਿਣ ਲੱਗੇ, ਭੈਣ ਜਿਦਾਂ ਮੈਂ ਔਖਾ ਹੋਕੇ ਆਪਣੀ ਲੜਕੀ ਦੇ ਜਨਮ ਤੇ ਇਹ ਗਹਿਣਾ ਬਣਾਇਆ ਸੀ, ਉਹ ਮੈਂ ਹੀ ਜਾਣਦਾ ਹਾਂ। ਚੰਗਾ ਜੇ ਧੋਖਾ ਹੈ ਤਾਂ ਧੋਖਾ ਈ ਸਹੀ। ਮੈਂ ਆਪਣੀ ਲੜਕੀ ਨਾਲ ਧੋਖਾ ਕੀਤਾ ਹੈ, ਪਤਨੀ ਨੂੰ ਧੋਖਾ ਦੇਣ ਦੀ ਮੇਰੀ ਹਿੰਮਤ ਨਹੀਂ।