ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਲਗੀ, 'ਇਸ ਗਲ ਦਾ ਉਸ ਦਿਨ ਪਤਾ ਲਗੇਗਾ ਜਿਸ ਦਿਨ ਬੇੜਾ ਹੀ ਗਰਕ ਹੋ ਗਿਆ। ਭਰਾ ਜੀ ਜਿੰਨੇ ਨਰਮ ਤੇ ਤਰਸਵਾਨ ਹਨ, ਉਤਨੇ ਹੀ ਕਰੋਪ ਤੇ ਹੱਠ ਵਾਲੇ ਹਨ। ਤੁਸਾਂ ਉਹਨਾਂ ਨੂੰ ਇਕੋ ਪਾਸਿਉਂ ਵੇਖਿਆ ਹੈ।

'ਚੰਗਾ ਜਦੋਂ ਦੂਜੇ ਪਾਸਿਉਂ ਵੇਖਾਂਗੀ ਤਾਂ ਤੁਹਾਨੂੰ ਖਬਰ ਦੇ ਜਾਵਾਂਗੀ।'

ਬਿਮਲਾ ਅਗੇ ਹੋਰ ਨ ਬੋਲੀ। ਕੁਝ ਚਿਰ ਪਿਛੋਂ ਹੌਕਾ ਲੈਕੇ ਬੋਲੀ, ਕੀ ਤੈਨੂੰ ਇਹ ਯਕੀਨ ਹੀ ਨਹੀਂ ਆਉਂਦਾ ਕਿ ਤੂੰ ਕਦੇ ਪਤੀ ਦੇ ਪਿਆਰ ਤੋਂ ਸਖਣੀ ਹੋ ਜਾਵੇਂਗੀ? ਭਰਾ ਜੀ ਓਦਾਂ ਦੇ ਆਦਮੀ ਨਹੀਂ ਹਨ। ਬੀਮਾਰੀ ਵੇਲੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣ ਗਈ ਹਾਂ, ਜੇ ਉਹਨਾਂ ਆਪਣੇ ਹਿਰਦੇ ਦੇ ਬੂਹੇ ਇਕੋ ਵਾਰੀ ਬੰਦ ਕਰ ਲਏ ਮੁੜ ਨਹੀਂ ਖੋਲਣਗੇ।

ਹੁਣ ਇੰਦੂ ਨੇ ਆਪਣਾ ਮੂੰਹ ਗੰਭੀਰ ਬਣਾ ਲਿਆ, ਕਹਿਣ ਲੱਗੀ, ਨਾਂ ਖੋਲ੍ਹਣਗੇ ਤਾਂ ਬਾਹਰ ਹੀ ਖੜੀ ਰਹਾਂਗੀ, ਮੈਂ ਬੂਹਾ ਖੁਲ੍ਹਾਉਣ ਵਾਸਤੇ ਨ ਤੇਰੀ ਸਫਾਰਸ਼ ਕਰਾਵਾਂਗੀ ਤੇ ਨਾ ਹੀ ਉਨ੍ਹਾਂ ਦੀਆਂ ਮਿੰਨਤਾਂ ਕਰਾਂਗੀ। ਇਹ ਕੀ?-ਗੁੱਸੇ ਹੋ ਕੇ ਚਲੀ ਚੱਲੀ ਏਂ ਬੀਬੀ ਜੀ?

ਬਿਮਲਾ ਨੇ ਖਲੋ ਕੇ ਆਖਿਆ, ਗੁਸੇ ਹੋ ਕੇ ਨਹੀਂ ਦੁਖੀ ਹੋ ਕੇ ਚੱਲੀ ਹਾਂ। ਭਾਬੀ ਜੀ ਮੈਂ ਤੁਹਾਨੂੰ ਭੈਣਾਂ ਵਾਂਗੂੰ ਪਿਆਰ ਕਰਦੀ ਹਾਂ ਇਸ ਕਰਕੇ ਮੇਰਾ ਮਨ ਰੋ ਰੋ ਉਠਦਾ ਹੈ, ਭਰਾ ਜੀ ਕਦੇ ਇਹੋ ਜਹੀ ਗਲ ਆਖ ਸਕਦੇ ਹਨ। ਜੇ ਮੈਂ ਆਪ ਨਾ ਵੇਖ ਗਈ ਹੁੰਦੀ ਤਾਂ ਇਸ ਤੇ ਭਰੋਸਾ ਨਹੀਂ ਸਾਂ