ਪੰਨਾ:ਧੁਪ ਤੇ ਛਾਂ.pdf/128

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੫)

ਕਰ ਸਕਦੀ।

ਇੰਦੂ ਨੇ ਥੋੜਾ ਜਿਹਾ ਹੱਸ ਕੇ ਆਖਿਆ, ਐਨਾ ਲੰਮਾਂ ਵਖਿਆਨ ਉਨ੍ਹਾਂ ਦੇ ਮੂੰਹੋਂ ਕਦੇ ਨਹੀਂ ਸੁਣ ਸਕੇਂਗੀ।

ਵਖਿਆਨ ਦੇਣ ਵਲੋਂ ਤੂੰ ਵੀ ਕੋਈ ਕਸਰ ਨਹੀਂ ਛੱਡੀ, ਭਾਬੀ ਜੀ ਪਰ ਹਾਂ ਉਹ ਮੁੜ ਫੇਰ ਨਹੀਂ ਬੋਲਣਗੇ। ਇਕ ਗਲ ਨੂੰ ਉਹ ਸੌ ਵਾਰੀ ਕਦੇ ਨਹੀਂ ਕਹਿੰਦੇ ਹੁੰਦੇ।

ਇੰਦੂ ਨੇ ਫੇਰ ਹੱਸ ਕੇ ਆਖਿਆ, ਠੀਕ ਹੈ, ਇਕ ਹੋਰ ਵੀ ਵਜਾ ਹੈ ਕਿ ਉਹ ਹੁਣ ਸੁਪਨੇ ਵਿਚ ਵੀ ਮੈਨੂੰ ਲਾਲ ਅੱਖਾਂ ਨਹੀਂ ਵਖਾ ਸਕਦੇ। ਮੇਰੇ ਬਾਪ ਦੀ ਚਿੱਠੀ ਆਈ ਹੈ। ਲਿਖਿਆ ਹੈ ਕਿ ਉਨ੍ਹਾਂ ਮੇਰੇ ਨਾਂ ਦਸ ਹਜ਼ਾਰ ਦੀ ਵਸੀਅਤ ਕਰ ਦਿਤੀ ਹੈ, ਕੀ ਮੈਨੂੰ ਹੁਣ ਵੀ ਉਨ੍ਹਾਂ ਦੇ ਪੈਰੀਂ ਪੈਣ ਦੀ ਲੋੜ ਹੈ। ਤੁਹਾਡਾ ਕੀ ਖਿਆਲ ਹੈ ਬੀਬੀ ਜੀ?

ਬਿਮਲਾ ਦਾ ਚਿਹਰਾ ਹੋਰ ਵੀ ਫਿੱਕਾ ਪੈ ਗਿਆ ਕਹਿਣ ਲਗੀ, 'ਭਰਾ ਨੇ ਤੁਹਾਨੂੰ ਕਦੇ ਲਾਲ ਅੱਖਾਂ ਨਹੀਂ ਦਖਾਈਆਂ। ਤੁਸੀਂ ਉਹਨੂੰ ਜਿਹੋ ਜਹੀ ਹਾਲਤ ਵਿਚ ਛਡ ਕੇ ਮੇਦਨੀ ਪੁਰ ਚਲੇ ਗਏ ਸੀ, ਉਹ ਮੈਂ ਹੀ ਜਾਣਦੀ ਹਾਂ। ਇਹ ਕੁਝ ਹੁੰਦਿਆਂ ਹੋਇਆਂ ਵੀ ਉਨ੍ਹਾਂ ਤੁਹਾਡੀ ਕਿਸੇ ਦਿਨ ਨਿੰਦਿਆ ਨਹੀਂ ਕੀਤੀ। ਤੁਹਾਡੇ ਸਭ ਦੋਸ਼ ਛਪਾ ੨ ਕੇ ਰਖਦੇ ਰਹੇ ਹਨ। ਕੀ ਇਹ ਤੁਹਾਡੇ ਰੁਪਿਆਂ ਦੇ ਲੋਭ ਬਦਲੇ ਏਦਾਂ ਕਰਦੇ ਰਹੇ ਹਨ? ਭਾਬੀ ਦੀ ਸ਼ਰਧਾ ਤੋਂ ਬਿਨਾਂ ਪ੍ਰੇਮ ਨਹੀਂ ਰਹਿ ਸਕਦਾ। ਜਿਸ ਚੀਜ਼ ਨੂੰ ਤੁਸੀਂ ਜਾਣ ਬੁੱਝ ਕੇ ਗੁਆ ਰਹੇ ਹੋ, ਉਸਦਾ ਉਸ ਦਿਨ ਪਤਾ ਲਗੇਗਾ ਜਿਸ ਦਿਨ ਸੱਚੀ ਮੁਚੀ ਹੀ ਗੁਆਚ ਗਈ। ਪਰ ਇਕ ਗਲ ਮੇਰੀ ਵੀ