ਪੰਨਾ:ਧੁਪ ਤੇ ਛਾਂ.pdf/141

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੮)

ਲੱਜਿਆ ਰਹਿ ਗਈ ਤੇ ਉਸਨੂੰ ਆਪਣੀ ਧੀ ਤੋਂ ਬਿਨਾਂ ਕਿਸੇ ਉਸਨੂੰ ਰੋਂਦਿਆਂ ਨ ਡਿੱਠਾ।

ਖਬਰੇ ਉਸਦੀ ਮਾਂ ਨੇ ਸਿਖਾ ਦਿਤਾ ਸੀ ਜਾਂ ਉਸ ਤਰ੍ਹਾਂ ਹੀ ਕਮਲਾ ਨੇ ਅਗਲੇ ਦਿਨ ਹੀ ਆਪਣੇ ਬਾਬੂ ਜੀ ਪਾਸ ਜਾਣ ਲਈ ਜ਼ਿਦ ਕਰਨੀ ਸ਼ੁਰੂ ਕਰ ਦਿਤੀ।

ਪਹਿਲਾਂ ਤਾਂ ਇੰਦੂ ਬਹੁਤ ਗੱਜੀ ਗੁੜਕੀ ਪਰ ਫੇਰ ਆਪਣੇ ਭਰਾ ਕੋਲ ਆਕੇ ਕਹਿਣ ਲਗੀ, 'ਕੀ ਕਰਾਂ ਕਮਲਾ ਤਾਂ ਕਿਸੇ ਤਰਾਂ ਮੰਨਦੀ ਹੀਂ ਨਹੀਂ, ਕਲਕੱਤੇ ਚਲੀ ਜਾਣਾ ਚਾਹੁੰਦੀ ਹੈ।'

ਭਰਾ ਨੇ ਆਖਿਆ ਰੋਕਣ ਦੀ ਕੀ ਲੋੜ ਹੈ, ਕੱਲ ਹੀ ਨਾਲ ਲੈਕੇ ਪਤ ਹੋ ਜਾਹ। ਹਾਂ ਸੱਚ ਦਸ ਤਾਂ ਸਹੀ ਨਰੇਇੰਦ੍ਰ ਬਾਬੂ ਦਾ ਕੀ ਹਾਲ ਹੈ? ਮੈਨੂੰ ਤਾਂ ਕਦੇ ਉਹਨਾਂ ਚਿੱਠੀ ਨਹੀਂ ਪਾਈ, ਤੈਨੂੰ ਤਾਂ ਲਿਖਦੇ ਹੀ ਹੋਣਗੇ?

ਇੰਦੂ ਨੇ ਨੀਵੀਂ ਪਾਕੇ ਝੂਠ ਮੂਠ ਹੀ ਕਿਹਾ 'ਹਾਂ'।

ਰਾਜ਼ੀ ਖੁਸ਼ੀ ਤਾਂ ਹਨ?

ਇੰਦੂ ਨੇ ਉਸੇ ਤਰ੍ਹਾਂ ਹੀ ਆਖਿਆ, 'ਬਿਲਕੁਲ ਠੀਕ ਹਨ।'

* * * * *

ਬਿਮਲਾ ਹੈਰਾਨ ਰਹਿ ਗਈ, ਕਦ ਆਈ ਭਾਬੀ ਜੀ?

'ਹੁਣੇ ਆ ਰਹੀ ਹਾਂ।'

ਨੌਕਰ ਗੱਡੀ ਵਿਚੋਂ ਇੰਦੂ ਦਾ ਟਰੰਕ ਲਾਹ