ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਸਾਰੀ ਰਾਤ ਯਗ ਦੱਤ ਸਰਹਾਣੇ ਬੈਠਾ ਰਿਹਾ, ਕਿੰਨੀ ਵੇਰਾਂ ਹੀ ਉਹ ਮੂੰਹ ਦੇ ਕੋਲ ਮੂੰਹ ਲਿਜਾਕੇ ਬੁਲਾਉਂਦਾ ਰਿਹਾ ਪਰ ਵਹੁਟੀ ਪਤੀ ਨੂੰ ਨਾ ਪਛਾਣ ਸਕੀ ।
ਸਭ ਦੇ ਚਲੇ ਜਾਣ ਪਿੱਛੋਂ ਯਗ ਦੱਤ ਰੋ ਪਿਆ । ‘ਸੁਆਣੀਏ ਇਕ ਵਾਰੀ ਤਾਂ ਅੱਖਾਂ ਖੋਲ੍ਹਕੇ ਵੇਖ ! ਇਕ ਵਾਰ ਹੀ ਆਖ ਦਿਹ ਮਾਫੀ ਦੇ ਦਿੱਤੀ ਹੈ।'
ਸ਼ਰਮਾ ਉਹਦੇ ਪੈਰਾਂ ਲਾਗੇ ਜਾਕੇ ਕਪੜੇ ਵਿਚ ਮੂੰਹ ਲੁਕਾਕੇ ਰੋਂਦੀ ਹੋਈ ਕਹਿਣ ਲੱਗੀ, 'ਭਾਬੀਏ ਕਿਉਂ ਇਹ ਡੰਨ ਦੇ ਚਲੀ ਏਂਂ ?'
ਜਵਾਬ ਕੌਣ ਦੇਂਦਾ ! ਸਾਰੇ ਮਾਣ, ਹੰਕਾਰ, ਇੱਜ਼ਤ ਤੇ ਬੇਇਜ਼ਤੀਆਂ ਨੂੰ ਛੱਡ ਛੁਡ ਕੇ ਉਹ ਵਿਚਾਰੀ ਅਨੰਤ ਕਾਲ ਦੀ ਗੋਦ ਵਿਚ ਸੌਂਦੀ ਜਾ ਰਹੀ ਸੀ ।
****
ਸ਼ਰਮਾ ਨੇ ਆਖਿਆ, ਭਰਾ ਜੀ ਕਿਥੇ ਹਨ ?
ਟਹਿਲਣ ਨੇ ਜਵਾਬ ਦਿਤਾ, 'ਜੀ ਉਹ ਕਿਧਰੇ ਬਾਹਰ ਚਲੇ ਗਏ ਹਨ।'
‘ਕਦੋਂ ਆਉਣਗੇ ?'