ਪੰਨਾ:ਧੁਪ ਤੇ ਛਾਂ.pdf/42

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੪੦)

'ਪਤਾ ਨਹੀਂ, 'ਸ਼ਾਇਦ ਛੇਤੀ ਨਾ ਆਉਣ।'
'ਮੈਂ ਕਿਥੇ ਰਹਾਂਗੀ ?'
ਮੁਨੀਮ ਜੀ ਨੂੰ ਆਖ ਗਏ ਹਨ ਕਿ ਜਿੰਨੇ ਰੂਪੈ ਮਰਜ਼ੀ ਆਏ ਲੈ ਲਏ ਤੇ ਜਿੱਥੇ ਮਰਜ਼ੀ ਹੋਵੇ ਰਹਿ ਪਏ।
ਸ਼ਰਮਾ ਨੇ ਅਸਮਾਨ ਵੱਲੇ ਵੇਖਿਆ, ਮਲੂੰਮ ਹੋਇਆ ਕਿ ਦੁਨੀਆਂ ਦਾ ‘ਪ੍ਰਕਾਸ਼’ ਬੁਝ ਗਿਆ ਹੈ, ਚੰਦ ਨਹੀਂ ਹੈ, ਇਕ ਤਾਰਾ ਵੀ ਨਹੀਂ ਦਿਸਦਾ। ਐਧਰ ਓਧਰ ਦੇਖਿਆ ਉਹ ਮੱਧਮ ਜਹੀ ਛਾਇਆ ਵੀ ਪਤਾ ਨਹੀ ਕਿਧਰ ਲੁਕ ਗਈ ਹੈ । ਸਭ ਪਾਸੀਂਂ ਘੁਪ ਹਨੇਰਾ ਹੈ । ਓਹਦੀ ਛਾਤੀ ਦੀ ਧੜਕਨ ਬੰਦ ਹੋ ਰਹੀ ਸੀ ਤੇ ਸਾਹ ਘੁਟਿਆ ਜਾ ਰਿਹਾ ਸੀ ਅੱਖਾਂ ਦੀ ਜੋਤ ਵੀ ਬੁਝਣ ਤੇ ਆ ਰਹੀ ਸੀ।
ਟਹਿਲਣ ਨੇ ਬੁਲਾਇਆ, 'ਬੀਬੀ ਜੀ !'
ਉਤਾਹਾਂ ਵੇਖਦਿਆਂ ਹੋਇਆ ਸ਼ਰਮਾ ਨੇ ਕਿਹਾ, 'ਯਗ ਭਰਾ !' ਇਹ ਆਖ ਕੇ ਉਸ ਹੌਲੀ ੨ ਇਕ ਪਾਸੇ ਨੂੰ ਧੌਣ ਸੁਟ ਦਿਤੀ।